ਚੰਡੀਗੜ੍ਹ ਡੈਸਕ :ਬਾਰਡਰ ਪਾਰ ਤੋਂ ਲਗਾਤਾਰ ਨਸ਼ਾ ਸਪਲਾਈ ਹੋ ਰਿਹਾ ਹੈ। ਇਸ ਤੋਂ ਇਲ਼ਾਵਾ ਹੋਰ ਵੀ ਨਸ਼ੇ ਨਾਲ ਜੁੜਿਆ ਸਮਾਨ ਆ ਰਿਹਾ ਹੈ। ਇਹ ਵੀ ਜਿਕਰਯੋਗ ਹੈ ਕਿ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ੇ ਦੀ ਸਪਲਾਈ ਵਧ ਗਈ ਹੈ। ਰੋਜਾਨਾਂ ਹੀ ਇਸ ਨਾਲ ਜੁੜੀਆਂ ਖਬਰਾਂ ਆ ਰਹੀਆਂ ਹਨ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਸਿਰਫ ਪਾਕਿਸਤਾਨ ਤੋਂ ਹੀ ਨਹੀਂ ਡੋਰਨ ਸਾਡੇ ਦੇਸ਼ ਤੋਂ ਵੀ ਡਰੋਨ ਪਾਕਿਸਤਾਨ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਡਰੋਨ ਨਸ਼ੇ ਲੈ ਕੇ ਪਰਤਦੇ ਹਨ ਅਤੇ ਉਥੋਂ ਉਹ ਨਸ਼ਾ ਨਾਲ ਲੈ ਕੇ ਵਾਪਸ ਆ ਜਾਂਦੇ ਹਨ।
ਡਰੋਨਾਂ ਰਾਹੀਂ ਨਸ਼ਾ ਤਸਕਰੀ 'ਤੇ ਬੋਲੇ ਮੁੱਖ ਮੰਤਰੀ ਮਾਨ, ਪਾਕਿਸਤਾਨ ਤੋਂ ਨਸ਼ਾ ਲੈਣ ਲਈ ਭਾਰਤ ਵੱਲੋਂ ਜਾਂਦੇ ਨੇ ਡਰੋਨ, ਪੜ੍ਹੋ ਪੂਰੀ ਖ਼ਬਰ... - ਡਰੋਨ ਰਾਹੀਂ ਨਸ਼ਾ ਤਸਕਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਰਤ ਵਾਲੇ ਪਾਸਿਓਂ ਉਡੇ ਡਰੋਨ ਪਾਕਿਸਤਾਨ ਤੋਂ ਨਸ਼ਾ ਤਸਕਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਡਰੋਨਾਂ ਦੀ ਵੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ।
ਡਰੋਨ ਵੀ ਹੋਣੇ ਚਾਹੀਦੇ ਨੇ ਰਜਿਸਟਰਡ : ਇਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਮਾਮਲੇ ਪੁਲਿਸ ਦੇ ਧਿਆਨ ਵਿੱਚ ਹਨ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਕਈ ਵਾਰ ਰੋਕੇ ਗਏ ਡਰੋਨ ਭਾਰਤੀ ਦੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਇਹ ਡਰੋਨ ਭਾਰਤ ਵਾਲੇ ਪਾਸਿਓਂ ਹੀ ਪਾਕਿਸਤਾਨ ਭੇਜੇ ਗਏ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਾਹਨਾਂ ਵਾਂਗ ਡਰੋਨ ਵੀ ਰਜਿਸਟਰਡ ਹੋਣੇ ਚਾਹੀਦੇ ਹਨ। ਮਾਨ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ। ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਡਰੋਨ ਉਡਾਉਣ ਉੱਤੇ ਰੋਕ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਡਰੋਨਾਂ ਦੀ ਵਰਤੋਂ ਸਰਹੱਦ ਪਾਰੋਂ ਹਥਿਆਰਾਂ, ਹੈਰੋਇਨ ਅਤੇ ਹੋਰ ਕਈ ਤਰ੍ਹਾਂ ਦਾ ਵਿਸਫੋਟਕਾਂ ਮੰਗਵਾਉਣ ਲਈ ਕੀਤੀ ਜਾਂਦੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਈ ਵਾਰ ਡਰੋਨਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਕਹਿ ਚੁੱਕੇ ਹਨ। ਇਹ ਵੀ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਬਾਰੇ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਸੀ।