ਚੰਡੀਗੜ੍ਹ: ਸਥਾਨਕ ਸ਼ਹਿਰ ਸੈਕਟਰ-20 ਦੀ ਜਾਮਾ ਮਸਜਿਦ ਵਿੱਚ ਵੀ ਕੋਰੋਨਾ ਵਾਇਰਸ ਦੇ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਘਰ ਰਹਿ ਕੇ ਹੀ ਨਮਾਜ਼ ਦੀ ਇਬਾਦਤ ਕਰਨ ਦੇ ਲਈ ਕਿਹਾ ਗਿਆ ਹੈ। ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸੰਜੇ ਬੇਨੀਵਾਲ ਵੱਲੋਂ ਰਮਜ਼ਾਨ ਦੇ ਮੌਕੇ 'ਤੇ ਜਾਮਾ ਮਸਜਿਦ ਪਹੁੰਚ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਚੰਡੀਗੜ੍ਹ ਦੀ ਐਸਐਸਪੀ ਨਿਲਾਂਬਰੀ ਜਗਾਦਲੇ ਵੀ ਮੌਜੂਦ ਸਨ।
ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਘਰ ਰਹਿ ਕੇ ਹੀ ਨਮਾਜ਼ ਦੀ ਇਬਾਦਤ ਕਰਨ ਦੀ ਕੀਤੀ ਗਈ ਅਪੀਲ - ramzan
ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸੰਜੇ ਬੇਨੀਵਾਲ ਵੱਲੋਂ ਰਮਜ਼ਾਨ ਦੇ ਮੌਕੇ 'ਤੇ ਜਾਮਾ ਮਸਜਿਦ ਪਹੁੰਚ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ।
ਐਸਐਸਪੀ ਨਿਲਾਂਬਰੀ ਜਗਦਲੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਛੱਬੇ ਬਾਰਾਤ ਦੇ ਮੌਕੇ 'ਤੇ ਚੰਡੀਗੜ੍ਹ ਦੇ ਸਾਰੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣੇ ਘਰ ਰਹਿ ਕੇ ਹੀ ਇਬਾਦਤ ਕੀਤੀ। ਹੁਣ ਵੀ ਇਨ੍ਹਾਂ ਤੋਂ ਅਪੀਲ ਕੀਤੀ ਗਈ ਹੈ ਕਿ ਰਮਜ਼ਾਨ ਦੇ ਮੌਕੇ 'ਤੇ ਆਪਣੇ ਘਰ ਵਿੱਚ ਰਹਿ ਕੇ ਇਬਾਦਤ ਕਰਨ। ਕਿਉਂਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਚੰਡੀਗੜ੍ਹ ਪ੍ਰਸ਼ਾਸਨ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ।
ਇਸ ਮੌਕੇ 'ਤੇ ਜਾਮਾ ਮਸਜਿਦ ਦੇ ਮੌਲਾਨਾ ਮੁਹੰਮਦ ਅਜ਼ਮਲ ਖ਼ਾਨ ਨੇ ਦੱਸਿਆ ਕਿ ਤਮਾਮ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸੰਜੇ ਬੇਨੀਵਾਲ ਤੇ ਐਸਐਸਪੀ ਨਿਲਾਂਬਰੀ ਜਗਦਲੇ ਤੇ ਹੋਰ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ ਜਿਹੜੇ ਕਿ ਜਾਮਾ ਮਸਜਿਦ ਪਹੁੰਚ ਕੇ ਮੁਸਲਿਮ ਸਮੁਦਾਏ ਦੇ ਲੋਕਾਂ ਦਾ ਹੌਸਲਾ ਵਧਾ ਰਹੇ ਹਨ।