ਪੰਜਾਬ

punjab

ETV Bharat / state

Jatinder Pal Malhotra : ਭਾਜਪਾ ਨੇ ਜਤਿੰਦਰ ਪਾਲ ਮਲਹੋਤਰਾ ਨੂੰ ਬਣਾਇਆ ਚੰਡੀਗੜ੍ਹ ਬੀਜੇਪੀ ਇਕਾਈ ਦਾ ਪ੍ਰਧਾਨ - News from Chandigarh

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਚੰਡੀਗੜ੍ਹ ਭਾਜਪਾ ਇਕਾਈ ਦਾ ਜਤਿੰਦਰ ਪਾਲ ਮਲਹੋਤਰਾ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਸਬੰਧੀ ਇੱਕ ਪੱਤਰ ਵੀ ਜਾਰੀ ਕੀਤਾ ਹੈ।

BJP made Jatinder Pal Malhotra the president of Chandigarh
Jatinder pal Malhotra : ਭਾਜਪਾ ਨੇ ਜਤਿੰਦਰ ਪਾਲ ਮਲਹੋਤਰਾ ਨੂੰ ਬਣਾਇਆ ਚੰਡੀਗੜ੍ਹ ਬੀਜੇਪੀ ਇਕਾਈ ਦਾ ਪ੍ਰਧਾਨ

By ETV Bharat Punjabi Team

Published : Oct 13, 2023, 8:04 PM IST

ਚੰਡੀਗੜ੍ਹ ਡੈਸਕ :ਭਾਜਪਾ ਨੇ ਚੰਡੀਗੜ੍ਹ ਪ੍ਰਧਾਨ ਨੂੰ ਬਦਲ ਕੇ ਲੋਕ ਸਭਾ ਚੋਣਾਂ (2024) ਤੋਂ ਪਹਿਲਾਂ ਵੱਡਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਿਕ ਚੰਡੀਗੜ੍ਹ ਤੋਂ ਜਤਿੰਦਰ ਪਾਲ ਮਲਹੋਤਰਾ ਨੂੰ ਪ੍ਰਧਾਨਗੀ ਦਿੱਤੀ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਜਤਿੰਦਰ ਪਾਲ ਮਲਹੋਤਰਾ ਨੂੰ ਚੰਡੀਗੜ੍ਹ ਭਾਜਪਾ ਦਾ ਪ੍ਰਧਾਨ ਨਿਯੁਕਤ ਕਰਨ ਲਈ ਇਸਦਾ ਬਕਾਇਦਾ ਕੌਮੀ ਜਨਰਲ ਸਕੱਤਰ ਅਰੁਣ ਕੁਮਾਰ ਦੇ ਹਸਤਾਖਰ ਵਾਲਾ ਪੱਤਰ ਵੀ ਜਾਰੀ ਕੀਤਾ ਹੈ।

ਭਾਜਪਾ ਕਰ ਰਹੀ ਸਥਿਤੀ ਮਜਬੂਤ :ਇਹ ਵੀ ਯਾਦ ਰਹੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਆਪਣੀ ਸਥਿਤੀ ਨੂੰ ਹੋਰ ਮਜਬੂਤੀ ਦੇਣ ਦੇ ਮੂਡ ਵਿੱਚ ਹੈ। ਇਸੇ ਲਈ ਇਹ ਫੈਸਲਾ ਕੀਤਾ ਗਿਆ ਹੈ। ਇਸੇ ਸਾਲ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਵੇਲੇ ਵੀ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਸਿੱਧੀ ਟੱਕਰ ਦਿੱਤੀ ਸੀ। ਉਸ ਵੇਲੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ 14-14 ਕੌਂਸਲਰ ਸਨ ਪਰ ਚੰਡੀਗੜ੍ਹ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਦੀ ਇੱਕ ਵੋਟ ਵੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਤ ਗਈ ਸੀ। ਇਸ ਨਾਲ ਭਾਜਪਾ ਦਾ ਮੇਅਰ ਬਣਿਆ ਸੀ।

ਦੂਜੇ ਪਾਸੇ ਪੰਜਾਬ ਦੇ ਭਾਜਪਾ ਆਗੂਆਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਯਾਨੀ ਕਿ ਐੱਸਵਾਈਐੱਲ ਨੂੰ ਲੈ ਕੇ ਚੰਡੀਗੜ੍ਹ ਵਿੱਚ ਤਿੱਖਾ ਪ੍ਰਦਰਸ਼ਨ ਕੀਤਾ ਸੀ। ਪੁਲਿਸ ਵੱਲੋਂ ਵੀ ਭਾਜਪਾ ਆਗੂਆਂ ਨੂੰ ਖਦੇੜਨ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਗਈ ਸੀ। ਹੁਣ ਮਲਹੋਤਰਾ ਨੂੰ ਪ੍ਰਧਾਨਗੀ ਦੇਣ ਦੇ ਵੀ ਕਈ ਸਿਆਸੀ ਅਰਥ ਕੱਢੇ ਜਾ ਰਹੇ ਹਨ।

ABOUT THE AUTHOR

...view details