ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਸਰਕਾਰ ਵੱਲੋਂ ਸਾਰੇ ਖੇਤਰਾਂ ਲਈ ਵੱਡੇ ਐਲਾਨ ਕੀਤੇ ਗਏ। ਸਿੱਖਿਆ ਖੇਤਰ ਦੀ ਜੇ ਗੱਲ ਕਰੀਏ ਤਾਂ ਸਰਕਾਰ ਵੱਲੋਂ ਇਸਤੇ ਜ਼ਿਆਦਾ ਤਵੱਜੋ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਸਿੱਖਿਆ ਸ਼ਾਸਤਰੀ ਵੀ ਸਿੱਖਿਆ ਬਜਟ ਉੱਤੇ ਟਿਕਟਿਕੀ ਲਗਾ ਕੇ ਬੈਠੇ ਸਨ ਕਿ ਸਿੱਖਿਆ ਦੇ ਖੇਤਰ ਲਈ ਸਰਕਾਰ ਆਪਣੇ ਪਿਟਾਰੇ ਵਿਚੋਂ ਕੀ ਕੱਢਦੀ ਹੈ ? ਅੱਜ ਉੱਚ ਸਿੱਖਿਆ, ਸਕੂਲੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਲਈ ਸਰਕਾਰ ਨੇ ਵੱਡੇ ਐਲਾਨ ਕੀਤੇ ਹਨ ਇਹ ਐਲਾਨ ਪੰਜਾਬ ਦੇ ਸਿੱਖਿਆ ਖੇਤਰ ਨੂੰ ਕਿਹੜੇ ਮੁਕਾਮ ਤੱਕ ਲੈ ਕੇ ਜਾਣਗੇ।
ਸਿੱਖਿਆ ਮਾਹਿਰਾਂ ਦੀ ਮੰਨੀਏ ਤਾਂ ਸਰਕਾਰ ਨੇ ਸਿੱਖਿਆ ਖੇਤਰ ਨੂੰ ਸਰਕਾਰ ਨੇ ਤਵੱਜੋਂ ਤਾਂ ਦਿੱਤੀ ਹੈ ਪਰ ਕਈ ਚੁਣੌਤੀਆਂ ਸਰਕਾਰ ਦਾ ਰਾਹ ਰੋਕੀ ਖੜੀਆਂ ਹਨ। ਪੰਜਾਬ ਵਿਚ ਇਹਨਾਂ ਚੁਣੌਤੀਆਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ। ਇਸ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਬੀਐਸ ਘੁੰਮਣ ਨਾਲ ਖਾਸ ਗੱਲਬਾਤ ਕੀਤੀ ਗਈ।
ਸਿੱਖਿਆ ਬਜਟ ਵਧੀਆ, ਪਾਲਿਸੀ 'ਚ ਆ ਰਹੀ ਤਬਦੀਲੀ :ਪੰਜਾਬੀ ਯੂਨੀਵਰਿਸਟੀ ਦਾ ਸਾਬਕਾ ਵੀਸੀ ਅਤੇ ਸਿੱਖਿਆ ਖੇਤਰ ਵਿਚ 40 ਸਾਲ ਤੋਂ ਜ਼ਿਆਦਾ ਦਾ ਤਜਰਬਾ ਰੱਖਣ ਵਾਲੇ ਬੀਐਸ ਘੁੰਮਣ ਨੇ ਸਿੱਖਿਆ ਲਈ ਸਰਕਾਰ ਦੇ ਬਜਟ ਨੂੰ ਸਹੀ ਕਰਾਰ ਦਿੱਤਾ ਹੈ। ਉਹਨਾਂ ਅਨੁਸਾਰ ਪੰਜਾਬ ਵਿਚ ਸਿੱਖਿਆ ਨੂੰ ਮਹੱਤਵ ਦਿੱਤਾ। ਵਿਸ਼ਵ ਪੱਧਰ ਤੇ ਸਿੱਖਿਆ ਨੀਤੀ ਵਿਚ ਤਬਦੀਲੀ ਆ ਰਹੀ ਹੈ ਜਿਸ ਵਿਚ ਸਕੂਲੀ ਸਿੱਖਿਆ ਨੂੰ ਮਹੱਤਤਾ ਦਿੱਤਾ ਜਾ ਰਹੀ ਹੈ। ਜਿਨ੍ਹਾਂ ਸੂਬਿਆਂ ਵਿਚ ਸਿੱਖਿਆ ਦੇ ਮਿਆਰ ਵੱਲ ਧਿਆਨ ਦਿੱਤਾ ਜਾਂਦਾ ਹੈ ਉਹ ਸੂਬੇ ਵੱਧ ਵਿਕਾਸਸ਼ੀਲ ਹੁੰਦੇ ਹਨ। ਸਿੱਖਿਆ ਵਿਕਾਸ ਦੇ ਸਾਰੇ ਸਰੋਤਾਂ ਵਿਚੋਂ ਸਭ ਤੋਂ ਅਹਿਮ ਹੈ। ਇਸ ਲਈ ਪੰਜਾਬ ਸਰਕਾਰ ਨੇ ਵੀ ਬਜਟ ਵਿਚ ਸਿੱਖਿਆ ਨੂੰ ਖਾਸ ਅਹਿਮੀਅਤ ਦਿੱਤੀ ਹੈ।
ਸਿੱਖਿਆ ਲਈ ਰੱਖੇ ਗਏ 17074 ਕਰੋੜ ਰੁਪਏ :ਸਾਲ 2023-24 ਲਈ ਸਿੱਖਿਆ ਬਜਟ ਲਈ ਸਰਕਾਰ ਵੱਲੋਂ 17074 ਕਰੋੜ ਰੁਪਏ ਰੱਖੇ ਗਏ ਹਨ। ਜਿਨ੍ਹਾਂ ਵਿਚੋਂ ਜ਼ਿਆਦਾ ਹਿੱਸਾ ਸਕੂਲੀ ਸਿੱਖਿਆ ਲਈ ਕੱਢਿਆ ਗਿਆ ਹੈ ਅਤੇ 990 ਕਰੋੜ ਉੱਚ ਸਿੱਖਿਆ ਲਈ ਰੱਖਿਆ ਗਿਆ। ਸਕੂਲ ਮੁੱਢਲੀ ਸਿੱਖਿਆ ਦੀ ਨੀਂਹ ਰੱਖਦੇ ਹਨ ਜੇਕਰ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਹੋਵੇਗਾ ਤਾਂ ਹੀ ਉੱਚ ਸਿੱਖਿਆ ਵਧੀਆ ਕੁਆਲਿਟੀ ਦੀ ਹੋਵੇਗੀ।
ਇਹ ਵੀ ਪੜ੍ਹੋ : Subhash Sharma Tweet's on Punjab Budget: 'ਪੰਜਾਬੀਆਂ ਨਾਲ ਠੱਗੀ ਦਾ ਦਸਤਾਵੇਜ਼ ਐ 'ਆਪ' ਦਾ ਬਜਟ'