ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਨਵੇਕਲਾ ਉਪਰਾਲਾ ਕਰਦੇ ਹੋਏ ਅੱਜ 'ਸੀਐਮ ਦੀ ਯੋਗਸ਼ਾਲਾ' ਦਾ ਐਲਾਨ ਕੀਤਾ ਗਿਆ ਹੈ। ਸੀ. ਐਮ.ਮਾਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਆਓ ਪੰਜਾਬੀਓ ਪੰਜਾਬ ਨੂੰ ਤੰਦਰੁਸਤ-ਸਿਹਤਮੰਦ ਤੇ ਹੱਸਦਾ ਵੱਸਦਾ ਪੰਜਾਬ ਬਣਾਈਏ.ਪੰਜਾਬ ਵਿਚ ਜਲਦੀ ਹੀ ਸੀਐਮ ਯੋਗਸ਼ਾਲਾ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਜਿਸ ਰਾਹੀਂ ਪੰਜਾਬ ਦੇ 4 ਸ਼ਹਿਰਾਂ ਵਿਚ ਹਰ ਮੁਹੱਲੇ ਅੰਦਰ ਯੋਗਾ ਦੀਆਂ ਮੁਫ਼ਤ ਕਲਾਸਾ ਲਗਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਸੀਐਮ ਦੀ ਯੋਗਸ਼ਾਲਾ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਹਰ ਮੁਹੱਲੇ ਵਿਚ ਹੁਣ ਯੋਗ ਦੀ ਟ੍ਰੇਨਿੰਗ ਮਿਲੇਗੀ ਅਤੇ ਹਰ ਮੁਹੱਲੇ ਵਿਚ ਸੀਐਮ ਦੀ ਯੋਗਸ਼ਾਲਾ ਹੋਵੇਗੀ। ਯੋਗ ਸਰੀਰ ਨੂੰ ਨਿਰੋਗ ਰੱਖਣ ਦਾ ਸਾਧਨ ਹੈ ਇਸੇ ਲਈ ਲੋਕਾਂ ਦਾ ਧਿਆਨ ਦੇਹ ਅਰੋਗਤਾ ਵੱਲ ਖਿੱਚਣ ਲਈ ਅਤੇ ਸਰੀਰਕ ਗਤੀਵਿਧੀਆਂ ਵੱਲ ਖਿੱਚਣ ਲਈ ਸੀਐਮ ਯੋਗਸ਼ਾਲਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਪੰਜਾਬ ਦੇ 4 ਸ਼ਹਿਰਾਂ ਵਿਚ ਖੁੱਲੇਗੀ ਯੋਗਸ਼ਾਲਾ :ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਯੋਗਾ ਸਾਡੇ ਦੇਸ਼ ਦੀ ਪ੍ਰੰਪਰਾ ਅਤੇ ਵਿਰਾਸਤ ਦਾ ਹਿੱਸਾ ਹੈ। ਜਿਸਦੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ ਆਧੁਨਿਕ ਦੌੜ ਭੱਜ ਦੀ ਜ਼ਿੰਦਗੀ ਵਿਚੋਂ ਯੋਗਾ ਅਲੋਪ ਹੋ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਮੁੜ ਤੋਂ ਯੋਗਾ ਵੱਲ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰ ਯੋਗਾ ਨੂੰ ਲੋਕ ਲਹਿਰ ਬਣਾਉਣ ਜਾ ਰਹੀ ਹੈ। ਜਿਸ ਲਈ ਪੰਜਾਬ ਦੇ 4 ਸ਼ਹਿਰਾਂ ਵਿਚ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿਚ ਯੋਗਾ ਕਰਨ ਅਤੇ ਸਿੱਖਣ ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਵੱਲੋਂ ਯੋਗਾ ਇਨਸਟਰਕਰ ਮੁਹੱਈਆ ਕਰਵਾਏ ਜਾਣਗੇ ਜੋ ਲੋਕਾਂ ਨੂੰ ਮੁਫ਼ਤ ਯੋਗਾ ਸਿਖਾਉਣਗੇ ਅਤੇ ਕਰਵਾਉਣਗੇ।