ਪੰਜਾਬ

punjab

ETV Bharat / state

ਬਰਗਾੜੀ ਗੋਲੀਕਾਂਡ ਦੇ ਦੋਸ਼ੀ ਨੂੰ ਅਗਾਊਂ ਜ਼ਮਾਨਤ, ਕੋਰਟ ਨੇ ਪਾਸਪੋਰਟ ਹਵਾਲੇ ਕਰਨ ਲਈ ਕਿਹਾ - ਬਰਗਾੜੀ ਗੋਲੀ ਕਾਂਡ

ਬਰਗਾੜੀ ਗੋਲੀਕਾਂਡ ਦੇ ਮੁੱਖ ਦੋਸ਼ੀ ਤਤਕਾਲੀ ਡੀਐੱਸਪੀ ਬਲਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਨੇ ਪਾਸੋਪਰਟ ਜਮ੍ਹਾ ਕਰਵਾਉਣ ਦੇ ਲਈ ਵੀ ਕਿਹਾ ਹੈ।

ਬਰਗਾੜੀ ਗੋਲੀ ਕਾਂਡ ਦੇ ਦੋਸ਼ੀ ਨੂੰ ਅਗਾਊਂ ਜ਼ਮਾਨਤ, ਕੋਰਟ ਪਾਸਪੋਰਟ ਹਵਾਲੇ ਕਰਨ ਲਈ ਕਿਹਾ
ਬਰਗਾੜੀ ਗੋਲੀ ਕਾਂਡ ਦੇ ਦੋਸ਼ੀ ਨੂੰ ਅਗਾਊਂ ਜ਼ਮਾਨਤ, ਕੋਰਟ ਪਾਸਪੋਰਟ ਹਵਾਲੇ ਕਰਨ ਲਈ ਕਿਹਾ

By

Published : Aug 14, 2020, 8:40 PM IST

ਚੰਡੀਗੜ੍ਹ: ਬਰਗਾੜੀ ਗੋਲੀ ਕਾਂਡ ਮਾਮਲੇ ਵਿੱਚ ਦੋਸ਼ੀ ਕੋਟਕਪੂਰਾ ਦੇ ਤਤਕਾਲੀ ਡੀਐਸਪੀ ਅਤੇ ਮੌਜੂਦਾ ਐੱਸਪੀ(ਡੀ) ਬਲਜੀਤ ਸਿੰਘ ਨੇ ਹਾਈ ਕੋਰਟ ਕੋਲੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਨੂੰ ਲੈ ਕੇ ਹਾਈ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।

ਹਾਈ ਕੋਰਟ ਨੇ ਦੋਸ਼ੀ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਤਾਂ ਦੇ ਦਿੱਤੀ ਹੈ, ਪਰ ਨਾਲ ਹੀ ਕੁਝ ਸ਼ਰਤਾਂ ਵੀ ਰੱਖੀਆਂ ਹਨ।

ਹਾਲਾਂਕਿ ਸਰਕਾਰੀ ਵਕੀਲ ਨੇ ਜਾਂਚ ਵਿੱਚ ਸਹਿਯੋਗ ਨਾ ਦੇਣ ਦੀ ਦਲੀਲ ਰੱਖਦਿਆਂ ਦੋਸ਼ੀ ਬਲਜੀਤ ਸਿੰਘ ਦੀ ਅਗਾਊਂ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ ਹੈ।

ਬਰਗਾੜੀ ਗੋਲੀ ਕਾਂਡ ਦੇ ਦੋਸ਼ੀ ਨੂੰ ਅਗਾਊਂ ਜ਼ਮਾਨਤ, ਕੋਰਟ ਪਾਸਪੋਰਟ ਹਵਾਲੇ ਕਰਨ ਲਈ ਕਿਹਾ

ਹਾਈ ਕੋਰਟ ਨੇ ਦੋਸ਼ੀ ਬਲਜੀਤ ਸਿੰਘ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦੇ ਲਈ ਕਿਹਾ ਹੈ ਅਤੇ ਬਿਨ੍ਹਾਂ ਮਨਜ਼ੂਰੀ ਵਿਦੇਸ਼ ਯਾਤਰਾ ਨਹੀਂ ਜਾ ਸਕਦੇ। ਇਸ ਦੇ ਨਾਲ ਹੀ ਕੋਰਟ ਨੇ ਸਖ਼ਤੀ ਨਾਲ ਕਿਹਾ ਕਿ ਉਹ ਸਬੂਤਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕਰ ਸਕਦੇ।

ਤੁਹਾਨੂੰ ਦੱਸ ਦਈਏ ਕਿ ਤਤਕਾਲੀ ਦੋਸ਼ੀ ਡੀਐੱਸਪੀ ਬਲਜੀਤ ਸਿੰਘ ਵਿਰੁੱਧ 14 ਅਕਤੂਬਰ 2015 ਨੂੰ ਕੋਟਕਪੂਰਾ ਪੁਲਿਸ ਥਾਣੇ ਵਿੱਚ ਆਈਪੀਸੀ ਦੀ ਧਾਰਾ 307, 353, 332, 323, 382, 435, 283, 120-ਬੀ, 148, 149, ਆਰਮਜ਼ ਐਕਟ ਦੀ ਧਾਰਾ-25, ਪ੍ਰੀਵੈਨਸ਼ਨ ਆਫ਼ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਦੀ ਧਾਰਾ-3, 4 ਤੋਂ ਇਲਾਵਾ 24 ਜੂਨ 2020 ਨੂੰ ਆਈਪੀਸੀ ਦੀ ਧਾਰਾ 467, 409 ਅਤੇ ਇਸੇ ਮਹੀਨੇ 11 195 ਤੇ 120-ਬੀ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਸਨ। ਇਸ ਨੂੰ ਲੈ ਕੇ ਬਲਜੀਤ ਸਿੰਘ ਨੇ ਹਾਈ ਕੋਰਟ ਦਾ ਰੁਖ਼ ਕਰਦਿਆਂ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ।

ABOUT THE AUTHOR

...view details