ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸਵਾਰਤਾ ਕੀਤੀ ਗਈ। ਜਿਸ ਦੌਰਾਨ 2022 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਕਸਾਲੀਆਂ ਵੱਲੋਂ ਰਣਨੀਤੀ ਬਣਾਈ ਗਈ। ਟਕਸਾਲੀਆਂ ਦਾ ਕਹਿਣਾ ਕਿ ਉਹ ਵੱਖ-ਵੱਖ ਪਾਰਟੀਆਂ ਨਾਲ ਤਾਲਮੇਲ ਕਾਇਮ ਕਰਕੇ ਤੀਜੀ ਧਿਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਰ ਦਵਿੰਦਰ ਸਿੰਘ ਨੇ ਜਥੇਦਾਰ ਸਣੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਥੇਦਾਰ ਦੇ ਕੋਲੋਂ ਧੱਕੇ ਨਾਲ ਖਾਲਿਸਤਾਨ ਵਾਲਾ ਬਿਆਨ ਦਿਵਾਇਆ ਤੇ ਉਸ ਤੋਂ ਬਾਅਦ ਬਿਆਨ ਬਦਲਿਆ ਵੀ ਗਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਵੀ ਜਵਾਬ ਦੇਣਾ ਪੈਣਾ ਜੋ ਹੁਣ ਤੱਕ ਚੁੱਪ ਬੈਠੇ ਹਨ।