ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸੰਸਦ 'ਚ ਮਗਨਰੇਗਾ ਮਜ਼ਦੂਰਾਂ ਦਾ ਮੁੱਦਾ ਚੁੱਕਿਆ। ਨਾਲ ਹੀ ਉਨ੍ਹਾਂ ਨੇ ਪ੍ਰਤੀ ਦਿਨ 600 ਰੁਪਏ ਦਿਹਾੜੀ ਦੀ ਵੀ ਮੰਗ ਕੀਤੀ। ਸੰਸਦ 'ਚ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੀ ਮੌਜੂਦਾ 241 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ ਜੋ ਕਿ ਬੇਹੱਦ ਘੱਟ ਹੈ। ਇੰਨੀ ਘੱਟ ਮਜਦੂਰ ਹੁਣ ਕਿਧਰੇ ਵੀ ਮਜ਼ਦੂਰ ਨੂੰ ਨਹੀਂ ਦਿੱਤੀ ਜਾਂਦੀ ਹੈ ਅੱਜ ਦੇ ਸਮੇਂ ਚ ਮਜਦੂਰ ਆਪਣਾ ਪਰਿਵਾਰ ਚਲਾਉਣ ਚ ਸਮਰਥ ਨਹੀਂ ਹੈ। ਅਜਿਹੇ ਚ ਪੂਰੇ ਦੇਸ਼ ਚ ਮਨਰੇਦਾ ਮਜਦੂਰਾਂ ਦੀ ਮਜਦੂਰੀ ਨੂੰ ਵਧਾ ਕੇ 600 ਰੁਪਏ ਕੀਤਾ ਜਾਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਸਕੀਮ ’ਤੇ ਚੁੱਕੇ ਸਵਾਲ
ਭਗਵੰਤ ਮਾਨ ਨੇ ਕਿਹਾ ਕਿ ਮਜ਼ਦੂਰਾਂ ਨੂੰ 600 ਰੁਪਏ ਪ੍ਰਤੀ ਦਿਨ ਦੀ ਦਿਹਾੜੀ ਦੇਣੀ ਚਾਹੀਦੀ ਹੈ। ਮਾਨ ਨੇ ਸਰਕਾਰ ਦੇ ਸਾਲਾਨਾ 100 ਦਿਨ ਦੇ ਰੁਜ਼ਗਾਰ ’ਤੇ ਸਵਾਲ ਚੁੱਕਦਿਆ ਕਿਹਾ ਕਿ ਪੂਰੇ ਦੇਸ਼ ਚ ਗਰੀਬ ਮਜ਼ਦੂਰਾਂ ਨੂੰ ਮਨਰੇਗਾ ਅਧੀਨ 100 ਦਿਨ ਰੁਜ਼ਗਾਰ ਦੇਣ ਦੀ ਗੱਲ ਆਖੀ ਗਈ ਸੀ ਪਰ ਇਸ ਸਕੀਮ ਦੇ ਅਧਿਨ ਸਿਰਫ 20-25 ਹੀ ਦਿੱਤਾ ਜਾ ਰਿਹਾ ਹੈ। ਜੋ ਕੀ ਗਲਤ ਹੈ। ਇਸਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਮਜ਼ਦੂਰਾਂ ਨੂੰ 100 ਦਿਨ ਕੰਮ ਮਿਲੇ।