ਚੰਡੀਗੜ੍ਹ: ਸੈਕਟਰ 28 ਸਥਿਤ ਅਕਾਲੀ ਦਲ ਦਫਤਰ 'ਚ ਹੋਈ ਕੋਰ ਕਮੇਟੀ ਦੀ ਬੈਠਕ ਤੋ ਬਾਅਦ ਬਿਕਰਮ ਮਜੀਠੀਆ ਨੇ ਸੁਖਦੇਵ ਅਤੇ ਪਰਮਿੰਦਰ ਢੀਂਡਸਾ 'ਤੇ ਨਿਸ਼ਾਨੇ ਵਿੰਨ੍ਹੇ।ਮਜੀਠੀਆਂ ਨੇ ਕਿਹਾ ਕਿ ਸੰਗਰੂਰ ਹਲਕੇ ਚ ਢੀਂਡਸਿਆ ਨੇ ਬਹੁਤ ਜ਼ੋਰ ਲਗਾਇਆ ਕਿ ਵਰਕਰ ਅਕਾਲੀ ਦਲ ਦੀ ਰੈਲੀ 'ਚ ਨਾ ਪਹੁੰਚਣ ਪਰ ਵਰਕਰਾਂ ਨੇ ਪਹੁੰਚ ਕੇ ਢੀਂਡਸਿਆ ਨੂੰ ਉਹਨਾਂ ਦੀ ਥਾਂ ਵਿਖਾ ਦਿੱਤੀ।
ਢੀਂਡਸਿਆ ਨੇ ਰੈਲੀ ਰੋਕਣ ਦਾ ਬਹੁਤ ਜ਼ੋਰ ਲਗਾਇਆ: ਮਜੀਠੀਆ - ਬਿਕਰਮ ਮਜੀਠੀਆ
ਬਿਕਰਮ ਮਜੀਠੀਆ ਨੇ ਇੱਕ ਵਾਰ ਢੀਂਡਸਾ ਪਰਿਵਾਰ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸੰਗਰੂਰ 'ਚ ਢੀਂਡਸਾ ਪਰਿਵਾਰ ਨੇ ਅਕਾਲੀ ਦਲ ਦੀ ਰੈਲੀ ਰੋਕਣ ਦਾ ਪੂਰਾ ਜ਼ੋਰ ਲਾਇਆ ਪਰ ਵਾਹ ਨਹੀਂ ਚੱਲੀ।
bikram majithia
ਜੇਲ੍ਹ ਚ ਬੈਠੇ ਗੈਂਗਸਟਰ ਫਿਰੋਤੀਆਂ ਤੇ ਰੰਗਦਾਰੀ ਲੈ ਰਹੇ ਹਨ ਅਤੇ ਮੋਬਾਇਲ ਚਲਾਉਂਦੇ ਹਨ। ਸਰਕਾਰ ਨੇ ਹੀ ਕੈਦੀਆ ਨੂੰ ਖੁੱਲ੍ਹ ਦਿੱਤੀ ਹੋਈ ਹੈ।