ਚੰਡੀਗੜ੍ਹ: 2024 ਦੀਆਂ ਲੋਕ ਸਭਾ(2024 Lok Sabha Elections) ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਭਾਜਪਾ ਪੂਰੀ ਤਰ੍ਹਾਂ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਲੰਘੇ ਦਿਨੀਂ ਭਾਜਪਾ ਵੱਲੋਂ ਸੂਬੇ ਲਈ ਵੱਖ-ਵੱਖ ਅਹੁਦੇਦਾਰ ਨਿਯੁਕਤ ਕੀਤੇ ਗਏ ਸਨ।ਇਸੇ ਤਹਿਤ ਪੰਜਾਬ ਭਾਜਪਾ ਵੱਲੋਂ ਨਵੀਂ ਕੋਰ ਕਮੇਟੀ ਅਤੇ ਵਿੱਤ ਕਮੇਟੀ ਦੀ ਸੂਚੀ ਜਾਰੀ ਕੀਤੀ (List of new core committee and finance committee ) ਗਈ ਹੈ।ਇਹ ਸੂਚੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੂਬਾ ਸਕੱਤਰ ਜੀਵਨ ਗੁਪਤਾ ਵੱਲੋਂ ਜਨਤਕ ਕੀਤੀ ਗਈ ਹੈ।ਇਸ ਸੂਚੀ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦਾ ਨਾਂ ਵੀ ਸ਼ਾਮਿਲ ਹੈ।ਇਸ ਕੋਰ ਕਮੇਟੀ ਵਿਚ 5 ਇਨਵਾਇਟੀ ਮੈਂਬਰ ਅਤੇ ਸਾਰੇ ਸੂਬਾ ਸਕੱਤਰ ਸ਼ਾਮਿਲ ਹਨ।
ਵਿੱਤ ਕਮੇਟੀ ਵਿਚ ਕਿਸ ਕਿਸ ਨੂੰ ਮਿਲੀ ਜ਼ਿੰਮੇਵਾਰੀ:ਇਸ ਕਮੇਟੀ ਵਿਚ ਸਭ ਤੋਂ ਪਹਿਲਾਂ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਨਾਂ (Name of Punjab President Ashwini Sharma included) ਸ਼ਾਮਿਲ ਹੈ ਜਿਹਨਾਂ ਨੂੰ ਪਠਾਨਕੋਟ ਜ਼ਿਲ੍ਹੇ ਦੀ ਜ਼ਿੰਮੇਵਾਰੀ ਮਿਲੀ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ (Captain Amarinder in charge of Patiala district) ਗਈ ਹੈ।ਇਸਦੇ ਨਾਲ ਹੀ ਸੁਨੀਲ ਜਾਖੜ ਨੂੰ ਫਾਜ਼ਿਲਕਾ, ਸੋਮ ਪ੍ਰਕਾਸ਼ ਨੂੰ ਹੁਸ਼ਿਆਪੁਰ, ਅਵਿਨਾਸ਼ ਰਾਏ ਖੰਨਾ ਨੂੰ ਵੀ ਹੁਸ਼ਿਆਰਪੁਰ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਫਿਰੋਜ਼ਪੁਰ, ਸਰਬਜੀਤ ਸਿੰਘ ਵਿਰਕ ਨੂੰ ਐਸ. ਏ. ਐਸ. ਨਗਰ, ਮਨੋਰੰਜਨ ਕਾਲੀਆ ਨੂੰ ਜਲੰਧਰ, ਰਜਿੰਦਰ ਭੰਡਾਰ ਨੂੰ ਲੁਧਿਆਣਾ, ਰਜਿੰਦਰ ਮੋਹਨ ਛੀਨਾ ਨੂੰ ਅੰਮ੍ਰਿਤਸਰ, ਜਸਵਿੰਦਰ ਢਿੱਲੋਂ ਨੂੰ ਅੰਮ੍ਰਿਤਸਰ, ਫਤਹਿਜੰਗ ਬਾਜਵਾ ਗੁਰਦਾਸਪੁਰ, ਵਿਜੇ ਸਾਂਪਲਾ ਨੂੰ ਹੁਸ਼ਿਆਰਪੁਰ, ਮੰਥਰੀ ਸ਼੍ਰੀ ਨਿਵਾਸੁਲੂ, ਸ਼ਵੇਤ ਮਲਿਕ ਨੂੰ ਅੰਮ੍ਰਿਤਸਰ, ਤੀਕਸ਼ਣ ਸੂਦ ਨੂੰ ਹੁਸ਼ਿਆਰਪੁਰ, ਸੁਭਾਸ਼ ਸ਼ਰਮਾ ਨੂੰ ਮੁਹਾਲੀ ਜ਼ਿਿਲ਼ਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਕੋਰ ਕਮੇਟੀ 'ਚ 5 ਇਨਵਾਇਟੀ ਮੈਂਬਰ :ਭਾਜਪਾ ਵੱਲੋਂ ਜਾਰੀ ਕੀਤੀ ਕੋਰ ਕਮੇਟੀ ਵਿਚ 5 ਇਨਵਾਇਟੀ ਮੈਂਬਰ ਵੀ ਸ਼ਾਮਿਲ (5 invited members also included in the committee) ਹਨ।ਜਿਹਨਾਂ ਵਿਚ ਸੋਦਾਨ ਸਿੰਘ, ਤਰੁਣ ਚੁੱਘ, ਇਕਬਾਲ ਸਿੰਘ ਲਾਲਪੁਰਾ, ਵਿਜੇ ਰੁਪਾਣੀ, ਨਰੇਂਦਰ ਰੈਣਾ ਅਤੇ ਸੂਬੇ ਦੇ ਸਾਰੇ ਸੂਬਾ ਸਕੱਤਰਾਂ ਦੇ ਨਾਂ ਸ਼ਾਮਿਲ ਹਨ।