ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕੇਂਦਰ ਖਿਲਾਫ਼ ਜੰਮ ਕੇ ਭੜਾਸ ਕੱਢ ਰਹੇ ਹਨ। ਇਸ ਵਾਰ ਭਗਵੰਤ ਮਾਨ ਨੇ ਇੱਕ ਹੋਰ ਟਵੀਟ ਕਰਕੇ ਮੋਦੀ ਸਰਕਾਰ ਵੱਲੋਂ ਵੱਡੇ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੇ ਫੈਸਲੇ ਦਾ ਮਜ਼ਾਕੀਆਂ ਢੰਗ ਨਾਲ ਵਿਰੋਧ ਕੀਤਾ ਹੈ।
ਟਵੀਟਰ 'ਤੇ ਭੜਾਸ ਕੱਢਦੇ ਹੋਏ ਭਗਵੰਤ ਮਾਨ ਨੇ ਲਿਖਿਆ, 'ਲੋਕ ਐਵੇਂ ਹੀ ਬੋਲ ਰਹੇ ਹਨ ਕਿ "ਸਾਹਿਬ" ਨੇ ਰੇਲਵੇ ਵੇਚ ਦਿੱਤੀ, ਏਅਰਪੋਰਟ ਵੇਚ ਦਿੱਤਾ, LIC ਵੇਚ ਦਿੱਤੀ, ਬੈਂਕ ਵੇਚ ਦਿੱਤੇ, BSNL ਵੇਚ ਦਿੱਤਾ, ਲਾਲ ਕਿਲਾ ਵੇਚ ਰਹੇ ਹਨ ਵਗੈਰਾ ਵਗੈਰਾ...ਉਨ੍ਹਾਂ ਲੋਕਾਂ ਨੂੰ ਕੌਣ ਸਮਝਾਏ ਕਿ ਭਾਈ ਸਾਹਿਬ.. ਚੋਣ ਕਮਿਸ਼ਨਰ, ਸੀਬੀਆਈ, ਗੋਦੀ ਮੀਡੀਆ, ਨੀਤੀ ਆਯੋਗ, ਫੇਸਬੁੱਕ ਅਤੇ ਕੋਈ ਰਾਜਾਂ ਦੇ ਵਿਧਾਇਕ ਖਰੀਦੇ ਵੀ ਹਨ... ਯਾਦ ਰੱਖੋ।