ਸਿੱਧੂ ਦੇ ਨਾਲ ਹੁਣ ਬਾਜਵਾ ਵੀ ਕੈਪਟਨ 'ਤੇ ਹੋਏ ਹਮਲਾਰ - ਕੋਰੋਨਾ ਵਾਇਰਸ ਮਹਾਂਮਾਰੀ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਆਪਣੀ ਹੀ ਕਾਂਗਰਸ ਪਾਰਟੀ ਖਿਲਾਫ ਝੰਡਾ ਚੁੱਕਣ ਮਗਰੋਂ ਪੰਜਾਬ ਦੇ ਕਈ ਲੀਡਰ ਨਰਾਜ਼ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਸਿੱਧੂ ਜਿੱਥੇ ਰੋਜਾਨਾ ਸੋਸਸ਼ ਮੀਡੀਆ ਜਰੀਏ ਕੈਪਟਨ ਉਤੇ ਹਮਲਾਵਰ ਨੇ ਉਥੇ ਹੀ ਹੁਣ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ਦੇ ਖਾਸਮਖਾਸ ਅਤੁਲ ਨੰਦਾ ਨੂੰ ਹਟਾਉਣ ਦੀ ਮੰਗ ਕਰ ਦਿੱਤੀ ਹੈ
ਚੰਡੀਗੜ੍ਹ: ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੁੱਲੀ ਬਗਾਵਤ ਕਰ ਚੁੱਕੇ ਨੇ। ਹਰ ਨਵੇਂ ਦਿਨ ਸਿੱਧੂ ਕੈਪਟਨ ਦੀ ਕਾਰਗੁਜ਼ਰੀ ਫਤੇ ਸਵਾਲ ਖੜੇ ਕਰਦੇ ਹਨ। ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਫੇਰ ਆਪਣੀ ਫੇਸਬੁੱਕ ਤੇ ਪੋਸਟ ਪਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੇ ਤੌਰ ਤੇ ਨਿਸ਼ਾਨਾ ਸਾਧਦਿਆਂ ਲਿਖਿਆ, ਕਿ ਗੁਰੂ ਤੋਂ ਬੇਮੁਖ ਹਾਕਮਾਂ ਦੀ ਬਦਨੀਅਤ ਜੱਗ ਜ਼ਾਹਿਰ ਹੈ। ਪਿਛਲੇ ਸਾਢੇ ਚਾਰ ਸਾਲ ਤੱਕ ਕਿਸੇ ਹਾਈ ਕੋਰਟ ਨੇ ਨਹੀਂ ਰੋਕਿਆ। ਜਦੋਂ ਡੀਜੀਪੀ ਜਾਂ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਤੇ ਰੋਕ ਲੱਗੀ, ਤਾਂ ਘੰਟਿਆਂ ਵਿੱਚ ਹੀ ਹੁਕਮਾਂ ਨੂੰ ਉੱਪਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ। ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਤੁਸੀਂ ਹਾਈ ਕੋਰਟ ਦੇ ਹੁਕਮਾਂ ਤੇ ਤਿੱਖੇ ਸੁਆਲ ਚੁੱਕੇ। ਫਿਰ ਪਿਛਲੇ ਦਰਵਾਜ਼ੇ ਰਾਹੀਂ ਹੁਕਮਾਂ ਨੂੰ ਮੰਨ ਵੀ ਲਿਆ।