ਪੰਜਾਬ

punjab

ETV Bharat / state

ਬਿਜਲੀ ਦੇ ਬਿਲਾਂ ਵਿਰੁੱਧ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ, ਪੁਲਿਸ ਨਾਲ ਹੋਈ ਧੱਕਾ-ਮੁੱਕੀ - Bhagwant mann protesting out side vidhan sabha

ਬਿਜਲੀ ਦੇ ਬਿਲਾਂ ਵਿੱਚ ਨਜ਼ਾਇਜ਼ ਵਾਧਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੀ ਹੈ।

aap protest in vidhan sabha, electricity bills
ਬਿਜਲੀ ਦੇ ਬਿਲਾਂ ਵਿਰੁੱਧ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ, ਪੁਲਿਸ ਨਾਲ ਹੋਈ ਧੱਕਾ-ਮੁੱਕੀ

By

Published : Jan 17, 2020, 11:39 AM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਭਗਵੰਤ ਮਾਨ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਆਪ ਵਿਧਾਇਕਾਂ ਨੂੰ ਪੁਲਿਸ ਵੱਲੋਂ ਸਦਨ ਦੀ ਬੈਠਕ ਵਿੱਚ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਆਪ ਵਿਧਾਇਕਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਧੱਕਾ ਮੁੱਕੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਬਿਜਲੀ ਬਿਲਾਂ ਦੀ ਅਰਥੀ ਲੈ ਕੇ ਸਦਨ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।

ਵੇਖੋ ਵੀਡੀਓ।

ਇਸ ਦੌਰਾਨ ਹਾਜ਼ਰ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਤੰਗ ਪੰਜਾਮੀ, ਟੇਢੀ ਪੱਗ, ਏਹ ਵੀ ਠੱਗ, ਓਹ ਵੀ ਠੱਗ ਦੇ ਨਾਅਰੇ ਲਾਏ।

ਭਗਵੰਤ ਮਾਨ ਅਤੇ ਸਮੂਹ ਆਪ ਦੇ ਮੈਂਬਰਾਂ ਇਸ ਧਰਨੇ ਉੱਤੇ ਟੈਡੀਬੀਅਰਾਂ ਦੇ ਉੱਤੇ ਕੈਪਟਨ ਅਤੇ ਸੁਖਬੀਰ ਬਾਦਲ ਦੀ ਫ਼ੋਟੋਆਂ ਲਾ ਕੇ ਬੈਠੇ ਹਨ।

ਭਗਵੰਤ ਮਾਨ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1 ਬੱਲਬ ਅਤੇ 2 ਪੱਖੇ ਚਲਾਉਣ ਉੱਤੇ 1 ਲੱਖ ਰੁਪਏ ਮਹੀਨੇ ਦਾ ਬਿਲ ਆ ਰਿਹਾ ਹੈ, ਇਹ ਤਾਂ ਨਿਰਾ ਧੱਕਾ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਵਿਧਾਨ ਸਭਾ ਦੇ ਬਾਹਰ ਤਾਇਨਾਤ ਪੁਲਿਸ ਆਮ ਆਦਮੀ ਪਾਰਟੀ ਨਾਲ ਕਾਫ਼ੀ ਧੱਕਾ-ਮੁੱਕੀ ਕਰ ਰਹੀ ਹੈ।

ਵੇਖੋ ਵੀਡੀਓ।

ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਹੱਥਾਂ ਵਿੱਚ ਛੈਣੇ ਲੈ ਕੇ ਕਾਂਗਰਸ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।

For All Latest Updates

ABOUT THE AUTHOR

...view details