ਪੰਜਾਬ

punjab

ETV Bharat / state

ਬਾਦਲਾਂ ਨੇ ਸਿਆਸਤ ਲਈ ਐਸਜੀਪੀਸੀ ਦੀ ਵਰਤੋਂ ਕਰ ਕੀਤਾ ਹੈ ਘਾਣ: ਸਾਬਕਾ ਜਥੇਦਾਰ - ਗੁਰਦੁਆਰਾ ਚੋਣ ਕਮਿਸ਼ਨ ਸਾਰੋਂ

ਐਸਜੀਪੀਸੀ ਚੋਣਾਂ ਬਾਬਤ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ।

ਬਾਦਲਾਂ ਨੇ ਸਿਆਸਤ ਲਈ ਐੱਸ.ਜੀ.ਪੀ.ਸੀ ਦੀ ਵਰਤ ਕਰ ਕੀਤਾ ਹੈ ਘਾਣ: ਸਾਬਕਾ ਜਥੇਦਾਰ
ਬਾਦਲਾਂ ਨੇ ਸਿਆਸਤ ਲਈ ਐੱਸ.ਜੀ.ਪੀ.ਸੀ ਦੀ ਵਰਤ ਕਰ ਕੀਤਾ ਹੈ ਘਾਣ: ਸਾਬਕਾ ਜਥੇਦਾਰ

By

Published : Oct 9, 2020, 10:33 PM IST

ਚੰਡੀਗੜ੍ਹ: ਸੇਵਾ-ਮੁਕਤ ਜੱਜ ਐੱਸ.ਐੱਸ. ਸਾਰੋਂ ਨੂੰ ਗੁਰਦੁਆਰਾ ਚੋਣ ਕਮਿਸ਼ਨ ਨਿਯੁਕਤ ਕਰਨ ਤੋਂ ਬਾਅਦ ਸੂਬੇ ਵਿੱਚ ਪੰਥਕ ਧਿਰਾਂ ਸਣੇ ਸਿਆਸੀ ਪਾਰਟੀਆਂ ਵੱਲੋਂ ਵੀ ਐੱਸ.ਜੀ.ਪੀ.ਸੀ. ਚੋਣਾਂ ਲੜਨ ਬਾਬਤ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਈਟੀਵੀ ਭਾਰਤ ਨੇ ਐੱਸ.ਜੀ.ਪੀ.ਸੀ. ਚੋਣਾਂ ਬਾਬਤ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ।

ਵੇਖੋ ਵੀਡੀਓ।

ਕੀ ਗੱਠਜੋੜ ਟੁੱਟਣ ਨਾਲ ਅਕਾਲੀ ਦਲ ਵਿੱਚ ਆਵੇਗਾ ਵੱਡਾ ਬਦਲਾਅ?

ਇਸ ਦੌਰਾਨ ਰਣਜੀਤ ਸਿੰਘ ਨੇ ਪਰਕਾਸ਼ ਸਿੰਘ ਬਾਦਲ ਉੱਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਦਾ ਵੱਡਾ ਮੌਕਾ ਮਿਲਿਆ ਸੀ, ਪਰ ਉਨ੍ਹਾਂ ਨੇ ਇਸ ਦੀ ਦੁਰਵਰਤੋਂ ਕੀਤੀ। ਐਸਜੀਪੀਸੀ ਹਥਿਆਉਣ ਤੋਂ ਬਾਅਦ ਪਰਕਾਸ਼ ਸਿੰਘ ਬਾਦਲ ਨੇ ਸੱਤਾ ਵਿੱਚ ਆਉਣ ਦੇ ਲਈ ਉਸ ਦੀ ਵਰਤੋਂ ਕੀਤੀ ਅਤੇ ਐੱਸਜੀਪੀਸੀ ਦੀ ਮਰਿਆਦਾ ਨੂੰ ਭੁਲਾ ਕੇ ਵਪਾਰ ਬਣਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਆਪਣੇ ਆਪ ਇੱਕ ਸਰਕਾਰ ਹੈ।

ਰਣਜੀਤ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਸਿੱਖ ਧਰਮ ਦਾ ਘਾਣ ਕਰ ਦਿੱਤਾ ਹੈ। ਨਾ ਤਾਂ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਹਨ, ਨਾ ਗੁਰੂਘਰ ਦਾ ਖ਼ਜ਼ਾਨਾ ਅਤੇ ਨਾ ਹੀ ਸਿੱਖ।

ਵੇਖੋ ਵੀਡੀਓ।

ਪਰਕਾਸ਼ ਸਿੰਘ ਬਾਦਲ ਕਰ ਕੇ ਕਮੇਟੀ ਵੱਲੋਂ ਗ਼ਰੀਬ ਬੱਚਿਆਂ ਅਤੇ ਗੁਰੂ ਬੀਬੀਆਂ ਨੂੰ ਜੋ ਸਹਾਇਤਾ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲ ਸਕੀ।

ਕੀ ਸਿਆਸੀ ਪਾਰਟੀਆਂ ਜਾਂ ਡੇਰਾਵਾਦ ਦੇ ਪ੍ਰਭਾਵ ਕਰ ਕੇ ਪੰਥਕ ਧਿਰਾਂ ਖੂੰਜੇ ਲੱਗ ਜਾਂਦੀਆਂ ਹਨ?

ਸਾਬਕਾ ਜਥੇਦਾਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਬਾਦਲ ਅਤੇ ਕੇਂਦਰੀ ਸਰਕਾਰ ਦੀ ਮਿਲੀਭੁਗਤ ਸੀ, ਜਿਸ ਕਰ ਕੇ ਐੱਸ.ਜੀ.ਪੀ.ਸੀ ਅਤੇ ਸਿੱਖ ਸੋਚ ਨੂੰ ਕੈਦ ਰੱਖਿਆ। ਅੱਜ ਅਕਾਲੀ-ਬੀਜੇਪੀ ਗੱਠਜੋੜ ਟੁੱਟ ਗਿਆ ਹੈ, ਹਾਈ ਕੋਰਟ ਵੱਲੋਂ ਸੇਵਾਮੁਕਤ ਜੱਜ ਦਰਸ਼ਨ ਸਿੰਘ ਨੂੰ ਵੀ ਗੁਰਦੁਆਰਾ ਚੋਣ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ ਪਰ ਬਾਦਲ ਪਰਿਵਾਰ ਨੇ ਉਨ੍ਹਾਂ ਨੂੰ ਵੀ ਮੈਨੇਜ ਕਰ ਲਿਆ ਅਤੇ ਚੋਣਾਂ ਨਹੀਂ ਹੋਣ ਦਿੱਤੀਆਂ।

ਜੱਜ ਸਾਰੋਂ ਦੀ ਨਿਯੁਕਤੀ ਬਾਰੇ ਉਨ੍ਹਾਂ ਦੱਸਿਆ ਕਿ ਇਹ ਸਿੱਖਾਂ ਦੀ ਲੰਬੇ ਸਮੇਂ ਦੀ ਮੰਗ ਸੀ ਅਤੇ ਅੱਜ ਹਾਈ ਕੋਰਟ ਨੇ ਹੁਕਮ ਜਾਰੀ ਕਰ ਕੇ ਉਨ੍ਹਾਂ ਨੂੰ ਗੁਰਦੁਆਰਾ ਚੋਣ ਕਮਿਸ਼ਨ ਲਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਦੇਰੀ ਬਾਰੇ ਉਨ੍ਹਾਂ ਕਿਹਾ ਕਿ ਕਦੇ ਵੀ ਵਿਧਾਨ ਸਭਾ, ਲੋਕ ਸਭਾ ਚੋਣਾਂ ਵਿੱਚ ਦੇਰੀ ਨਹੀਂ ਹੋਈ, ਪਰ ਕਮੇਟੀ ਚੋਣਾਂ ਵਿੱਚ 12 ਸਾਲ ਲੱਗ ਗਏ।

ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਕਿਵੇਂ ਆਪਣੇ ਪ੍ਰਭਾਵ ਹੇਠ ਲਿਆ?

ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੁੰਦੀ ਹੈ ਤਾਂ ਬਾਦਲ ਪਰਿਵਾਰ ਵੱਲੋਂ ਕੇਂਦਰ ਨੂੰ ਜੋ ਵੋਟਾਂ ਭੇਜੀਆਂ ਜਾਂਦੀਆਂ ਹਨ, ਉਸੇ ਹਿਸਾਬ ਨਾਲ ਚੋਣ ਹੁੰਦੀ ਹੈ। ਬਾਦਲ ਪਰਿਵਾਰ ਵੱਲੋਂ ਸਿਰਫ਼ ਆਪਣੇ ਪਿਆਦਿਆਂ ਨੂੰ ਹੀ ਦਰਸਾਇਆ ਜਾਂਦਾ ਹੈ, ਜਦਕਿ ਸੂਬੇ ਵਿੱਚ 23 ਲੱਖ ਤੋਂ ਵੱਧ ਸਿੱਖ ਹਨ।

ਕੀ ਤੁਸੀਂ ਬਾਕੀ ਪੰਥਕ ਵਿੰਗਾਂ ਨਾਲ ਮਿਲ ਕੇ ਚੱਲੋਗੇ?

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਵੀ ਕੀਤੀ ਕਿ ਧਾਰਮਿਕ ਸਥਾਨਾਂ ਉੱਤੇ ਸਿਆਸਤ ਨਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਬੇਨਤੀ ਹੈ ਸ਼੍ਰੋਮਣੀ ਕਮੇਟੀ ਦੀਆਂ ਇਨ੍ਹਾਂ ਚੋਣਾਂ ਵਿੱਚ ਇਕੱਠੇ ਹੋ ਕੇ ਚੱਲੋ।

ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਵੀ ਗੁਰਦੁਆਰਾ ਚੋਣ ਕਮਿਸ਼ਨ ਰਿਟਾਇਰਡ ਜਸਟਿਸ ਐੱਸ.ਐੱਸ.ਸਾਰੋਂ ਨੂੰ ਨਿਯੁਕਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਟਕਸਾਲੀਆਂ ਸਣੇ ਹੋਰ ਸਿੱਖ ਵੀ ਸਰਗਰਮ ਹੋ ਚੁੱਕੇ ਹਨ, ਜੋ ਵੋਟ ਤਾਂ ਪਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਵੋਟ ਸਿਆਸਤ ਕਾਰਨ ਨਹੀਂ ਬਣ ਸਕੀ।

ABOUT THE AUTHOR

...view details