ਚੰਡੀਗੜ੍ਹ:ਅਜਨਾਲਾ ਦੇ ਪੁਲਿਸ ਥਾਣੇ ਉੱਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਅਤੇ ਪੁਲਿਸ ਵਿਚਾਲੇ ਹੋਈ ਝੜਪ ਤੋਂ ਪਹਿਲਾਂ ਵੀ ਮਾਹੌਲ ਪੂਰਾ ਗਰਮ ਹੋਇਆ ਹੈ। ਵੱਡੀ ਸੰਖਿਆਂ ਵਿੱਚ ਮੌਜੂਦ ਸਿੱਖ ਸੰਗਤ ਵਲੋਂ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਲਵਪ੍ਰੀਤ ਸਿੰਘ ਤੂਫਾਨ ਨੂੰ ਪਰਚਾ ਰੱਦ ਕਰਕੇ ਰਿਹਾਈ ਨਾ ਦਿੱਤੀ ਗਈ ਤਾਂ ਸਿੱਖ ਸੰਗਤ ਆਪ ਫੈਸਲਾ ਕਰੇਗੀ ਕਿ ਅੱਗੇ ਕੀ ਫੈਸਲਾ ਕਰਨਾ ਹੈ। ਇਸ ਦੌਰਾਨ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਨੇ ਵੀ ਤਿੱਖੇ ਸਵਾਲ ਅਤੇ ਤਕਰੀਰਾਂ ਕੀਤੀਆਂ ਹਨ। ਸਿੱਖ ਸੰਗਤ ਨੂੰ ਜਾਬਤੇ ਵਿੱਚ ਰਹਿਣ ਦੀ ਗੱਲ ਕਹੀ ਗਈ ਸੀ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਪੁਲਿਸ ਨਹੀਂ ਮੰਨੇਗੀ ਤਾਂ ਇੱਥੇ ਹੀ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਬਣਾਈ ਜਾਵੇਗੀ...ਪੜ੍ਹੋ ਅੰਮ੍ਰਿਤਪਾਲ ਸਿੰਘ ਦੀ ਪੁਲਿਸ ਨੂੰ ਚੁਣੌਤੀ ਅਤੇ ਮੌਕੇ ਦੀ ਕਾਰਵਾਈ...
ਮੇਰੇ ਉੱਤੇ ਦੁੱਕੀ ਦਾ ਪਰਚਾ ਪਾਇਆ...:''ਇਨ੍ਹਾਂ ਨੂੰ ਦੱਸਾਂਗੇ ਕੀ ਭਾਅ ਵਿਕਦੀ ਹੈ। ਇਨ੍ਹਾਂ ਨੂੰ ਪੁੱਛਿਆ ਕੀ ਸਬੂਤ ਹੈ। ਦੁੱਕੀ ਦਾ ਪਰਚਾ ਪਾਇਆ। ਮੈਂ ਕਿਹਾ ਸੀ ਪਰਚਾ ਪਾਉਣਾ ਤਾਂ ਕੋਈ ਚੰਗਾ ਪਰਚਾ ਪਾਇਓ। ਹੁਣ ਤੁਸੀਂ ਦੱਸੋਂ ਕੀ ਇਹ ਸਰਕਾਰੀ ਪਰਚਾ ਨਹੀਂ। ਮੈਂ ਭਗਵੰਤ ਮਾਨ ਨੂੰ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਹੈਂ। ਬੇਅੰਤੇ (ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ) ਵਾਲੇ ਰਾਹ ਉੱਤੇ ਨਾ ਤੁਰ ਤੂੰ ਤੁਰ ਪਿਆ ਏਂ...। ਪਰ ਤੈਨੂੰ ਇਹ ਨਹੀਂ ਪਤਾ ਕਿ ਸੰਗਤ ਵਿੱਚ ਕਿੰਨੇ ਦਿਲਾਵਰ ਸਿੰਘ ਪੈਦਾ ਹੋ ਗਏ ਹਨ। ਬੇਅੰਤੇ ਦਾ ਪੋਤਰਾ ਰੌਲਾ ਪਾਉਂਦਾ ਫਿਰਦਾ ਕਿ ਮੈਂ ਪਰਚੇ ਤੋਂ ਡਰ ਗਿਆ ਹਾਂ। ਪਿਓ ਦਾ ਪੁੱਤ ਹੈਂ ਤਾਂ ਇੱਥੇ। ਸਰਕਾਰ ਨੂੰ ਖੁੱਲ੍ਹੀ ਚੁਣੌਤੀ ਹੈ, ਸਾਡੇ ਕਈ ਭਰਾਵਾਂ ਦੇ ਮੁਕਾਬਲੇ ਬਣਾਏ ਨੇ। ਜੇ ਜੇਲ੍ਹ ਜਾਣਾ ਤਾਂ ਕੁੱਝ ਕਰਕੇ ਜੇਲ੍ਹ ਜਾਵਾਂਗੇ।
ਕੀਹਦੇ ਲਈ ਪੰਜਾਬ ਛੱਡਣਾ ਬਈਆਂ ਵਾਸਤੇ...:ਕੀਹਦੇ ਲਈ ਪੰਜਾਬ ਛੱਡਣਾ ਹੈ, ਬਈਆਂ (ਬਿਹਾਰੀਆਂ) ਵਾਸਤੇ। ਆਪਣਾ ਕੋਈ ਅਫਸਰ ਨਹੀਂ ਰਿਹਾ। ਅਸੀਂ ਇਨ੍ਹਾਂ ਨੂੰ ਕਹਿ ਦਿਤਾ ਹੈ ਕਿਸੇ ਉੱਤੇ ਹੱਥ ਨਹੀਂ ਚੁੱਕਣਾ। ਅਸੀਂ ਵੀ ਜਾਬਤੇ ਚ ਰਹਿਣਾ ਹੈ। ਜੇ ਸਾਨੂੰ ਕਹਿਣਗੇ। ਜਦੋਂ ਤੱਕ ਮੈਂ ਨਹੀਂ ਕਹਿੰਦਾ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਨਹੀਂ ਚਾਹੁੰਦੇ ਕਿਸੇ ਨਾਲ ਉਲਝੀਏ। ਇਹ ਤਰੀਕਾ ਗਲਤ ਸੀ ਕਿ ਸਾਡੇ ਸਿੰਘ ਨੂੰ ਇਸ ਲਈ ਗ੍ਰਿਫਤਾਰ ਕੀਤਾ ਕਿ ਇਸਨੇ ਫਾਇਰ ਕੱਢੇ ਹਨ। ਜੇ ਕੋਈ ਪਰਚਾ ਕਰਨਾ ਤਾਂ ਮੇਰੇ ਲਾਇਕ ਪਰਚਾ ਕਰੋ। ਕਿਸੇ ਨੂੰ ਦੱਸਣ ਜੋਗੇ ਤਾਂ ਹੋਈਏ। ਜਾਬਤੇ ਵਿੱਚ ਰਹੀਏ ਤੇ ਲੰਗਰ ਪਾਣੀ ਛਕੀਏ।