ਚੰਡੀਗੜ੍ਹ: ਚੰਡੀਗੜ੍ਹ ਵਿਖੇ ਪ੍ਰੈਸ ਕਲੱਬ ਵਿੱਚ ਪਹਿਲਵਾਨ ਬਬੀਤਾ ਫੋਗਾਟ ਦੇ ਪਿਤਾ ਮਹਾਵੀਰ ਫੋਗਾਟ ਨੇ ਕਿਤਾਬ 'ਅਖਾੜਾ' ਰਿਲੀਜ਼ ਕੀਤੀ। ਇਹ ਕਿਤਾਬ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਉੱਤੇ ਲਿਖੀ ਗਈ ਹੈ। ਇਸ ਵਿੱਚ ਲਿਖਿਆ ਗਿਆ ਕਿ ਕਿਸ ਤਰ੍ਹਾਂ ਮਹਾਵੀਰ ਨੇ ਮਿਹਨਤ ਕਰਕੇ ਪਹਿਲਵਾਨੀ ਦੇ ਅਖਾੜੇ ਵਿੱਚ ਆਪਣੀਆਂ ਕੁੜੀਆਂ ਨੂੰ ਦੇਸ਼ ਦੀ ਸੇਵਾ ਕਰਨ ਵੱਲ ਤੋਰਿਆ।
ਇਹ ਕਿਤਾਬ ਪਹਿਲਾਂ ਅੰਗਰੇਜ਼ੀ ਵਿੱਚ ਛਾਪੀ ਗਈ ਸੀ ਬਾਅਦ ਵਿੱਚ ਇਸ ਨੂੰ ਹਿੰਦੀ ਵਿੱਚ ਛਾਪਿਆ ਗਿਆ ਹੈ, ਇਸ ਨੂੰ ਲੈ ਕੇ ਮਹਾਵੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਗਰੇਜ਼ੀ ਬਿਲਕੁਲ ਵੀ ਨਹੀਂ ਆਉਂਦੀ ਹੈ, ਤਾਂ ਇਸ ਨੂੰ ਹਿੰਦੀ ਵਿੱਚ ਛਾਪਿਆ ਗਿਆ ਹੈ ਤੇ ਹੁਣ ਉਹ ਇਸ ਨੂੰ ਪੜ੍ਹ ਸਕਦੇ ਹਨ।