ਚੰਡੀਗੜ੍ਹ:ਭਾਰਤੀ ਰੇਲਵੇ ਦੀ ਭਾਰਤ ਗੌਰਵ ਰੇਲਗੱਡੀ ਮੀਲ ਪੱਥਰ ਸਾਬਿਤ ਹੋਣ ਵਾਲੀ ਹੈ। ਇਹ ਰੇਲਗੱਡੀ ਭਾਰਤੀ ਦੇ ਸੱਭਿਆਚਾਰ ਨੂੰ ਤਾਂ ਪੇਸ਼ ਕਰੇਗੀ ਹੀ ਸਗੋਂ ਸੈਰਸਪਾਟੇ ਅਤੇ ਭਾਰਤ ਨੂੰ ਨੇੜਿਓਂ ਤੱਕਣ ਦੇ ਚਾਹਵਾਨਾਂ ਲਈ ਇੱਕ ਵਿਸ਼ੇਸ਼ ਸਹੂਲਤ ਵਾਲਾ ਪੈਕੇਜ ਵੀ ਬਣੇਗੀ। ਇਸ ਰੇਲਗੱਡੀ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਤੇ ਰੇਲਵੇ ਨੇ ਇਸ ਰੇਲ ਗੱਡੀ ਦਾ ਸੰਚਾਲਨ ਸ਼ੁਰੂ ਕੀਤਾ ਹੈ। ਇਸ ਰੇਲਗੱਡੀ ਉੱਤੇ ਯੋਗ, ਧਰਮ-ਕਰਮ, ਕਲਾ, ਨਾਚ ਕਲਾ, ਜੰਗਲੀ ਜੀਵ ਜੰਤੂਆਂ ਨਾਲ ਸਜੀਆਂ ਹੋਈਆਂ ਪੇਟਿੰਗਾਂ ਬਣਾਈਆਂ ਗਈਆਂ ਹਨ, ਜਿਸ ਤੋਂ ਭਾਰਤ ਦੇ ਮਹਾਨ ਵਿਰਸੇ ਦੀ ਝਲਕ ਮਿਲਦੀ ਹੈ। ਇਸ ਰੇਲਗੱਡੀ ਨੂੰ ਖਾਣ-ਪੀਣ, ਸੁਰੱਖਿਆ ਅਤੇ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਰੇਲਗੱਡੀ ਦੀ ਕੀ ਖਾਸਿਅਤ ਹੈ, ਇਹ ਰੇਲਗੱਡੀ ਕਿੱਥੋਂ ਚੱਲੇਗੀ ਅਤੇ ਤੁਸੀਂ ਇਸ ਰੇਲ ਰਾਹੀਂ ਕਿੱਥੇ ਕਿੱਥੇ ਘੁੰਮ ਫਿਰ ਸਕਦੇ ਹੋ, ਇਸਖ਼ਾਸ ਰਿਪੋਰਟਰਾਹੀਂ ਤੁਹਾਡੇ ਇਸ ਰੇਲ ਗੱਡੀ ਨੂੰ ਲੈ ਕੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ...
ਦਰਅਸਲ ਭਾਰਤ ਗੌਰਵ ਰੇਲਗੱਡੀ ਦਿੱਲੀ, ਗੋਰਖਪੁਰ, ਗੁਵਾਹਾਟੀ, ਕੋਲਕਾਤਾ, ਬਿਲਾਸਪੁਰ, ਹੈਦਰਾਬਾਦ, ਤ੍ਰਿਵੇਂਦਰਮ, ਮੁੰਬਈ, ਇੰਦੌਰ ਨੂੰ ਜੋੜੇਗੀ। ਇਨ੍ਹਾਂ ਰਸਤਿਆਂ ਵਿੱਚ ਕੁੱਝ ਖਾਸ ਸਰਕਿਟ ਹਨ, ਜੋ ਤੁਹਾਡੀ ਯਾਤਰਾ ਨੂੰ ਰੌਚਕ ਅਤੇ ਜਾਣਕਾਰੀ ਭਰਪੂਰ ਬਣਾ ਦੇਣਗੇ, ਜਿਵੇਂ ਕਿ...
- ਸ਼੍ਰੀ ਜਗਨਾਥ ਯਾਤਰਾ :ਵਾਰਾਣਾਸੀ, ਗਯਾ, ਬੈਧਨਾਥ ਅਤੇ ਭੁਵਨੇਸ਼ਵਰ ਕੋਣਾਰਕ ਤੇ ਗਯਾ ਨਾਲ ਜੁੜੇ ਹੋਏ ਹਨ।
- ਜਿਯੋਤਰੀਲਿੰਗ ਭਗਤੀ ਯਾਤਰਾ:ਉਜੈਨ, ਓਕੇਸ਼ਵਰ, ਸੋਮਨਾਥ, ਦਵਾਰਕਾ, ਪ੍ਰਿਯੰਬਕੇਸ਼ਵਰ, ਗ੍ਰਿਣੇਸ਼ਵਰ, ਭੀਮਾਸ਼ੰਕਰ।
- ਨੌਰਥ ਈਸਟ ਡਿਸਕਰਵੀ :ਗੁਵਾਹਾਟੀ, ਕਾਜੀਰੰਗਾ, ਈਟਾਨਗਰ, ਸ਼ਿਵਸਾਗਰ, ਦੀਮਾਪੁਰ, ਕੋਹਿਮਾ, ਉਨਾਕੋਟੀ, ਉਦੇਪੁਰ, ਅਗਰਤਲਾ, ਸ਼ਿਲਾਂਗ, ਚਿਰਾਪੂੰਜੀ।
- ਸ਼੍ਰੀ ਰਾਮਾਇਣ ਯਾਤਰਾ:ਅਯੁਧਿਆ, ਜਨਕਪੁਰ, ਸੀਤਾਮੜ੍ਹੀ, ਨੇਪਾਲ, ਬਕਸਰ, ਵਾਰਾਣਾਸੀ, ਪ੍ਰਯਾਗਰਾਜ, ਨਾਸਿਕ, ਨਾਗਰਪੁਰ ਦਿਲੀ
- ਗੁਰੂ ਕਿਰਪਾ ਯਾਤਰਾ:ਸ੍ਰੀਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਸ੍ਰੀ ਫਤਹਿਗੜ੍ਹ ਸਾਹਿਬ, ਸਰਹਿੰਦ, ਸ਼੍ਰੀ ਦਮਦਮਾ ਸਾਹਿਬ ਬਠਿੰਡਾ, ਸ਼੍ਰੀ ਹਜੂਰ ਸਾਹਿਬ ਨਾਦੇੜ।
- ਗਰਵੀ ਗੁਜਰਾਤ: ਸਟੇਚੂ ਆਫ ਯੂਨਿਟੀ, ਚੰਪਾਨੇਰ, ਸੋਮਨਾਥ, ਦਵਾਰਿਕਾ, ਨਾਗੇਸ਼ਵਰਮ, ਬੇਟ, ਦਵਾਰਕਾ, ਅਹਿਮਦਾਬਾਦ, ਮੋਢੇਰਾ, ਪਾਟਨ।
- ਤੀਰਥੰਕਰ ਜੈਨ:ਅਯੁੱਧਿਆ ਪਾਵਾਪੁਰੀ ਕੁੰਡਲਪੁਰ, ਪਾਰਸਪੁਰੀ, ਰਾਜਗੀਰ, ਵਾਰਾਣਾਸੀ, ਸੋਨਾਗਿਰੀ।
- ਅੰਬੇਡਕਰ ਯਾਤਰਾ :ਮਹੂ, ਨਾਗਪੁਰ, ਸਾਂਚੀ, ਵਾਰਣਾਸੀ, ਸਾਰਨਾਥ, ਬੋਧਗਯਾ ਨਾਲੰਦਾ।