ਚੰਡੀਗੜ੍ਹ ਡੈਸਕ :ਚਾਰ ਸੂਬਿਆ ਦੀਆਂ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਚੋਣ ਨਤੀਜਿਆਂ ਨੇ ਕਾਫੀ ਕੁੱਝ ਸਪਸ਼ਟ ਕਰ ਦਿੱਤਾ ਹੈ। ਕੁੱਲ 28 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ 16 ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ 12 ਸੂਬਿਆਂ 'ਚ ਭਾਜਪਾ ਆਪਣੇ ਦਮ 'ਤੇ ਸੱਤਾ 'ਚ ਵਿਚ ਆ ਰਹੀ ਹੈ। ਇਹੀ ਨਹੀਂ ਕਾਂਗਰਸ ਸਿਰਫ਼ 3 ਸੂਬਿਆਂ ਵਿੱਚ ਹੀ ਪੈਰ ਪੱਕੇ ਸਕੀ ਹੈ। ਗਠਜੋੜ ਦੇ ਨਾਲ ਕਾਂਗਰਸ ਕੁੱਲ 5 ਰਾਜਾਂ ਵਿੱਚ ਹੀ ਰਾਜ ਸਥਾਪਿਤ ਕਰ ਸਕੀ ਹੈ।
ਦੇਸ਼ ਵਿੱਚ ਭਾਜਪਾ ਨੂੰ ਲੈ ਕੇ ਕਈ ਸਵਾਲ :ਦਰਅਸਲ, ਇਸ ਵੇਲੇ ਦੇਸ਼ ਵਿੱਚ 30 ਵਿਧਾਨ ਸਭਾਵਾਂ ਹਨ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਅਤੇ ਪੁਡੂਚੇਰੀ ਵੀ ਇਸ ਵਿੱਚ ਸ਼ਾਮਿਲ ਹਨ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਹੁਣ 16 ਰਾਜਾਂ ਵਿੱਚ ਸੱਤਾ ਵਿੱਚ ਆਵੇਗੀ। ਦੇਸ਼ ਦੀ ਲਗਭਗ 52% ਆਬਾਦੀ ਇੱਥੇ ਰਹਿੰਦੀ ਹੈ। ਇਹੀ ਨਹੀਂ 12 ਸੂਬਿਆਂ ਵਿੱਚ ਆਪਣੇ ਤੌਰ ’ਤੇ ਅਤੇ ਬਾਕੀ 4 ਰਾਜਾਂ ਵਿੱਚ ਗਠਜੋੜ ਭਾਈਵਾਲਾਂ ਨਾਲ ਸਰਕਾਰ ਬਣੀ ਹੈ। ਇਹ ਵੀ ਯਾਦ ਰਹੇ ਕਿ ਮਈ 2014 ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਭਾਜਪਾ ਦੀ ਹਾਲਤ ਕੀ ਸੀ ਅਤੇ ਭਾਜਪਾ ਦਾ ਗ੍ਰਾਫ ਕਦੋਂ ਸਿਖਰ 'ਤੇ ਸੀ ਅਤੇ ਚਾਰ ਰਾਜਾਂ ਦੇ ਨਤੀਜਿਆਂ ਤੋਂ ਬਾਅਦ ਭਾਰਤ ਦਾ ਸਿਆਸੀ ਨਕਸ਼ਾ ਕਿਹੋ ਜਿਹਾ ਦਿਖਾਈ ਦਿੰਦਾ ਹੈ, ਇਹ ਕੁੱਝ ਅਹਿਮ ਸਵਾਲ ਸਨ।