ਪੰਜਾਬ

punjab

ETV Bharat / state

ਬੇਅਦਬੀ ਅਤੇ ਗੋਲੀਕਾਂਡ ਮਾਮਲਾ:ਪ੍ਰਕਾਸ਼ ਸਿੰਘ ਬਾਦਲ ਤੋਂ SIT ਮੁੜ ਕਰ ਸਕਦੀ ਹੈ ਪੁੱਛਗਿੱਛ - ਬਜ਼ੁਰਗ

ਬੇਅਦਬੀ ਮਾਮਲੇ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ SIT ਮੁੜ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਬੇਅਦਬੀ ਅਤੇ ਗੋਲੀਕਾਂਡ ਮਾਮਲਾ:ਪ੍ਰਕਾਸ਼ ਸਿੰਘ ਬਾਦਲ ਤੋਂ SIT ਮੁੜ ਕਰ ਸਕਦੀ ਹੈ ਪੁੱਛਗਿੱਛ
ਬੇਅਦਬੀ ਅਤੇ ਗੋਲੀਕਾਂਡ ਮਾਮਲਾ:ਪ੍ਰਕਾਸ਼ ਸਿੰਘ ਬਾਦਲ ਤੋਂ SIT ਮੁੜ ਕਰ ਸਕਦੀ ਹੈ ਪੁੱਛਗਿੱਛ

By

Published : Jun 23, 2021, 11:38 AM IST

Updated : Jun 23, 2021, 12:06 PM IST

ਚੰਡੀਗੜ੍ਹ:2022 ਦੀਆਂ ਚੋਣਾਂਂ ਤੋਂ ਪਹਿਲਾਂ ਸੂਬੇ ਚ ਬੇਅਦਬੀ ਦਾ ਮਾਮਲਾ ਭਖਦਾ ਜਾ ਰਿਹਾ ਹੈ।ਇਸ ਵੇਲੇ ਦੀ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੁੜ ਪੁੱਛਗਿੱਛ ਕਰੇਗੀ।

ਬੇਅਦਬੀ ਅਤੇ ਗੋਲੀਕਾਂਡ ਮਾਮਲਾ:ਪ੍ਰਕਾਸ਼ ਸਿੰਘ ਬਾਦਲ ਤੋਂ SIT ਮੁੜ ਕਰ ਸਕਦੀ ਹੈ ਪੁੱਛਗਿੱਛ

ਕੱਲ੍ਹ 82 ਚੋੋਂ 40 ਦੇ ਕਰੀਬ ਪੁੱਛੇ ਗਏ ਸਨ ਸਵਾਲ-ਸੂਤਰ

ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ SIT ਪ੍ਰਕਾਸ਼ ਸਿੰਘ ਬਾਦਲ ਤੋਂ ਪੂਰੇ ਸਵਾਲ ਨਹੀਂ ਪੁੱਛ ਸਕੀ ਜਿਸ ਕਰਕੇ SIT ਉਨ੍ਹਾਂ ਨੂੰ ਦੁਬਾਰਾ ਜਾਂਚ ਦੇ ਲਈ ਬੁਲਾ ਸਕਦੀ ਹੈ।ਜਾਣਕਾਰੀ ਅਨੁਸਾਰ SIT ਪ੍ਰਕਾਸ਼ ਸਿੰਘ ਬਾਦਲ ਤੋਂ 82 ਸਵਾਲਾਂ ਦੇ ਵਿੱਚੋਂ ਮਹਿਜ 40 ਦੇ ਕਰੀਬ ਸਵਾਲ ਹੀ ਪੁੱਛ ਸਕੀ ਹੈ ਤੇ ਬਾਕੀ ਦੇ ਸਵਾਲਾਂ ਦਾ ਜਵਾਬ ਲੈਣ ਦੇ ਲਈ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਦੁਬਾਰਾ ਪੇਸ਼ ਹੋਣ ਲਈ ਕਿਹਾ ਜਾ ਸਕਦਾ ਹੈ।

ਸੁਪਰੀਮ ਕੋਰਟ ਦੀਆਂ ਹਦਾਇਤਾਂ

ਜਿਕਰਯੋਗ ਹੈ ਕਿ ਜਾਂਚ ਦੇ ਲਈ ਸੁਪਰੀਮ ਕੋਰਟ ਦੀਆਂ ਕੁਝ ਹਦਾਇਤਾਂ ਹਨ ਜਿੰਨਾਂ ਅਨੁਸਾਰ ਜੇਕਰ ਕਿਸੇ ਦੀ ਉਮਰ ਜ਼ਿਆਦਾ ਭਾਵ ਕੋਈ ਬਜ਼ੁਰਗ ਹੈ ਤਾਂ ਉਸ ਤੋਂ 2 ਘੰਟੇ ਤੋਂ ਜ਼ਿਆਦਾ ਪੁੱਛਗਿੱਛ ਨਹੀਂ ਕੀਤੀ ਜਾ ਸਕਦੀ ਹੈ।ਇਸੇ ਦੇ ਚੱਲਦੇ ਹੀ SIT ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰਾ ਪੇਸ਼ ਹੋਣ ਲਈ ਆਖ ਸਕਦੀ ਹੈ।

ਇਹ ਵੀ ਪੜ੍ਹੋ:ਕੋਟਕਪੁਰਾ ਗੋਲੀਕਾਂਡ Live Update: ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਖਤਮ

Last Updated : Jun 23, 2021, 12:06 PM IST

ABOUT THE AUTHOR

...view details