ਪੰਜਾਬ

punjab

ETV Bharat / state

ਫੌਜੀ ਪੁੱਤ ਦੇ ਕਦਮਾਂ 'ਚ ਮਾਪਿਆਂ ਨੇ ਵਿਛਾਇਆ ਰੈੱਡ ਕਾਰਪਿੱਟ, ਮਸ਼ਹੂਰ ਕਾਰੋਬਾਰੀ ਆਨੰਦ ਮਹਿੰਦਰਾ ਨੇ ਪਿਆਰਾ ਕੈਪਸ਼ਨ ਦੇ ਕੇ ਸ਼ੇਅਰ ਕੀਤੀ ਵੀਡੀਓ - ਰੈੱਡ ਕਾਰਪਿੱਟ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਪਿੰਡ ਮੁੜੇ ਇਕ ਫੌਜੀ ਨੌਜਵਾਨ ਦਾ ਪਰਿਵਾਰ ਨੇ ਰੈੱਡ ਕਾਰਪਿੱਟ ਵਿਛਾ ਕੇ ਸਵਾਗਤ ਕੀਤਾ ਹੈ। ਇਸ ਵੀਡੀਓ ਨੂੰ ਸਾਬਕਾ ਸ਼ੌਰਿਆ ਚੱਕਰ ਐਵਾਰਡੀ ਮੇਜਰ ਜਨਰਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਮਸ਼ਹੂਰ ਕਾਰੋਬਾਰੀ ਅਨੰਦ ਮਹਿੰਦਰਾ ਤੇ ਹੋਰ ਕਈ ਲੋਕਾਂ ਨੇ ਵੀ ਸ਼ੇਅਰ ਕੀਤਾ ਹੈ।

Army Soldiers welcomed On Red Carpet By Family and Villagers, video viral
ਫੌਜੀ ਪੁੱਤ ਦੇ ਕਦਮਾਂ 'ਚ ਮਾਪਿਆਂ ਨੇ ਵਿਛਾ ਦਿੱਤਾ ਲਾਲ ਕਾਰਪਿੱਟ, ਮਾਣ ਨਾਲ ਭਰ ਦੇਵੇਗਾ ਜਵਾਨ ਦਾ ਇਸ ਤਰ੍ਹਾਂ ਅਹਿਤਰਾਮ, ਦੇਖੋ ਵਾਇਰਲ ਵੀਡੀਓ

By

Published : Aug 17, 2023, 4:45 PM IST

Updated : Aug 17, 2023, 4:52 PM IST

ਚੰਡੀਗੜ੍ਹ ਡੈਸਕ :ਸੋਸ਼ਲ ਮੀਡੀਆ ਉੱਤੇ ਇਕ ਮਾਣਮੱਤੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵਿੱਚ ਇਕ ਫੌਜੀ ਨੌਜਵਾਨ ਦਾ ਰੈੱਡ ਕਾਰਪਿੱਟ ਵਿਛਾ ਕੇ ਸਵਾਗਤ ਕੀਤਾ ਜਾ ਰਿਹਾ ਹੈ। ਇਸ ਨੂੰ ਕਈ ਲੋਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਤੰਤਰਤਾ ਦਿਵਸ 'ਤੇ ਭਾਰਤੀ ਫੌਜ 'ਚ ਸਿਪਾਹੀ ਹੋ ਕੇ ਮੁੜੇ ਜਵਾਨ ਦਾ ਪਰਿਵਾਰ ਨੇ ਇਸ ਤਰ੍ਹਾਂ ਨਾਲ ਸਵਾਗਤ ਕੀਤਾ ਹੈ ਕਿ ਉਹ ਚਾਰੇ ਪਾਸੇ ਚਰਚਾ ਖੱਟ ਰਹੀ ਹੈ।

ਸਭ ਤੋਂ ਪਹਿਲਾਂ ਕੀਤਾ ਸ਼ੇਅਰ :ਵੀਡੀਓ ਦੀ ਗੱਲ ਕਰੀਏ, ਤਾਂ ਇਸ ਵਿੱਚ ਸਾਬਕਾ ਸ਼ੌਰਿਆ ਚੱਕਰ ਐਵਾਰਡੀ ਮੇਜਰ ਜਨਰਲ ਦੁਆਰਾ ਸਭ ਤੋਂ ਪਹਿਲਾਂ ਇਹ ਵੀਡੀਓ ਐਕਸ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ। ਇਸ ਵਿੱਚ ਕੈਪਸ਼ਨ ਵੀ ਕਮਾਲ ਦੀ ਲਿਖੀ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਭਾਰਤੀ ਫੌਜ ਦਾ ਸਿਪਾਹੀ ਬਣਨ 'ਤੇ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਮਿੱਟੀ ਦੇ ਇਸ ਨੌਜਵਾਨ ਪੁੱਤਰ ਦਾ ਮਾਣ ਦੇਖੋ। ਨਾਮ, ਨਮਕ, ਨਿਸ਼ਾਨ, ਜਿਸ ਲਈ ਉਹ ਆਖਰੀ ਸਾਹ ਤੱਕ ਲੜਦਾ ਰਹੇਗਾ, ਇਹ ਇੰਨਾ ਸਪੱਸ਼ਟ ਹੈ ਕਿ ਕੀ ਕੋਈ ਰਾਸ਼ਟਰ ਕਦੇ ਅਸਫਲ ਹੋ ਸਕਦਾ ਹੈ। ਸਾਡੇ ਕੋਲ ਅਜਿਹੇ ਪ੍ਰੇਰਿਤ ਸੈਨਿਕ ਹਨ?


ਮਸ਼ਹੂਰ ਕਾਰੋਬਾਰੀ ਆਨੰਦ ਮਹਿੰਦਰਾ ਨੇ ਪਰਿਵਾਰ ਨੂੰ ਕੀਤਾ ਸਲਾਮ:ਜਿੱਥੇ ਇਸ ਵੀਡੀਓ ਦੇ ਚਰਚੇ ਹਰ ਪਾਸੇ ਹੋ ਰਹੇ ਹਨ, ਉੱਥੇ ਹੀ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੇ ਆਨੰਦ ਮਹਿੰਦਰਾ ਨੇ ਵੀ ਇਸ ਵੀਡੀਓ ਨੂੰ ਅਪਣੇ ਅਧਿਕਾਰਿਤ ਟਵਿੱਟਰ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨਾਲ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ-


ਜੇਕਰ ਤੁਸੀਂ ਭਾਰਤੀਆਂ ਅਤੇ ਸਾਡੀ ਰੱਖਿਆ ਕਰਨ ਵਾਲੇ ਸਾਡੇ ਜਵਾਨਾਂ ਵਿਚਕਾਰ ਭਾਵਨਾਤਮਕ ਬੰਧਨ ਨੂੰ ਸਮਝਣਾ ਚਾਹੁੰਦੇ ਹੋ, ਤਾਂ ਇਸ ਵੀਡੀਓ ਤੋਂ ਇਲਾਵਾ ਕੋਈ ਹੋਰ ਵੀਡੀਓ ਨਾ ਦੇਖੋ, ਮੈਂ ਇਸ ਪਰਿਵਾਰ ਨੂੰ ਸਲਾਮ ਕਰਦਾ ਹਾਂ। - ਆਨੰਦ ਮਹਿੰਦਰਾ, ਮਸ਼ਹੂਰ ਕਾਰੋਬਾਰੀ

ਪਰਿਵਾਰ ਨੂੰ ਮਾਰੇ ਸਲੂਟ :ਐਕਸ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੇ ਗਏ ਇਸ ਵੀਡੀਓ ਵਿੱਚ ਖੇਤਾਂ ਲਾਗੇ ਗੰਨੇ ਦੇ ਖੇਤ ਕੋਲ ਕਾਰ ਰੁੱਕਦੀ ਹੈ ਤੇ ਨੌਜਵਾਨ ਨੂੰ ਪੂਰੇ ਮਾਣ ਨਾਲ ਲਿਆਂਦਾ ਜਾਂਦਾ ਹੈ। ਕਾਰਪਿੱਟ ਉੱਤੇ ਤੁਰਦਾ ਫੌਜੀ ਜਵਾਨ ਪੂਰੇ ਮਾਣ ਨਾਲ ਤੁਰਦਾ ਘਰ ਦੇ ਬੂਹੇ ਤੱਕ ਪਹੁੰਚਦਾ ਹੈ ਅਤੇ ਪਰਿਵਾਰ ਨੂੰ ਸਲੂਟ ਤੇ ਗਲਵੱਕੜੀਆਂ ਨਾਲ ਪਿਆਰ ਕਰਦਾ ਹੈ। ਮਾਂ, ਭੈਣ ਤੇ ਹੋਰ ਰਿਸ਼ਦੇਤਾਰ ਗਲ ਲਾਉਂਦੇ ਹਨ ਅਤੇ ਮੂੰਹ ਮਿੱਠਾ ਕਰਾਉਂਦੇ ਹਨ। ਜਿਸ ਨੇ ਵੀ ਇਹ ਵੀਡੀਓ ਦੇਖੀ ਇਕ ਵਾਰ ਤਾਂ ਅਸ਼-ਅਸ਼ ਕਰ ਉੱਠਿਆ ਹੈ। ਇਸ ਤੋਂ ਇਲਾਵਾ, ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਵੀਡੀਓ ਅਪਣੇ ਟਵਿੱਟਰ ਅਕਾਉਂਟ ਉੱਤੇ ਸ਼ੇਅਰ ਕੀਤੀ।


ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਕੇ ਇਸ ਫੌਜੀ ਜਵਾਨ ਤੱਕ ਆਪਣਾ ਪਿਆਰ ਪੁੱਜਦਾ ਕੀਤਾ ਹੈ। ਲੋਕਾਂ ਨੇ ਲਿਖਿਆ ਹੈ ਕਿ ਤੁਹਾਡਾ ਸੁਆਗਤ ਹੈ। ਕਿਸੇ ਨੇ ਲਿਖਿਆ ਹੈ ਕਿ ਜੈ ਹਿੰਦ' ਅਤੇ ਕਿਸੇ ਯੂਜਰ ਨੇ ਇਹ ਵੀ ਲਿਖਿਆ ਕਿ ਤੁਹਾਡੇ ਵਰਗੇ ਸਿਪਾਹੀਆਂ ਦੇ ਨਾਲ, ਦੁਸ਼ਮਣ ਨੂੰ ਜਵਾਬ ਮਿਲਦਾ ਹੈ। ਇਸ ਤੋਂ ਇਲ਼ਾਵਾ ਇਕ ਯੂਜਰ ਨੇ ਲਿਖਿਆ ਕਿ, ਮਾਂ ਤੋਂ ਆਸ਼ੀਰਵਾਦ ਲੈਣ ਦਾ ਸੰਸਕਾਰ ਪਰਿਵਾਰ ਤੋਂ ਹੀ ਮਿਲਿਆ ਹੈ।

Last Updated : Aug 17, 2023, 4:52 PM IST

ABOUT THE AUTHOR

...view details