ਚੰਡੀਗੜ੍ਹ: ਲੋਕ ਸਭਾ ਚੋਣਾਂ 2024 (Lok Sabha Elections 2024) ਤੋਂ ਪਹਿਲਾਂ ਪੰਜਾਬ ਦਾ ਸਿਆਸੀ ਅਖਾੜਾ ਵੀ ਭਖਿਆ ਹੋਇਆ ਹੈ। ਭਾਜਪਾ ਵੀ ਪੰਜਾਬ ਵਿੱਚ ਆਪਣੀ ਜ਼ੋਰ ਅਜਮਾਇਸ਼ ਕਰਨ 'ਚ ਲੱਗੀ ਹੋਈ ਹੈ। ਜਿਸ ਲਈ ਪੰਜਾਬ ਭਾਜਪਾ ਵੱਲੋਂ ਪੰਜਾਬ 'ਚ ਕਾਰਜਕਾਰਨੀ ਦੀ ਸੂਚੀ ਵੀ ਜਾਰੀ ਕੀਤੀ ਗਈ। ਭਾਜਪਾ ਪੰਜਾਬ ਵਿਚ ਕਾਫ਼ੀ ਸਮੇਂ ਤੋਂ ਪੰਜਾਬ ਦੇ ਸਿਆਸੀ ਅਖਾੜੇ ਵਿੱਚ ਰੰਗ ਬੰਨ੍ਹਣਾ ਚਾਹੁੰਦੀ ਹੈ। ਹੁਣ ਕਾਰਜਕਾਰਨੀ ਕਮੇਟੀ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ ਕਿ ਪੰਜਾਬ ਦੀ ਨਵੀਂ ਕਾਰਜਕਾਰਣੀ ਕਮੇਟੀ ਪੰਜਾਬ ਵਿੱਚ ਭਾਜਪਾ ਦੇ ਬੂਟਾ ਸਿੰਜ ਸਕੇਗੀ ਜਾਂ ਨਹੀਂ।
BJP Executive Committee for Punjab: ਭਾਜਪਾ ਦੀ ਕਾਰਜਕਾਰਣੀ ਕਮੇਟੀ ਸਿੰਜੇਗੀ ਪੰਜਾਬ 'ਚ ਭਾਜਪਾ ਦਾ ਬੂਟਾ ! ਜਾਣੋ ਪੰਜਾਬ 'ਚ ਭਾਜਪਾ ਲਈ ਕੀ ਹਨ ਚੁਣੌਤੀਆਂ ?
ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਆਪਣੀ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਕਾਰਜਕਾਰਣੀ (Executive Committee to strengthen the party) ਕਮੇਟੀ ਬਣਾਈ ਹੈ। ਇਸ ਕਮੇਟੀ ਵਿੱਚ ਦਿੱਗਜ ਸਿਆਸੀ ਆਗੂਆਂ ਦੇ ਨਾਮ ਸ਼ਾਮਿਲ ਹਨ ਅਤੇ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾਉਣ ਜਾ ਰਹੀ ਹੈ।
Published : Sep 19, 2023, 12:50 PM IST
ਭਾਜਪਾ ਨੇ ਜਾਰੀ ਕੀਤੀ ਕਾਰਜਕਾਰਣੀ ਦੀ ਸੂਚੀ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Punjab BJP president Sunil Jakhar) ਵੱਲੋਂ ਬੀਤੇ ਦਿਨੀਂ ਨਵੀਂ ਕਾਰਜਕਾਰਣੀ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਸਮੇਤ ਕਈਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ। ਜਿਸ ਦੇ ਵਿੱਚ ਜ਼ਿਲ੍ਹਾ ਪੱਧਰ 'ਤੇ ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਣੀ ਦਾ ਐਲਾਨ ਕੀਤਾ ਗਿਆ। ਜੈ ਇੰਦਰ ਕੌਰ ਨੂੰ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੈ ਇੰਦਰ ਕੌਰ ਨੂੰ ਪੰਜਾਬ ਭਾਜਪਾ ਦੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਸ ਕਾਰਜਕਾਰਣੀ ਕਮੇਟੀ ਵਿੱਚ 5 ਨਵੇਂ ਸੂਬਾ ਜਨਰਲ ਸਕੱਤਰ, 12 ਸੂਬਾ ਮੀਤ ਪ੍ਰਧਾਨ, 12 ਸੂਬਾ ਸਕੱਤਰ ਅਤੇ 4 ਹੋਰ ਅਧਿਕਾਰੀ ਨਿਯੁਕਤ ਕੀਤੇ ਗਏ ਹਨ।
ਕਾਰਜਕਾਰਣੀ ਕਮੇਟੀ ਕਿੰਨੀ ਪ੍ਰਭਾਵੀ ?:ਮਾਹਿਰ ਕਹਿੰਦੇ ਹਨ ਕਿ ਪੰਜਾਬ ਵਿਚ ਭਾਜਪਾ ਦੀ ਹਾਲਤ ਇੱਕ ਦੁਚਿੱਤੀ ਵਾਲੇ ਮੈਨਯੂ ਵਰਗੀ ਹੈ, ਜਿੱਥੇ ਮੱਥੇ 'ਤੇ ਹੱਥ ਮਾਰ ਕੇ ਮਿਕਸ ਵੇਜੀਟੇਬਲਜ਼ ਦੀ ਸਬਜ਼ੀ ਮੰਗਵਾਉਣੀ ਪੈਂਦੀ ਹੈ। ਜਿਸ ਵਿੱਚ ਇੱਧਰੋਂਉੱਧਰੋਂ ਆਗੀ ਇਕੱਠੇ ਕਰਕੇ ਮਿਕਸ ਸਬਜ਼ੀ ਬਣਾਈ ਗਈ ਹੈ। ਭਾਜਪਾ ਨੇ ਕੁਝ ਬੰਦੇ ਅਕਾਲੀਆਂ ਤੋਂ ਲਏ ਹਨ ਅਤੇ ਕੁਝ ਕਾਂਗਰਸ ਤੋਂ, ਕੁਝ ਕਾਂਗਰਸੀ ਲੀਡਰਾਂ ਨੇ ਤਾਂ ਆਪਣੇ ਆਪ ਜਾ ਕੇ ਭਾਜਪਾ ਆਗੂਆਂ ਦੀਆਂ ਬਰੂਹਾਂ ਮੱਲ੍ਹੀਆਂ। ਇਹ ਜੋੜ-ਤੋੜ ਕਈ ਵਾਰ ਤਾਂ ਚੱਲ ਜਾਂਦਾ ਹੈ ਪਰ ਕਈ ਵਾਰ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਪਾਰਟੀ ਵਰਕਰ ਨਕਾਰੇ ਜਾਂਦੇ ਹਨ। ਜਿਸ ਕਰਕੇ ਉਹਨਾਂ ਵਿੱਚ ਨਿਰਾਸ਼ਾ ਦਾ ਆਲਮ ਵੇਖਣ ਨੂੰ ਮਿਲਦਾ ਹੈ, ਹੁਣ ਵੀ ਅੰਦਰੋਂ-ਅੰਦਰੀ ਅਜਿਹਾ ਰੋਸ ਵੇਖਣ ਨੂੰ ਮਿਲ ਰਿਹਾ ਹੈ । ਭਾਜਪਾ ਇੱਧਰੋਂ-ਉੱਧਰੋਂ ਬੰਦੇ ਪਾਰਟੀ ਵਿੱਚ ਸ਼ਾਮਿਲ ਕਰਕੇ ਗੰਢਤੁਪ ਵਾਲਾ ਕੰਮ ਕਰ ਰਹੀ ਹੈ।
ਭਾਜਪਾ ਹੀ ਨਹੀਂ ਬਾਕੀ ਪਾਰਟੀਆਂ ਦੀ ਰਾਜਨੀਤੀ ਵੀ ਅਜਿਹੀ:ਭਾਜਪਾ ਤੋਂ ਇਲਾਵਾ ਪੰਜਾਬ ਵਿੱਚ ਜੇਕਰ ਪਾਰਟੀਆਂ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਉਹਨਾਂ ਵਿੱਚੋਂ ਬਹੁਤੀਆਂ ਦੀ ਰਾਜਨੀਤੀ ਅਜਿਹੀ ਹੀ ਹੈ। ਬਾਕੀ ਪਾਰਟੀਆਂ ਵਿੱਚ ਵੀ ਇੱਧਰ-ਉੱਧਰ ਵਾਲੀ ਰਾਜਨੀਤੀ ਵੱਲ ਰਹੀ ਹੈ। ਕਿਸੇ ਨਾ ਕਿਸੇ ਆਗੂ ਦਾ ਆਉਣਾ-ਜਾਣਾ ਲੱਗਿਆ ਹੀ ਰਹਿੰਦਾ ਹੈ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਇੱਕ ਦੂਜੇ ਵੱਲ ਇਹਨਾਂ ਪਾਰਟੀਆਂ ਦੇ ਨੇਤਾਵਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਰਾਜਨੀਤੀ ਵਿੱਚ ਇਸ ਤਰ੍ਹਾਂ ਮਾਹੌਲ ਬਣਿਆ ਹੋਇਆ ਅਤੇ ਸਿਆਸੀ ਪਾਰਟੀਆਂ ਆਪਣੇ ਲਾਹੇ ਬਾਰੇ ਸੋਚ ਰਹੀਆਂ ਹਨ। ਜਨਤਾ ਲਈ ਇਹਨਾਂ ਪਾਰਟੀਆਂ ਵਿੱਚ ਕੁਝ ਨਹੀਂ ਹੈ। ਪੰਜਾਬੀ ਇਸ ਵਰਤਾਰੇ ਵਿੱਚ ਉਲਝੇ ਹੋਏ ਹਨ ਕਿ ਕਿਸ ਪਾਰਟੀ ਨੂੰ ਹੁਣ ਜ਼ਿੰਮੇਵਾਰੀ ਦਿੱਤੀ ਜਾਵੇ ਕਿਉਂਕਿ ਸਾਰੀਆਂ ਪਾਰਟੀਆਂ ਦੇ ਮੂਲ ਮੰਤਰ ਇੱਕੋ ਜਿਹੇ ਹੋ ਗਏ ਹਨ। ਹਰੇਕ ਸਿਆਸੀ ਪਾਰਟੀ ਦੀ ਚਾਰਾਜੋਈ ਸੱਤਾ ਵਿੱਚ ਪਹੁੰਚਣ ਦੀ ਹੈ। ਲੋਕ ਸਾਰੇ ਸਿਆਸੀ ਏਜੰਡਿਆਂ ਤੋਂ ਬਾਹਰ ਹਨ।
- Police solved the murder mystery: ਮੁਹਾਲੀ ਪੁਲਿਸ ਨੇ ਕੈਬ ਡਰਾਈਵਰ ਦੇ ਕਤਲ ਦੀ ਸੁਲਝਾਈ ਗੁੱਥੀ, ਪਤੀ-ਪਤਨੀ ਸਮੇਤ 4 ਗ੍ਰਿਫ਼ਤਾਰ
- Sikh Player Case: ਖੇਡ ਮੁਕਾਬਲੇ ’ਚ ਗੁਰਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ਕਾਰਨ ਮੁਕਾਬਲੇ ਤੋਂ ਬਾਹਰ ਕਰਨ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ
- Hardeep Singh Nijjar Murder Case : ਜਾਣੋ, ਕੌਣ ਸੀ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਜਿਸਦੇ ਕਤਲ ਦਾ ਇਲਜ਼ਾਮ ਕੈਨੇਡਾ ਨੇ ਭਾਰਤ ’ਤੇ ਲਗਾਇਆ !
ਪੰਜਾਬ ਦੀ ਰਾਜਨੀਤੀ ਵਿੱਚ ਭਾਜਪਾ ਦਾ ਅਧਾਰ: ਸਿਆਸੀ ਮਾਹਿਰ ਡਾ. ਮਨਜੀਤ ਸਿੰਘ ਕਹਿੰਦੇ ਹਨ ਕਿ ਭਾਜਪਾ ਵੀ ਅਸੂਲਾਂ ਦੀ ਰਾਜਨੀਤੀ 'ਤੇ ਕੰਮ ਨਹੀਂ ਕਰਦੀ। ਭਾਜਪਾ ਨੇ ਇੱਕ ਪਾਸਿਓ ਤਾਂ ਆਪਣਾ ਕੁਨਬਾ ਵਧਾਇਆ ਹੈ ਅਤੇ ਦੂਜੇ ਪਾਸੇ ਆਪਣਾ ਭੱਠਾ ਬਿਠਾਇਆ ਹੈ। ਜਿਸ ਕਰਕੇ ਹੁਣ ਤੱਕ ਭਾਜਪਾ ਦੇ ਹੱਥ ਵੀ ਕੁੱਝ ਨਹੀਂ ਆਇਆ। ਦੂਜੀਆਂ ਪਾਰਟੀਆਂ ਤੋਂ ਆਗੂ ਲਿਆ ਕੇ ਹੋਏ ਫਾਇਦੇ ਦਾ ਪਤਾ ਨਹੀਂ ਪਰ ਨੁਕਸਾਨ ਜ਼ਰੂਰ ਹੋ ਰਿਹਾ ਹੈ। ਭਾਜਪਾ ਦੀ ਇੱਕ ਇਕਾਈ ਤਾਂ ਬਾਹਰੀ ਲੀਡਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲਣ ਤੋਂ ਬਾਅਦ ਰੋਸ ਵਿੱਚ ਹੈ। ਭਾਜਪਾ ਜਿੰਨੇ ਮਰਜ਼ੀ ਦਮਗੱਜੇ ਮਾਰੀ ਜਾਵੇ ਪਰ ਦੂਰ ਬੈਠ ਕੇ ਪਲਾਨਿੰਗ ਕਰਨਾ ਅਤੇ ਧਰਾਤਲ ਵਿੱਚ ਵਿਚਰ ਕੇ ਰਾਜਨੀਤੀ ਕਰਨ ਵਿੱਚ ਬਹੁਤ ਫਰਕ ਹੈ। ਇਹਨਾਂ ਚੋਣਾਂ ਵਿੱਚ ਭਾਜਪਾ ਆਪਣਾ ਵੋਟਾਂ ਬੈਂਕ ਬਚਾਅ ਲਵੇ ਇੰਨਾ ਹੀ ਬਹੁਤ ਹੈ ਅਤੇ ਫਿਲਹਾਲ ਜਿੱਤਣ ਵਾਲੀਆਂ ਗੱਲਾਂ ਬਹੁਤ ਦੂਰ ਦੀਆਂ ਹਨ। ਇੱਕ ਗੱਲ ਇਹ ਵੀ ਹੈ ਕਿ ਅਚਾਨਕ ਕੋਈ ਸ਼ਗੂਫਾ ਜਾਂ ਨਵੀਂ ਰਣਨੀਤੀ ਜੇਕਰ ਭਾਜਪਾ ਲੈ ਆਵੇ ਤਾਂ ਭਾਜਪਾ ਦਾ ਦਾਅ ਲੱਗ ਵੀ ਸਕਦਾ ਹੈ।
ਕਾਰਜਕਾਰੀ ਬਾਰੇ ਕੀ ਸੋਚਦੇ ਭਾਜਪਾ ਆਗੂ: ਭਾਜਪਾ ਆਗੂ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਪਾਰਟੀ ਦੇ ਵਧੀਆਂ ਆਗੂਆਂ ਵਿੱਚੋਂ ਹੀ ਕਾਰਜਕਾਰਨੀ ਦੀ ਚੋਣ ਕੀਤੀ ਜਾਂਦੀ ਹੈ। ਤਜ਼ਰਬੇ ਅਤੇ ਜਨਤਾ ਵਿੱਚ ਪ੍ਰਭਾਵ ਦੇ ਮੱਦੇਨਜ਼ਰ ਹੀ ਫ਼ੈਸਲਾ ਲਿਆ ਗਿਆ। ਇਹ ਸਾਰਾ ਕੁੱਝ ਵੇਖ ਕੇ ਹੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਗੂਆਂ ਦੀ ਚੋਣ ਕੀਤੀ ਹੈ। ਇਸ ਕਾਰਜਕਾਰਣੀ ਵਿੱਚ ਬਹੁਤ ਵਧੀਆ ਅਤੇ ਤਜ਼ਰਬੇਕਾਰ ਆਗੂਆਂ ਨੂੰ ਚੁਣਿਆ ਗਿਆ ਹੈ। ਸਾਰਿਆਂ ਨੂੰ ਤਾਂ ਚੁਣਿਆ ਨਹੀਂ ਜਾ ਸਕਦਾ ਪਰ ਪਾਰਟੀ ਸਭ ਨੇ ਮਿਲਕੇ ਚਲਾਉਣੀ ਹੁੰਦੀ ਹੈ ਅਤੇ ਪ੍ਰਧਾਨ ਕਿਸੇ 1 ਨੇ ਬਣਨਾ ਹੁੰਦਾ ਹੈ। ਇਸ ਲਈ ਸਭ ਨੇ ਮਿਲ ਕੇ ਪਾਰਟੀ ਚਲਾਉਣੀ ਹੁੰਦੀ ਹੈ। ਕਾਰਜਕਾਰਣੀ ਕਮੇਟੀ ਤੋਂ ਕੋਈ ਵੀ ਨਾਰਾਜ਼ ਨਹੀਂ ਹੈ, ਜਿਸ ਨੂੰ ਕਮੇਟੀ ਵਿੱਚ ਨਹੀਂ ਲਿਆ ਜਾਂਦਾ ਉਹ ਅਜਿਹਾ ਕਰਦਾ ਹੁੰਦਾ ਹੈ, ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ।