ਚੰਡੀਗੜ੍ਹ :ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ 41.41 ਫ਼ੀਸਦੀ ਵਾਧੇ ਮਾਲੀਆ ਇਕੱਠਾ ਕਰਨ ਦਾ ਦਾਅਵਾ ਕੀਤਾ ਤੇ ਦੂਜੇ ਪਾਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਰਕਾਰ 'ਤੇ ਹਮਲਾਵਰ ਹੁੰਦੇ ਨਜ਼ਰ ਆਏ। ਮਜੀਠੀਆ ਨੇ ਪੰਜਾਬ ਵਿਚ ਚੱਲ ਰਹੇ ਹਾਲਾਤਾਂ ਨੂੰ ਐਮਰਜੈਂਸੀ ਕਰਾਰ ਦਿੱਤਾ ਅਤੇ ਸਰਕਾਰ ਵੱਲੋਂ 41.41 ਫੀਸਦੀ ਇਕੱਠਾ ਹੋਏ ਮਾਲੀਆ ਨੂੰ ਚੁਣੌਤੀ ਦਿੱਤੀ ਅਤੇ ਠੱਗੀ ਠੋਰੀ ਨਾਲ ਧਨ ਇਕੱਠਾ ਕਰਨ ਦਾ ਸਰਕਾਰ ਉੱਤੇ ਦੋਸ਼ ਲਗਾਇਆ। ਉਹਨਾਂ ਆਖਿਆ ਕਿ ਕਿਸੇ ਵੀ ਹਾਲਤ ਵਿਚ ਇੰਨਾ ਮਾਲੀਆ ਇਕੱਠਾ ਹੀ ਨਹੀਂ ਹੋ ਸਕਦਾ।
3 ਮੰਤਰੀਆਂ ਨੇ ਭਰੀ ਠੱਗੀ ਦੀ ਗਵਾਹੀ : ਚੰਡੀਗੜ੍ਹ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਤਿੰਨ ਮੰਤਰੀ ਹਰਜੋਤ ਬੈਂਸ, ਕੁਲਦੀਪ ਧਾਲੀਵਾਲ ਅਤੇ ਹਰਪਾਲ ਚੀਮਾ ਖੁਦ ਪੰਜਾਬ ਸਰਕਾਰ ਦੀ ਜਾਅਲਸਾਜ਼ੀ ਉੱਤੇ ਮੋਹਰ ਲਗਾਉਂਦੇ ਹਨ। ਆਬਕਾਰੀ ਨੀਤੀ ਲਈ ਜੋ ਖਰੜਾ ਤਿਆਰ ਕੀਤਾ ਮਜੀਠੀਆ ਨੇ ਉਸਨੂੰ ਆਧਾਰ ਬਣਾਇਆ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਵਿਚ 200 ਕਰੋੜ ਰੁਪਏ ਦੀ ਲੁੱਟ ਕੀਤੀ ਹੈ। ਮਜੀਠੀਆ ਦਾ ਇਹ ਵੀ ਦੋਸ਼ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਹੈ ਤਾਂ ਹੀ ਪੰਜਾਬ ਵਿਚ ਭ੍ਰਿਸ਼ਟਾਚਾਰ ਕਰਵ ਵਾਲੇ ਬਖ਼ਸ਼ੇ ਜਾ ਰਹੇ ਹਨ। ਉਹਨਾਂ ਆਖਿਆ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਣ ਵਾਲੀ ਪਾਰਟੀ ਬੇਈਮਾਨ ਸਰਕਾਰ ਨਿਕਲੀ।
ਇਹ ਵੀ ਪੜ੍ਹੋ :Teachers Protest: ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ, ਪੁਲਿਸ ਨਾਲ ਹੋਈ ਧੱਕਾ-ਮੁੱਕੀ