ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਵਿਚਾਲੇ ਮਚੇ ਘਮਾਸਾਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਮਜੀਠੀਆ ਨੇ ਕਿਹਾ ਕਿ ਰਾਜਪਾਲ ਇੱਕ ਸੰਵਿਧਾਨਕ ਅਹੁਦਾ ਹੈ ਅਤੇ ਜੇਕਰ ਅਸੀਂ ਇਤਿਹਾਸ ਵਿੱਚ ਜਾਵਾਂਗੇ ਤਾਂ ਕਦੇ ਕਿਸੇ ਮੁੱਖ ਮੰਤਰੀ ਨੇ ਰਾਜਪਾਲ ਦਾ ਨਿਰਾਦਰ ਨਹੀਂ ਕੀਤਾ। ਇਹ ਲੋਕ ਕਿਸੇ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ, ਇਸ ਵਿੱਚ ਵੀ ਕੋਈ ਵੱਡੀ ਗੱਲ ਨਹੀਂ ਹੈ, ਅਗਲੇ ਸੈਸ਼ਨ ਵਿੱਚ ਕਹਿ ਦੇਣਗੇ ਕਿ ਅਸੀਂ ਕੇਂਦਰ ਸਰਕਾਰ ਨੂੰ ਸਰਕਾਰ ਨਹੀਂ ਮੰਨਦੇ।
ਮੁੱਖ ਮੰਤਰੀ ਦਾ ਹਵਾਈ ਦੌਰਾ ਕਰੋੜਾਂ ਦਾ :ਮੁੱਖ ਮੰਤਰੀ ਵੱਲੋਂ ਰਾਜਪਾਲ ਦੇ ਹਵਾਈ ਦੌਰੇ ਨੂੰ ਲੈ ਕੇ ਜੋ ਸਵਾਲ ਸੀਐਮ ਵੱਲੋਂ ਚੁੱਕੇ ਗਏ ਸਨ। ੳਸ ਉੱਤੇ ਵੀ ਮਜੀਠੀਆ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਹਾਜ਼ ਲੈ ਕੇ 1 ਸਾਲ ਦੇ ਅੰਦਰ ਪੂਰੇ ਦੇਸ਼ ਅਤੇ ਦੁਨੀਆਂ ਦਾ ਦੌਰਾ ਕੀਤਾ ਹੈ, ਹੁਣ ਤੱਕ ਲਗਭਗ 5 ਤੋਂ 8 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ। ਮੈਂ ਸਿਰਫ ਇਕ ਜਹਾਜ਼ ਦੀ ਗੱਲ ਕਰ ਰਿਹਾ ਹਾਂ ਜੋ ਕਿਰਾਏ 'ਤੇ ਲਿਆ ਗਿਆ ਹੈ। ਜੇਕਰ ਹੈਲੀਕਾਪਟਰ ਦਾ ਖਰਚਾ ਵੀ ਜੋੜਿਆ ਜਾਵੇ ਤਾਂ 25 ਕਰੋੜ ਤੋਂ ਵੱਧ ਖਰਚ ਹੋ ਚੁੱਕਾ ਹੈ। ਭਗਵੰਤ ਮਾਨ ਧਰਮਸ਼ਾਲਾ ਮੈਚ ਦੇਖਣ ਗਏ ਸਨ, ਉਨ੍ਹਾਂ ਨੇ ਹੈਲੀਕਾਪਟਰ ਵੀ ਲਿਆ ਸੀ, ਪਰ ਜੇਕਰ ਰਾਜਪਾਲ ਸਰਹੱਦ 'ਤੇ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਹੈਲੀਕਾਪਟਰ ਦੀ ਵਰਤੋਂ 'ਤੇ ਸਵਾਲ ਉਠਾਏ ਜਾ ਰਹੇ ਹਨ। ਅਮਿਤ ਸ਼ਾਹ ਨੇ ਭਗਵੰਤ ਮਾਨ ਨੂੰ ਪਾਇਲਟ ਕਹਿ ਕੇ ਉਸ ਦਾ ਰੁਤਬਾ ਉੱਚਾ ਕਰ ਦਿੱਤਾ ਸੀ, ਪਰ ਉਹ ਪਾਇਲਟ ਦੇ ਲਾਇਕ ਨਹੀਂ, ਸਿਰਫ਼ ਕੇਜਰੀਵਾਲ ਦਾ ਟੂਰ ਆਪਰੇਟਰ ਹੈ।
ਰਾਜਪਾਲ ਨਾਲ ਸੀਐੱਮ ਦੀ ਤਕਰਾਰ 'ਤੇ ਬਿਕਰਮ ਮਜੀਠੀਆ ਦਾ ਬਿਆਨ, ਕਿਹਾ-ਇਹ ਲੋਕ ਕਿਸੇ ਨੂੰ ਵੀ ਬਣਾ ਸਕਦੇ ਨੇ ਨਿਸ਼ਾਨਾ - ਰਾਜਪਾਲ ਤੇ ਮਾਨ ਵਿਚਾਲੇ ਵਿਵਾਦ ਦੀਆਂ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਚੱਲ ਰਿਹਾ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਨਿਸ਼ਾਨਾ ਸਾਧਿਆ ਹੈ।
ਦਾੜੀ ਵਾਲੇ ਬਿਆਨ ਤੇ ਜਤਾਇਆ ਦੁੱਖ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿਚ ਦਾੜੀ ਉੱਤੇ ਕੀਤੀ ਗਈ ਟਿੱਪਣੀ ਦੀ ਵੀ ਮਜੀਠੀਆ ਨੇ ਆਲੋਚਨਾ ਕੀਤੀ ਹੈ ਉਹਨਾਂ ਆਖਿਆ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਿਧਾਨ ਸਭਾ ਦੇ ਅੰਦਰ ਦਾੜ੍ਹੀ ਬਾਰੇ ਉਹ ਸ਼ਬਦ ਕਹੇ ਗਏ ਜਿਸ ਦਾ ਮਾਣ ਸਥਾਨ ਹੈ। ਪਰ ਸਪੀਕਰ ਨੇ ਇਸ ਮੁੱਦੇ 'ਤੇ ਕੁਝ ਨਹੀਂ ਕਿਹਾ, ਪਰ ਉਥੇ ਆਪ ਦੇ ਆਗੂ ਹੱਸ ਪਏ। ਸਪੀਕਰ ਨੇ ਨਾ ਤਾਂ ਉਨ੍ਹਾਂ ਸ਼ਬਦਾਂ ਨੂੰ ਕਾਰਵਾਈ ਤੋਂ ਹਟਾਇਆ ਅਤੇ ਨਾ ਹੀ ਨਿੰਦਾ ਕੀਤੀ। ਸਿੱਖ ਗੁਰਦੁਆਰਾ ਐਕਟ ਵਿਚ ਸੋਧ ਤੇ ਵੀ ਮਜੀਠੀਆ ਨੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਇਹ ਗੁਰੂ ਸਿੱਖਾਂ 'ਤੇ ਹਮਲਾ ਕਰਨ ਦੀ ਸੋਚੀ-ਸਮਝੀ ਕੋਸ਼ਿਸ਼ ਹੈ। ਮਜੀਠੀਆ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਕਰਨ ਵਾਲਾ ਮੁੱਖ ਮੰਤਰੀ ਬੇਸ਼ਰਮ ਅਤੇ ਪਤਿਤ ਹੈ। ਇਹ ਗੁਰੂ ਦੀ ਪੂਜਾ ਕਰਨ ਵਾਲਿਆਂ ਦਾ ਨਿਰਾਦਰ ਹੈ। ਸੀਐਮ ਮਾਨ ਵਾਰ-ਵਾਰ ਗੁਰੂ ਸਿੱਖਾਂ ਦਾ ਇਸ ਤਰ੍ਹਾਂ ਨਿਰਾਦਰ ਕਰਦੇ ਹਨ।