ਚੰਡੀਗੜ੍ਹ: ਪੁੱਤਰਾਂ ਦੇ ਦਾਨੀ ਕਹੇ ਜਾਣ ਵਾਲੇ ਬਾਬਾ ਬੁੱਢਾ ਜੀ ਦਾ ਅੱਜ ਜਨਮ ਦਿਹਾੜਾ ਹੈ। 1506 ਵਿੱਚ ਅੰਮ੍ਰਿਤਸਰ ਦੇ ਪਿੰਡ ਕਠੂ ਨੰਗਲ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਛੋਟੀ ਉਮਰ ਵਿੱਚ, ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਬੁੱਢਾ ਨਾਂਅ ਨਾਲ ਨਿਵਾਜਿਆ ਸੀ, ਕਿਉਂਕਿ ਉਹ ਇੱਕ ਬੁੱਧੀਮਾਨ ਬਜ਼ੁਰਗ ਵਰਗੀਆਂ ਗੱਲਾਂ ਕਰਦੇ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਸਿੱਖ ਸਨ।
ਬਾਬਾ ਬੁੱਢਾ ਜੀ ਨੇ ਪੰਜ ਸਿੱਖ ਗੁਰੂਆਂ ਦੀ ਰਸਮੀ ਤਾਜਪੋਸ਼ੀ ਕੀਤੀ ਸੀ; ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ, ਅਤੇ ਗੁਰੂ ਹਰਗੋਬਿੰਦ। ਸ੍ਰੀ ਹਰਮੰਦਿਰ ਸਾਹਿਬ ਵਿਖੇ, 16 ਅਗਸਤ, 1604 ਨੂੰ ਸ੍ਰੀ ਗੁਰੂ ਗ੍ਰੰਥ ਜੀ ਦੀ ਸਥਾਪਨਾ ਵੇਲੇ, ਭਾਈ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਵੱਲੋਂ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ।