ਸੰਗਰੂਰ:ਪੂਰੇ ਪੰਜਾਬ ਦੇ ਲੋਕਾਂ ਵਾਂਗੂ ਕਲਾਕਾਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਭਰੋਸਾ ਵੀ ਪੰਜਾਬ ਸਰਕਾਰ ਤੋਂ ਉੱਠ ਚੁੱਕਾ ਹੈ। ਕਿਉਂਕਿ ਸਿੱਧੂ ਮੂਸੇਵਾਲੇ ਦੇ ਕਾਤਲ ਅਜੇ ਤੱਕ ਨਹੀਂ ਫੜ੍ਹੇ ਗਏ। ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਆਪਣੇ ਸਥਾਨਕ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। Rajinder Kaur Bhattal regarding Sidhu Moosewala
ਉਨ੍ਹਾਂ ਕੋਲੋਂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਕਿ ਬਲਕੌਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਾਤਲਾਂ ਦੇ ਸਿਰ 2 ਕਰੋੜ ਦਾ ਇਨਾਮ ਰੱਖ ਦਿਓ ਤਾਂ ਜੋ ਕਾਤਲ ਫੜ੍ਹੇ ਜਾਣ, ਇਹ ਰਾਸ਼ੀ ਮੈਂ ਆਪਣੀ ਜ਼ਮੀਨ ਵੇਚ ਕੇ ਦੇਣ ਲਈ ਤਿਆਰ ਹਾਂ। ਇਸ ਦੌਰਾਨ ਬੀਬੀ ਭੱਠਲ ਨੇ ਕਿਹਾ ਕਿ ਸਿੱਧੂ ਮੂਸੇ ਵਾਲੇ ਦੇ ਕਤਲ ਨੂੰ ਸਾਲ ਦੇ ਲਗਭਗ ਹੋ ਚੁੱਕਿਆ ਹੈ, ਪ੍ਰੰਤੂ ਅਜੇ ਪੰਜਾਬ ਸਰਕਾਰ ਅਤੇ ਪੁਲਿਸ ਕੋਲੋਂ ਕਾਰਵਾਈ ਪੂਰੀ ਨਹੀਂ ਹੋਈ। ਬਲਕੌਰ ਸਿੰਘ ਸਿੱਧੂ ਦੀ ਫ਼ਰਿਆਦ ਇਕ ਦੁੱਖੀ ਬਾਪ ਦੀ ਕੂਕ ਹੈ, ਜਿਸ ਨੂੰ ਸੁਣ ਕੇ ਕਲੇਜਾ ਫੱਟਦਾ ਹੈ।