ਚੰਡੀਗੜ੍ਹ:ਚੰਡੀਗੜ੍ਹ:ਬਾਬਾ ਰਾਮਦੇਵ (Baba Ramdev)ਖ਼ਿਲਾਫ਼ ਦਰਜ ਕੀਤੀ ਗਈ ਸ਼ਿਕਾਇਤ 'ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ (District Court)ਵਿੱਚ ਸੁਣਵਾਈ ਹੋਈ।ਜਿਸ ਵਿਚ ਸ਼ਿਕਾਇਤਕਰਤਾ ਨੇ ਗਵਾਹੀ ਦੇ ਜ਼ਰੀਏ ਸਬੂਤ ਪੇਸ਼ ਕੀਤੇ ਹਨ।ਸਬੂਤਾਂ ਵਿਚ ਰਿਕਾਰਡਿੰਗ ਐਲੋਪੈਥੀ ਵਿਧੀ ਵਾਲੀ ਟਿੱਪਣੀ ਦੀ, ਰਾਮਦੇਵ ਦੇ ਬਿਆਨਾਂ ਤੋਂ ਬਾਅਦ ਵਾਲਾ ਮੁਆਫ਼ੀਨਾਮਾ ਆਦਿ ਸਨ।ਮਾਣਯੋਗ ਅਦਾਲਤ (Honorable Court)ਨੇ ਕੇਸ ਦੀ ਸੁਣਵਾਈ ਕਰਨ ਤੋਂ ਬਾਅਦ ਅਗਲੀ ਸੁਣਵਾਈ ਲਈ 7 ਜੂਨ ਦੀ ਤਾਰੀਖ ਨਿਧਾਰਿਤ ਕੀਤੀ ਹੈ।
ਸ਼ਿਕਾਇਤਕਰਤਾ ਐਡਵੋਕੇਟ ਰਵਿੰਦਰ ਸਿੰਘ ਬੱਸੀ ਵੱਲੋਂ ਬਾਬਾ ਰਾਮਦੇਵ ਦੇ ਖ਼ਿਲਾਫ਼ ਚੰਡੀਗੜ੍ਹ ਦੀ ਅਦਾਲਤ (Court)ਵਿਚ ਕ੍ਰਿਮੀਨਲ ਕੰਪਲੇਂਟ ਦਾਖਲ ਕੀਤੀ ਗਈ ਹੈ। ਜਿਸ ਵਿਚ ਕਿਹਾ ਗਿਆ ਸੀ ਕਿ ਜਿੱਥੇ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਦੀ ਲੜਾਈ ਲੜ ਰਹੀ ਹੈ ਉਥੇ ਹੀ ਬਾਬਾ ਰਾਮਦੇਵ ਵੱਲੋਂ ਲੋਕਾਂ ਨੂੰ ਗ਼ਲਤ ਦਵਾਈਆਂ ਦੇ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ।ਸ਼ਿਕਾਇਤਕਰਤਾ ਵੱਲੋਂ ਕਿਹਾ ਗਿਆ ਸੀ ਕਿ ਜਦ ਇਹ ਆਪ ਬਿਮਾਰ ਹੁੰਦੇ ਤਾਂ ਐਲੋਪੈਥੀ ਦਾ ਸਹਾਰਾ ਲੈਂਦਾ ਹੈ।