ਚੰਡੀਗੜ੍ਹ: ਅੱਜ ਰਾਮਨੌਮੀ ਹੈ ਅਤੇ ਦੇਸ਼ ਭਰ ਵਿੱਚ ਰਾਮ ਨੌਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ।ਚੇਤ ਨਰਾਤਿਆਂ ਦੀ ਨੌਵੀਂ ਤਰੀਕ ਨੂੰ ਰਾਮ ਨੌਮੀ ਵਜੋਂ ਵੀ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਰਾਮ ਦਾ ਜਨਮ ਰਾਜਾ ਦਸ਼ਰਥ ਦੇ ਘਰ ਹੋਇਆ ਸੀ ।ਇਸ ਦਿਨ ਨੂੰ ਲੈ ਕੇ ਆਰਟਿਸਟ ਵਰੁਣ ਟੰਡਨ ਵੱਲੋਂ ਇਕ ਪੋਰਟਰੇਟ ਤਿਆਰ ਕੀਤਾ ਗਿਆ ਜਿਸ ਵਿਚ ਉਸ ਨੇ ਰਾਮ ਨਾਮ ਲਿਖਿਆ ਹੈ,ਅਤੇ ਉਸ ਪੋਰਟਰੇਟ ਵਿਚ ਭਗਵਾਨ ਰਾਮ ਦੀ ਪ੍ਰਤਿਮਾ ਬਣਾਈ ਹੈ।
ਈਟੀਵੀ ਭਾਰਤ ਵੱਲੋਂ ਰਾਮ ਨੌਮੀ ਦੀਆਂ ਮੁਬਾਰਕਾਂ, ਆਰਟਿਸਟ ਵਰੁਣ ਨੇ ਤਿਆਰ ਕੀਤਾ ਭਗਵਾਨ ਰਾਮ ਦਾ ਪੋਰਟਰੇਟ
ਰਾਮ ਨਾਮ ਲਿਖਣਾ ਸਭ ਤੋਂ ਜ਼ਿਆਦਾ ਪੁੰਨ ਦਾ ਕੰਮ ਹੁੰਦੈ ਅਤੇ ਇਸ ਤਰ੍ਹਾਂ ਮੈਂ ਵੀ ਰਾਮ ਦਾ ਨਾਮ ਲਿਖਿਆ ਅਤੇ ਇਕ ਆਕਾਰ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿੱਚ ਕੋਈ ਮੁਸ਼ਕਿਲ ਨਹੀਂ ਆਈ ਕਿਉਂਕਿ ਉਹ ਭਗਵਾਨ ਦਾ ਨਾਮ ਲਿਖ ਰਹੇ ਸੀ।
ਵਰੁਣ ਟੰਡਨ ਦੱਸਦੇ ਕਿ ਕਿਹਾ ਜਾਂਦਾ ਹੈ ਕਿ ਰਾਮ ਨਾਮ ਲਿਖਣਾ ਸਭ ਤੋਂ ਜ਼ਿਆਦਾ ਪੁੰਨ ਦਾ ਕੰਮ ਹੁੰਦੈ ਅਤੇ ਇਸ ਤਰ੍ਹਾਂ ਮੈਂ ਵੀ ਰਾਮ ਦਾ ਨਾਮ ਲਿਖਿਆ ਅਤੇ ਇਕ ਆਕਾਰ ਦੇਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿੱਚ ਕੋਈ ਮੁਸ਼ਕਿਲ ਨਹੀਂ ਆਈ ਕਿਉਂਕਿ ਉਹ ਭਗਵਾਨ ਦਾ ਨਾਮ ਲਿਖ ਰਹੇ ਸੀ ।ਉਨ੍ਹਾਂ ਨੇ ਦੱਸਿਆ ਕਿ ਇਸ ਪੋਰਟਰੇਟ ਨੂੰ ਬਣਾਉਣ ਦੇ ਲਈ ਤਿੰਨ ਦਿਨ ਦਾ ਸਮਾਂ ਲੱਗਿਆ ਅਤੇ ਸਿੰਪਲ ਪੇਂਟਿੰਗ ਕਲਰ ਦਾ ਇਸਤੇਮਾਲ ਕੀਤਾ ਗਿਆ ਹੈ ਇਹ ਪੋਰਟਰੇਟ ਦਾ ਸਾਈਜ਼ 22x28 ਇੰਚ ਹੈ।
ਉਨ੍ਹਾਂ ਨੇ ਕਿਹਾ ਕਿ ਕੋਵਿਡ 19 ਨੂੰ ਲੈ ਕੇ ਆਰਟਸ ਨੂੰ ਖਾਸੀ ਪ੍ਰੇਸ਼ਾਨੀ ਆ ਰਹੀ ਹੈ। ਕਿਉਂਕਿ ਉਹ ਆਪਣੇ ਕੰਮ ਨੂੰ ਪ੍ਰਦਰਸ਼ਿਤ ਨਹੀਂ ਕਰ ਪਾ ਰਹੇ ਨੇ ਅਤੇ ਆਨਲਾਈਨ ਐਗਜ਼ੀਬਿਸ਼ਨਜ਼ ਕਦੇ ਵੀ ਵਿਊਅਰ ਅਤੇ ਆਰਟਿਸਟ ਦੀ ਜ਼ਰੀਏ ਗੱਲਬਾਤ ਹੁੰਦੀ ਹੈ ਉਸ ਕਮੀ ਨੂੰ ਦੂਰ ਨਹੀਂ ਕਰ ਸਕਦੀ ।ਪਰ ਉਮੀਦ ਕਰਦੇ ਹਾਂ ਕਿ ਜਲਦ ਇਸ ਮਹਾਂਮਾਰੀ ਤੋਂ ਛੁਟਕਾਰਾ ਮਿਲੇ ਅਤੇ ਇਕ ਵਾਰ ਫਿਰ ਤੋਂ ਲੋਕੀਂ ਆਰਟਿਸਟ ਦੀ ਪ੍ਰਦਰਸ਼ਨੀ ਦੇਖਣ ਦੇ ਲਈ ਆਉਣ ।