ਚੰਡੀਗੜ੍ਹ: ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਸਬੰਧੀ ਜਾਣਕਾਰੀ ਲਈ ਜਿੱਥੇ ਪ੍ਰਸ਼ਾਸਨ ਵਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਜਾ ਰਹੇ ਹਨ, ਉੱਥੇ ਹੀ, ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਵੀ ਸੋਸ਼ਲ ਮੀਡੀਆਂ ਉੱਤੇ ਆਪਣੇ ਅਧਿਕਾਰਤ ਅਕਾਊਂਟ ਤੋਂ ਪੋਸਟ ਪਾਉਂਦਿਆਂ ਇਕ ਨੰਬਰ ਸ਼ੇਅਰ ਕਰਦਿਆਂ ਸੰਪਰਕ ਕਰਨ ਦੀ ਗੱਲ ਲਿੱਖੀ ਹੈ।
ਯੂਕਰੇਨ ’ਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਭਗਵੰਤ ਮਾਨ ਆਏ ਅੱਗੇ ਭਗਵੰਤ ਮਾਨ ਨੇ ਸੋਸ਼ਲ ਮੀਡੀਆਂ ਉੱਤੇ ਆਪਣੇ ਅਧਿਕਾਰਤ ਅਕਾਊਂਟ ਤੋਂ ਪੋਸਟ ਪਾਈ ਹੈ ਕਿ, "ਯੂਕਰੇਨ ਵਿੱਚ ਫਸੇ ਪੰਜਾਬੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ whatsApp ਨੰਬਰ 9877847778 'ਤੇ ਸੰਪਰਕ ਕਰਨ। ਅਸੀਂ ਤੁਹਾਡੀ ਹਰ ਸੰਭਵ ਮਦਦ ਕਰਾਂਗੇ...ਭਗਵੰਤ ਮਾਨ।"
ਇਹ ਵੀ ਪੜ੍ਹੋ:ਯੂਕਰੇਨ ’ਚ ਫਸੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ
ਦੱਸ ਦਈਏ ਕਿ ਯੂਕਰੇਨ 'ਚ ਲਗਾਤਾਰ ਵਧ ਰਹੇ ਤਣਾਅ ਕਾਰਨ, ਜਿੱਥੇ ਦੁਨੀਆਂ ਦਾ ਹਰ ਦੇਸ਼ ਯੂਕਰੇਨ 'ਚ ਆਪਣੇ ਨਾਗਰਿਕਾਂ ਨੂੰ ਲੈ ਕੇ ਚਿੰਤਤ ਹੈ, ਉੱਥੇ ਹੀ ਭਾਰਤ ਦੇ ਕਈ ਲੋਕ ਵੀ ਯੂਕਰੇਨ 'ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਨੂੰ ਭਾਰਤ ਲਿਆਂਦਾ ਜਾਣਾ ਚਾਹੀਦਾ ਹੈ।
ਇਸੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਵੀ ਕੁਝ ਅਜਿਹੇ ਪਰਿਵਾਰ ਸਾਹਮਣੇ ਆਏ ਹਨ, ਜਿਨ੍ਹਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰਨ ਲਈ ਯੂਕਰੇਨ ਗਏ ਸਨ, ਪਰ ਹੁਣ ਉੱਥੇ ਤਣਾਅਪੂਰਨ ਸਥਿਤੀ ਕਾਰਨ ਬੱਚੇ ਉੱਥੇ ਹੀ ਫਸੇ ਹੋਏ ਹਨ। ਇਸ ਕਾਰਨ ਬੱਚਿਆਂ ਦੇ ਪਰਿਵਾਰਾਂ 'ਚ ਚਿੰਤਾ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਵਾਪਸ ਦੇਸ਼ ਲਿਆਵੇ।