ਪੰਜਾਬ

punjab

ETV Bharat / state

CM ਮਾਨ ਦਾ ਫਿਰ ਤੱਤਾ ਟਵੀਟ-'ਜਦੋਂ ਹੋ ਜਾਣ ਇਕੱਠੇ...ਸ਼ਹੀਦਾਂ ਦੀਆਂ ਯਾਦਗਾਰਾਂ 'ਚੋਂ ਪੈਸੇ ਕਮਾਉਣ ਵਾਲੇ, ਇਹਨੂੰ ਕਹਿੰਦੇ ਨੇ...ਇੱਕੋ ਥਾਲੀ ਦੇ ਚੱਟੇ-ਵੱਟੇ'

ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਦੀ ਹੋਰ ਆਗੂਆਂ ਦੀ ਮੌਜੂਦਗੀ ਵਿੱਚ ਪਾਈ ਜੱਫੀ ਅਤੇ ਤਿੱਖੇ ਬਿਆਨਾਂ ਤੋਂ ਬਾਅਦ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਤਿੱਖੀਆਂ ਚੋਭਾਂ ਲਾਈਆਂ ਹਨ।

Bhagwant Mann tweeted on opponents
CM ਮਾਨ ਦਾ ਫਿਰ ਤੱਤਾ ਟਵੀਟ-'ਜਦੋਂ ਹੋ ਜਾਣ ਇਕੱਠੇ...ਸ਼ਹੀਦਾਂ ਦੀਆਂ ਯਾਦਗਾਰਾਂ 'ਚੋਂ ਪੈਸੇ ਕਮਾਉਣ ਵਾਲੇ, ਇਹਨੂੰ ਕਹਿੰਦੇ ਨੇ...ਇੱਕੋ ਥਾਲੀ ਦੇ ਚੱਟੇ-ਵੱਟੇ'

By

Published : Jun 4, 2023, 5:29 PM IST

ਚੰਡੀਗੜ੍ਹ (ਡੈਸਕ):ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਟਵੀਟ ਇਕ ਵਾਰ ਫਿਰ ਵਿਰੋਧੀਆਂ ਉੱਤੇ ਤੰਜ ਕੱਸ ਰਿਹਾ ਹੈ। ਦਰਅਸਲ, ਸੀਨੀਅਰ ਪੱਤਰਕਾਰ ਬਰਜਿੰਦਰ ਹਮਦਰਦ ਦੇ ਹੱਕ 'ਚ ਆਏ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਇਹ ਟਵੀਟ ਸੰਬੋਧਨ ਹੈ। ਇਹ ਧਿਰਾਂ ਸੂਬਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਖਿਲਾਫਤ ਕਰ ਰਹੀਆਂ ਹਨ। ਇਸ ਟਵੀਟ ਨਾਲ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਦੇ ਲੀਡਰਾਂ ਖਾਸਕਰਕੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਉੱਤੇ ਨਿਸ਼ਾਨਾਂ ਲਾਇਆ ਹੈ। ਇਹ ਵੀ ਯਾਦ ਰਹੇ ਕਿ ਇਹ ਧਿਰਾਂ ਬਰਜਿੰਦਰ ਹਮਦਰਦ ਉੱਤੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਸਰਕਾਰ ਖਿਲਾਫ ਇਕਜੁਟਤਾ ਦਿਖਾਉਣ ਲਈ ਜੁੜੀਆਂ ਹਨ।

ਕੀ ਲਿਖਿਆ ਮਾਨ ਨੇ ਟਵੀਟ 'ਚ : ਜਦੋਂ … ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਚੋਂ ਪੈਸੇ ਕਮਾਉਣ ਵਾਲੇ ਹੋਵਣ ਸਾਰੇ ਕੱਠੇ ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ।

ਵਿਜੀਲੈਂਸ ਕਰ ਰਹੀ ਜਾਂਚ :ਜ਼ਿਕਰਯੋਗ ਹੈ ਕਿ ਮਾਨ ਨੇ ਆਪਣੇ ਇਸ ਟਵੀਟ ਵਿੱਚ ਸਾਰੀਆਂ ਧਿਰਾਂ ਨੂੰ ਚੋਭਾਂ ਲਾਈਆਂ ਹਨ। ਯਾਦ ਰਹੇ ਕਿ ਵਿਜੀਲੈਂਸ ਬਿਊਰੋ ਵਲੋਂ ਲੰਘੇ ਦਿਨੀਂ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਨੂੰ ਸੰਮਨ ਭੇਜੇ ਗਏ ਸਨ। ਵਿਜੀਲੈਂਸ ਜਲੰਧਰ ਤੋਂ 18 ਕਿਲੋਮੀਟਰ ਦੂਰ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਲਈ ਫੰਡਾਂ ਦੀ ਵਰਤੋਂ ਸਬੰਧੀ ਜਾਂਚ ਕਰ ਰਹੀ ਹੈ। ਇਹ ਵਿਸ਼ੇਸ਼ ਸਮਾਰਕ ਭਾਜਪਾ-ਅਕਾਲੀ ਸਰਕਾਰ ਵੇਲੇ ਬਣਾਇਆ ਗਿਆ ਸੀ। ਇਹ ਮਰਹੂਮ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਪ੍ਰੋਜੈਕਟ ਵੀ ਦੱਸਿਆ ਜਾ ਰਿਹਾ ਹੈ।

ਜਦੋਂ ਵਿਜੀਲੈਂਸ ਨੇ ਸੰਮਨ ਭੇਜੇ ਤਾਂ ਇਸਦਾ ਸਾਰੀਆਂ ਹੀ ਪਾਰਟੀਆਂ ਵਲੋਂ ਵਿਰੋਧ ਕੀਤਾ ਗਿਆ। ਇਸਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਮੀਟਿੰਗ ਵੀ ਕੀਤੀ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਹ ਉਹੀ ਮੀਟਿੰਗ ਹੈ ਜਿਸ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇੱਕ ਦੂਜੇ ਨੂੰ ਜੱਫੀ ਪਾਈ ਸੀ।

ABOUT THE AUTHOR

...view details