ਧਾਰਾ35ਏ: ਹੁਣ ਮਾਮਲਾ ਆਰ ਪਾਰ ਦਾ ਹੋ ਗਿਆ: ਮੁਫ਼ਤੀ
ਘਾਟੀ ਵਿੱਚ ਬਣੇ ਡਰ ਦੇ ਮਾਹੌਲ ਤੇ ਵਾਦੀ ਦੀ ਸਾਬਕਾ ਵਜ਼ੀਰ ਏ ਆਲ਼ਾ ਨੇ ਕਿਹਾ ਕਿ ਹੁਣ ਮਾਮਲਾ ਆਰ ਪਾਰ ਦਾ ਹੋ ਗਿਆ ਹੈ। ਭਾਰਤ ਨੇ ਲੋਕਾਂ ਦੀ ਥਾਂ ਜ਼ਮੀਨ ਨੂੰ ਵੱਧ ਤਰਜ਼ੀਹ ਦਿੱਤੀ ਹੈ।
ਸ੍ਰੀਨਗਰ: ਘਾਟੀ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਦੀਆਂ ਬਿੜਕਾਂ ਤੋਂ ਬਾਅਦ ਵਾਦੀ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਹੁਣ ਮਾਮਲਾ ਆਰਪਾਰ ਦਾ ਹੋ ਗਿਆ ਹੈ ਭਾਰਤ ਨੇ ਲੋਕਾਂ ਦੀ ਥਾਂ ਜ਼ਮੀਨ ਨੂੰ ਜ਼ਿਆਦਾ ਅਹਮੀਅਤ ਦਿੱਤੀ ਹੈ।
ਮਹਿਬੂਬਾ ਮੁਫ਼ਤੀ ਨੇ ਵਜ਼ੀਰ ਏ ਆਜ਼ਮ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਧਾਰ 35ਏ ਨਾਲ ਛੇੜਖਾਨੀ ਨਾ ਕਰਨ ਇਸ ਦੀ ਨਤੀਜੇ ਚੰਗੇ ਨਹੀਂ ਹੋਣਗੇ। ਇਸ ਮੁੱਦੇ ਤੇ ਘਾਟੀ ਦੇ ਰਾਜਪਾਲ ਨੇ ਸਾਰੀਆਂ ਸਥਾਨਕ ਰਾਜਨੀਤਿਕ ਦਲਾਂ ਨਾਲ ਮੀਟਿੰਗ ਕੀਤੀ ਅਤੇ ਇਨ੍ਹਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।
ਘਾਟੀ ਦੀ ਸਾਬਕਾ ਵਜ਼ੀਰ ਏ ਆਲ਼ਾ ਨੇ ਟਵੀਟ ਕਰ ਕੇ ਕਿਹਾ,ਤੁਸੀਂ ਇਕੱਲੇ ਮੁਸਲਿਮ ਸੂਬੇ ਦੇ ਪਿਆਰ ਨੂੰ ਜਿੱਤਣ ਨੂੰ ਨਾਕਾਮ ਹੋਏ, ਸੂਬੇ ਨੇ ਧਰਮ ਅਤੇ ਵਿੰਭਿੰਨਤਾ ਨੂੰ ਛੱਡ ਕੇ ਧਰਮਨਿਰਪੱਖ ਭਾਰਤ ਨੂੰ ਚੁਣਿਆ ਸੀ ਪਰ ਭਾਰਤ ਨੇ ਲੋਕਾਂ ਦੀ ਥਾਂ ਜ਼ਮੀਨ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ।