ਪੰਜਾਬ

punjab

ETV Bharat / state

ਪੰਜਾਬ 'ਚ 'ਆਯੂਸ਼ਮਾਨ ਯੋਜਨਾ' ਤਹਿਤ ਮੁਫ਼ਤ ਇਲਾਜ ਹੋਇਆ ਬੰਦ

ਪੰਜਾਬ 'ਚ 'ਆਯੂਸ਼ਮਾਨ ਯੋਜਨਾ ਵਿੱਚ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ, ਇਸ ਯੋਜਨਾ ਦਾ ਲਾਭ ਪੰਜਾਬ 'ਚ ਬੰਦ ਹੋ ਗਿਆ ਹੈ।

Ayushman Bharat Yojna, Ayushman Bharat Yojna will not consider in Hospitals
ਪੰਜਾਬ 'ਚ 'ਆਯੂਸ਼ਮਾਨ ਯੋਜਨਾ' ਤਹਿਤ ਮੁਫ਼ਤ ਇਲਾਜ ਹੋਇਆ ਬੰਦ

By

Published : Jan 30, 2022, 1:36 PM IST

ਚੰਡੀਗੜ੍ਹ:ਪੰਜਾਬ 'ਚ 'ਆਯੂਸ਼ਮਾਨ ਯੋਜਨਾ ਵਿੱਚ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਇਸ ਯੋਜਨਾ ਤਹਿਤ ਹੋਣ ਵਾਲਾ ਇਲਾਜ ਹੁਣ ਬੰਦ ਹੋ ਗਿਆ ਹੈ।

ਸਰਕਾਰ ਅਤੇ ਬੀਮਾ ਕੰਪਨੀ ਵਿਚਾਲੇ ਵਿਵਾਦ

ਜਾਣਕਾਰੀ ਮੁਤਾਬਕ, ਸਰਕਾਰ ਅਤੇ ਬੀਮਾ ਕੰਪਨੀ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਸੂਬੇ ਦੇ ਸਿਹਤ ਵਿਭਾਗ ਵਲੋਂ ਇਸ ਪੁਰਾਣੀ ਕੰਪਨੀ ਨੂੰ ਯੋਜਨਾ ਤਹਿਤ ਬਾਹਰ ਕੱਢ ਦਿੱਤਾ ਹੈ। ਸਿਹਤ ਵਿਭਾਗ ਵਲੋਂ ਨਵੀਂ ਬੀਮਾ ਕੰਪਨੀ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਕੰਪਨੀ ਨੇ ਵੀ ਕਲੇਮ ਦੇਣ ਤੋਂ ਹਸਪਤਾਲਾਂ ਨੂੰ ਨਾਂਹ ਕਰ ਦਿੱਤੀ ਹੈ।

ਨਿੱਜੀ ਹਸਪਤਾਲਾਂ ਨੂੰ ਹੱਥਾਂ-ਪੈਰਾਂ ਪਈ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪੁਰਾਣੀ ਬੀਮਾ ਕੰਪਨੀ ਨੂੰ ਸੂਬੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਯੋਜਨਾ ਤਹਿਤ ਹੋਣ ਵਾਲੇ ਇਲਾਜ ਦਾ ਕਲੇਮ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਕੰਪਨੀ ਨੇ 2 ਦਿਨ ਪਹਿਲਾਂ ਇਕ ਈ-ਮੇਲ ਰਾਹੀਂ ਜਾਣਕਾਰੀ ਦਿੱਤੀ ਕਿ ਸੂਬੇ 'ਚ ਆਯੂਸ਼ਮਾਨ ਯੋਜਨਾ ਤਹਿਤ ਹੋਣ ਵਾਲੇ ਇਲਾਜ ਦਾ ਕਲੇਮ ਉਨ੍ਹਾਂ ਦੀ ਕੰਪਨੀ ਵਲੋਂ ਨਹੀਂ ਦਿੱਤਾ ਜਾਵੇਗਾ। ਇਸ ਈ-ਮੇਲ ਤੋਂ ਬਾਅਦ ਸੂਬੇ ਦੇ ਸਾਰੇ ਨਿੱਜੀ ਹਸਪਤਾਲਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।

ਇਹ ਵੀ ਪੜ੍ਹੋ:PM MODI MANN KI BAAT: ਜਿੱਥੇ ਫ਼ਰਜ਼ ਸਭ ਤੋਂ ਉੱਤਮ ਹੋਵੇ, ਉੱਥੇ ਭ੍ਰਿਸ਼ਟਾਚਾਰ ਨਹੀਂ ਹੋ ਸਕਦਾ

ABOUT THE AUTHOR

...view details