ਚੰਡੀਗੜ੍ਹ : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਸਮੁੱਚੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਖਾਸਕਰ ਖਟਕੜ ਕਲਾਂ ਵਿਖੇ ਪੰਜਾਬ ਵਿਖੇ ਪੂਰੇ ਜਾਹੋ-ਜਲਾਲ ਨਾਲ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਟਕੜ ਕਲਾਂ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਮਾਨ ਨੇ ਇਥੇ ਐਲਾਨ ਕੀਤਾ ਹੈ ਕਿ ਸ਼ਹੀਦ ਭਗਤ ਸਿੰਘ ਦੀ ਜੀਵਨੀ ਨਾਲ ਸਬੰਧਿਤ ਅਜਾਇਬ ਘਰ ਤੋਂ ਲੈ ਕੇ ਉਨ੍ਹਾਂ ਦੇ ਘਰ ਤਕ ਇਕ 850 ਮੀਟਰ ਲੰਮੀ ਹੈਰੀਟੇਜ ਸਟ੍ਰੀਟ ਦਾ ਉਦਘਾਟਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਮੁੱਖ ਮੰਤਰੀ ਵੱਲੋਂ ਕਈ ਵਾਰ ਸੰਬੋਧਨ ਕੀਤਾ ਗਿਆ ਹੈ ਤੇ ਪੰਜਾਬ ਦੇ ਨੌਜਵਾਨ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਨ੍ਹਾਂ ਦੀ ਇਨਕਲਾਬੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ। ਸ਼ਹੀਦ ਭਗਤ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਨੂੰ ਮਾਰ ਕੇ ਤੁਸੀਂ ਉਨ੍ਹਾਂ ਦੇ ਵਿਚਾਰ ਨਹੀਂ ਮਾਰ ਸਕਦੇ। ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਤੇ ਅੰਗ੍ਰੇਜ਼ੀ ਹਕੂਮਤ ਦੀਆਂ ਜੜ੍ਹਾਂ ਨੂੰ ਆਪਣੇ ਹੌਸਲੇ ਨਾਲ ਹਿਲਾ ਦੇਣ ਵਾਲੇ ਭਗਤ ਸਿੰਘ ਮਹਿਜ਼ 23 ਸਾਲ ਦੀ ਉਮਰ 'ਚ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ।
ਇਹ ਵੀ ਪੜ੍ਹੋ :Rahul Gandhi In defamation Case: ਮਾਣਹਾਨੀ ਕੇਸ 'ਚ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ, ਤੁਰੰਤ ਮਿਲੀ ਜ਼ਮਾਨਤ
ਸ਼ਹੀਦ ਭਗਤ ਸਿੰਘ ਦੀ ਇਸ ਇਨਕਲਾਬੀ ਵਿਚਾਰਧਾਰਾ ਕਾਰਨ ਹੀ ਸ਼ਾਇਦ ਨੌਜਵਾਨ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਸਨ : "ਉਹ ਮੈਨੂੰ ਮਾਰ ਸਕਦੇ ਹਨ, ਪਰ ਉਹ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ, ਪਰ ਉਹ ਮੇਰੀ ਆਤਮਾ ਨੂੰ ਕੁਚਲਣ ਦੇ ਯੋਗ ਨਹੀਂ ਹੋਣਗੇ। ਇਨਕਲਾਬ ਮਨੁੱਖਜਾਤੀ ਦਾ ਅਟੁੱਟ ਅਧਿਕਾਰ ਹੈ। ਆਜ਼ਾਦੀ ਸਭ ਦਾ ਨਾ ਖਤਮ ਕੀਤੇ ਜਾਣ ਵਾਲਾ ਅਧਿਕਾਰ ਹੈ। ਮੈਂ ਇੰਨਾ ਪਾਗਲ ਹਾਂ ਕਿ ਜੇਲ੍ਹ ਵਿੱਚ ਵੀ ਆਜ਼ਾਦ ਹਾਂ। ਮੈਂ ਅਭਿਲਾਸ਼ਾ, ਉਮੀਦ ਅਤੇ ਜੀਵਨ ਦੇ ਸੁਹਜ ਨਾਲ ਭਰਪੂਰ ਹਾਂ, ਪਰ ਮੈਂ ਲੋੜ ਦੇ ਸਮੇਂ ਸਭ ਕੁਝ ਤਿਆਗ ਸਕਦਾ ਹਾਂ। ਬੋਲ਼ਿਆਂ ਨੂੰ ਸੁਣਾਉਨਾ ਹੋਵੇ ਤਾਂ ਧਮਾਕਾ ਬਹੁਤ ਜ਼ੋਰ ਨਾਲ ਹੋਣਾ ਚਾਹੀਦਾ ਹੈ। ਬੇਰਹਿਮ ਆਲੋਚਨਾ ਅਤੇ ਸੁਤੰਤਰ ਸੋਚ ਇਨਕਲਾਬੀ ਸੋਚ ਦੇ ਦੋ ਗੁਣ ਹਨ। ਪ੍ਰੇਮੀ, ਪਾਗਲ ਅਤੇ ਕਵੀ ਇੱਕ ਹੀ ਮਿੱਟੀ ਦੇ ਬਣੇ ਹੁੰਦੇ ਹਨ।"
"ਇਨਕਲਾਬ ਸ਼ਬਦ ਦੀ ਇਸ ਦੇ ਸ਼ਾਬਦਿਕ ਅਰਥਾਂ ਵਿਚ ਵਿਆਖਿਆ ਨਹੀਂ ਕਰਨੀ ਚਾਹੀਦੀ। ਲੋਕਾਂ ਦੇ ਹੱਕ ਖੋਹਣ ਵਾਲੇ ਇਸ ਦੀ ਵਰਤੋਂ ਦਹਿਸ਼ਤ ਵਾਜੋਂ ਕਰਦੇ ਹਨ। ਕ੍ਰਾਂਤੀਕਾਰੀਆਂ ਲਈ, ਇਹ ਇੱਕ ਪਵਿੱਤਰ ਕੰਮ ਹੈ। ਬੰਬ ਅਤੇ ਪਿਸਤੌਲ ਇਨਕਲਾਬ ਨਹੀਂ ਲਿਆਉਂਦੇ, ਇਨਕਲਾਬ ਦੀ ਤਲਵਾਰ ਵਿਚਾਰਾਂ ਦੇ ਪੱਥਰ 'ਤੇ ਤਿੱਖੀ ਹੁੰਦੀ ਹੈ। ਕਿਰਤ ਹੀ ਸਮਾਜ ਦੀ ਅਸਲ ਪਾਲਣਹਾਰ ਹੈ। ਲੋਕ ਚੀਜ਼ਾਂ ਦੇ ਸਥਾਪਿਤ ਕ੍ਰਮ ਦੇ ਆਦੀ ਹੋ ਜਾਂਦੇ ਹਨ ਅਤੇ ਤਬਦੀਲੀ ਦੇ ਵਿਚਾਰ ਤੋਂ ਕੰਬ ਜਾਂਦੇ ਹਨ। ਇਹ ਸੁਸਤ ਭਾਵਨਾ ਹੈ ਜਿਸ ਨੂੰ ਇਨਕਲਾਬੀ ਭਾਵਨਾ ਨਾਲ ਬਦਲਣ ਦੀ ਜ਼ਰੂਰਤ ਹੈ।"
ਇਹ ਵੀ ਪੜ੍ਹੋ :Internet services: ਇਨ੍ਹਾਂ ਸ਼ਹਿਰਾਂ ਵਿੱਚ ਹਾਲੇ ਵੀ ਬੰਦ ਇੰਟਰਨੈੱਟ, ਜਾਣੋ ਕਦੋਂ ਬਹਾਲ ਹੋਣਗੀਆਂ ਸੇਵਾਵਾਂ