ਪੰਜਾਬ

punjab

ETV Bharat / state

'ਭੂ ਮਾਫੀਆ ਵਲੋਂ ਨੇਤਾਵਾਂ ਸਣੇ ਆਈਜੀ ਦੀ ਸ਼ਹਿ 'ਤੇ ਹੋ ਰਹੀ ਜ਼ੀਰਕਪੁਰ 'ਚ ਗੁੰਡਾਗਰਦੀ' - ਚੰਡੀਗੜ੍ਹ ਨਿਊਜ਼

ਸਮਾਜ ਸੇਵੀ ਆਲਮਜੀਤ ਸਿੰਘ ਮਾਨ ਨੇ ਕਿਹਾ ਕਿ ਚੰਡੀਗੜ੍ਹ ਨਾਲ ਲੱਗਦੇ ਜ਼ੀਰਕਪੁਰ ਵਿੱਚ ਭੂ ਮਾਫੀਆ ਦਾ ਪ੍ਰਸ਼ਾਸਨ ਦੀ ਸ਼ਹਿ 'ਤੇ ਗੁੰਡਾਗਰਦੀ ਦਾ ਬੋਲਬਾਲਾ ਸਾਹਮਣੇ ਆ ਰਿਹਾ ਹੈ। ਪੜ੍ਹੋ ਪੂਰਾ ਮਾਮਲਾ ...

ਫ਼ੋਟੋ

By

Published : Nov 22, 2019, 5:25 AM IST

ਚੰਡੀਗੜ੍ਹ: ਜ਼ੀਰਕਪੁਰ ਵਿੱਚ ਭੂ ਮਾਫੀਆ ਵਲੋਂ ਨੇਤਾਵਾਂ ਸਣੇ ਆਈਜੀ ਦੀ ਸ਼ਹਿ 'ਤੇ ਗੁੰਡਾਗਰਦੀ ਹੋ ਰਹੀ ਹੈ। ਸਮਾਜ ਸੇਵੀ ਅਤੇ ਸਟੇਟ ਐਵਾਰਡੀ ਆਲਮਜੀਤ ਸਿੰਘ ਮਾਨ ਨੇ ਦੱਸਿਆ ਕਿ ਅਮਿਤ ਨੰਦਾ ਅਤੇ ਕਾਂਗਰਸ ਨੇਤਾ ਪਵਨ ਸ਼ਰਮਾ ਨਾਲ ਉਨ੍ਹਾਂ ਦਾ ਪੁਰਾਣਾ ਝਗੜਾ ਹੈ ਉਸ ਤੋਂ ਬਦਲਾ ਲੈਣ ਦੇ ਲਈ ਉਨ੍ਹਾਂ ਦੇ ਸਟਾਫ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਦਲਾ ਲੈਣ ਲਈ ਅਮਿਤ ਨੰਦਾ ਅਤੇ ਪਵਨ ਸ਼ਰਮਾ ਨੇ ਕੁਝ ਗੁੰਡੇ ਉਨ੍ਹਾਂ ਦੇ ਦਫ਼ਤਰ ਭੇਜੇ, ਜਿੱਥੇ ਕਿ ਉਨ੍ਹਾਂ ਦੇ ਚੌਕੀਦਾਰ ਕੁਲਵਿੰਦਰ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ ਅਤੇ ਉਸ ਦੀ ਕੁੱਟਮਾਰ ਨਾਲ ਕੀਤੀ।

ਵੇਖੋ ਵੀਡੀਓ

ਆਲਮਜੀਤ ਨੇ ਦੱਸਿਆ ਕਿ ਕਾਂਗਰਸ ਨੇਤਾ ਪਵਨ ਸ਼ਰਮਾ ਭੂ ਮਾਫੀਆ ਅਤੇ ਬਿਲਡਰਾਂ ਮਿਰਜ਼ਾ ਅਤੇ ਉਸ ਦੇ ਕੁਝ ਸਾਥੀਆਂ ਦੇ ਸਥਾਨਕ ਪੁਲਿਸ ਨੇਤਾ ਅਤੇ ਕੇਂਦਰੀ ਨੇਤਾਵਾਂ ਦੇ ਨਾਲ-ਨਾਲ ਆਈਜੀ ਆਰ ਕੇ ਜਸਵਾਲ ਨਾਲ ਸੰਬੰਧ ਹਨ, ਜੋ ਕਿ ਆਈਜੀ ਦੀ ਸ਼ਹਿ ਨਾਲ ਉਸ ਦੀ ਜ਼ਮੀਨ ਹਥਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਕਰਦਾ ਉਹ ਉਸ ਨਾਲ ਹੀ ਕੁੱਟਮਾਰ ਕਰ ਦਿੰਦੇ ਹਨ। ਸਮਾਜ ਸੇਵੀ ਆਲਮਜੀਤ ਨੇ ਇਹ ਮੰਗ ਕੀਤੀ ਕਿ ਜ਼ੀਰਕਪੁਰ ਦੇ ਲੋਕਾਂ ਨੂੰ ਉਨ੍ਹਾਂ ਦੀ ਗੁੰਡਾਗਰਦੀ ਤੋਂ ਰਾਹਤ ਮਿਲਣੀ ਚਾਹੀਦੀ ਹੈ ਨਹੀਂ ਤੇ ਭੂ ਮਾਫੀਆ ਲੋਕਾਂ ਨੂੰ ਜ਼ਮੀਨ ਅਤੇ ਘਰ ਤੋਂ ਬੇਦਖਲ ਕਰ ਦੇਵੇਗਾ।

ਉਨ੍ਹਾਂ ਦੱਸਿਆ ਕਿ ਅਮਿਤ ਨੰਦਾ ਅਤੇ ਪਵਨ ਸ਼ਰਮਾ ਦੇ ਉੱਤੇ ਪਹਿਲਾਂ ਵੀ ਕਈ ਧੋਖਾਧੜੀ ਅਤੇ ਖ਼ਰੀਦ ਫਰੋਖ਼ਤ ਦੇ ਦੋਸ਼ ਹਨ। ਉੱਥੇ ਹੀ ਸਮਾਜ ਸੇਵੀ ਆਲਮਜੀਤ ਦੇ ਚੌਕੀਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਦਫ਼ਤਰ ਵਿੱਚ ਸੀ, ਜਦੋਂ ਉਸ ਉੱਤੇ ਭੂ ਮਾਫੀਆ ਅਮਿਤ ਨੰਦਾ ਅਤੇ ਕਾਂਗਰਸੀ ਨੇਤਾ ਪਵਨ ਸ਼ਰਮਾ ਨੇ ਹਮਲਾ ਕਰ ਦਿੱਤਾ। ਉਸ ਨੇ ਮੰਗ ਕੀਤੀ ਕਿ ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ABOUT THE AUTHOR

...view details