ਚੰਡੀਗੜ੍ਹ:ਬਜ਼ਾਰਾਂ 'ਚ ਪਲਾਸਟਿਕ ਦੇ ਵੰਨ ਸੁਵੰਨੇ ਡੱਬੇ ਅਤੇ ਬੈਗ ਮੌਜੂਦ ਹਨ। ਹਰ ਕਿਤੇ ਪਲਾਸਟਿਕ ਕਿਸੇ ਨਾ ਕਿਸੇ ਰੂਪ ਵਿਚ ਵੇਖਣ ਨੂੰ ਮਿਲਦਾ ਹੈ। ਪਲਾਸਟਿਕ ਦੇ ਬੈਗ ਲਿਫ਼ਾਫੇ ਅਤੇ ਪਲਾਸਟਿਕ ਦੇ ਡੱਬਿਆਂ ਵਿਚ ਬੰਦ ਪਿਆ ਭੋਜਨ, ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਅਸੀਂ ਫਰਿੱਜ ਵੀ ਠੰਢਾ ਕਰਨ ਲਈ ਰੱਖਦੇ ਹਾਂ। ਸਾਡੀ ਰੋਜ਼ ਮਰ੍ਹਾ ਦੀ ਜ਼ਿੰਦਗੀ ਵਿਚ ਪਲਾਸਟਿਕ ਨੂੰ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਵਰਤਦੇ ਹੀ ਹਾਂ। ਹਾਰਵਰਡ ਯੂਨੀਵਰਸਿਟੀ ਦੀ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਪਲਾਸਟਿਕ ਸਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ ਅਤੇ ਇਸ ਨਾਲ ਕੈਂਸਰ ਦਾ ਖ਼ਤਰਾ ਵੱਧਦਾ ਹੈ। ਪਲਾਸਟਿਕ ਦੇ ਖ਼ਤਰਿਆਂ ਨੂੰ ਭਾਂਪਦਿਆਂ ਪਲਾਸਟਿਕ ਬੈਨ ਕਰਨ ਦੇ ਫ਼ੈਸਲੇ ਕਈ ਵਾਰ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਲਏ ਗਏ। ਪਲਾਸਟਿਕ ਵਿਚਲੇ ਕੁਝ ਰਸਾਇਣ ਬਹੁਤ ਖ਼ਤਰਨਾਕ ਹੁੰਦੇ ਹਨ ਜੋ ਭੋਜਨ ਵਿਚ ਮਿਲਕੇ ਉਸਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਪਲਾਸਟਿਕ ਇੱਕ ਪੌਲੀਮਰ ਹੈ ਇਹ ਕਾਰਬਨ, ਹਾਈਡ੍ਰੋਜਨ, ਆਕਸੀਜਨ ਅਤੇ ਕਲੋਰਾਈਡ ਦਾ ਬਣਿਆ ਹੁੰਦਾ ਹੈ। ਇਸ ਲਈ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ।
ਖ਼ਤਰਨਾਕ ਕੈਮੀਕਲ ਪੈਦਾ ਕਰਦਾ ਹੈਪਲਾਸਟਿਕ : ਪਲਾਸਟਿਕ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪਲਾਸਟਿਕ ਦੀਆਂ ਬੋਤਲਾਂ, ਥੈਲੀਆਂ, ਪਾਲੀਥੀਨ ਅਤੇ ਹੋਰ ਪਲਾਸਟਿਕ ਦੀਆਂ ਵਸਤਾਂ ਨੂੰ ਡਿਸਪੋਜ਼ ਹੋਣ ਲਈ ਕਈ ਸਾਲ ਲੱਗ ਜਾਂਦੇ ਹਨ ਅਤੇ ਇਸ ਵਿਚੋਂ ਖ਼ਤਰਨਾਕ ਕੈਮੀਕਲ ਰਿੱਸਦੇ ਹਨ ਜਿਸ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸਦਾ ਨਤੀਜਾ ਮੌਤ ਵੀ ਹੋ ਸਕਦੀ ਹੈ। ਪਲਾਸਟਿਕ ਦੇ ਪਦਾਰਥਾਂ ਦੀ ਰੀਸਾਈਕਲਿੰਗ ਦੀ ਦਰ ਲਗਭਗ 5% ਹੈ ਜੋ ਕਿ ਬਹੁਤ ਘੱਟ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਹਰ ਸਾਲ 3.5 ਮਿਲੀਅਨ ਟਨ ਪਲਾਸਟਿਕ ਭਾਰਤ ਵਿਚ ਪੈਦਾ ਹੋ ਰਿਹਾ ਹੈ ਅਗਲੇ 5 ਸਾਲਾਂ ਵਿਚ ਇਸਦਾ ਉਤਪਾਦਨ ਦੁੱਗਣਾ ਹੋਣ ਦੀ ਉਮੀਦ ਹੈ।
ਪਲਾਸਟਿਕ ਦੀ ਵਰਤੋਂ ਨਾਲ ਵੱਧਦਾ ਹੈ ਕੈਂਸਰ ਦਾ ਖ਼ਤਰਾ: ਪਲਾਸਟਿਕ ਵਿਚ ਅਜਿਹੇ ਹਾਨੀਕਾਰਕ ਰਸਾਈਣਿਕ ਤੱਤ ਹੁੰਦੇ ਹਨ ਜੋ ਸਰੀਰ ਵਿਚ ਕੈਂਸਰ ਦੇ ਟੀਸ਼ੂ ਪੈਦਾ ਕਰਦੇ ਹਨ। ਪਲਾਸਟਿਕ ਵਿਚ ਬੀਪੀਏ ਨਾਮੀ ਰਸਾਇਣ ਸਾਰੇ ਸਰੀਰ ਵਿਚ ਜ਼ਹਿਰੀਲੀ ਪ੍ਰਕਿਰਿਆ ਦਾ ਨਿਕਾਸ ਕਰਦੇ ਹਨ। ਜੋ ਕਿ ਜ਼ਿਆਦਾਤਰ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਇਆ ਜਾਂਦਾ ਹੈ। ਜਿਸ ਦਾ ਹੈਵੀ ਮੈਟਲ ਅਤੇ ਭਾਰੀ ਰਸਾਇਣ ਸਰੀਰ ਵਿਚ ਕੈਂਸਰ ਦਾ ਕਾਰਨ ਬਣਦਾ ਹੈ। ਇਸ ਕੈਮੀਕਲ ਦਾ ਅਸਰ ਹਰ ਉਮਰ ਵਰਗ ਦੇ ਲੋਕਾਂ ਤੱਕ ਹੁੰਦਾ ਹੈ। ਪਲਾਸਟਿਕ ਵਿਚ ਮੌਜੂਦ ਟੌਕਸਿਨ ਕਾਰਨ ਪਹਿਲਾ ਵਿਅਕਤੀ ਦਮੇ ਦੀ ਸਮੱਸਿਆ ਤੋਂ ਪੀੜਤ ਹੁੰਦਾ ਹੈ, ਜਿਸ ਵਿਚ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ ਅਤੇ ਦੂਜਾ ਪਲਮਨਰੀ ਕੈਂਸਰ ਹੁੰਦਾ ਹੈ। ਜਦੋਂ ਵੀ ਪਲਾਸਟਿਕ ਨੂੰ ਸਾੜਿਆ ਜਾਂਦਾ ਹੈ ਤਾਂ ਇਹ ਜ਼ਹਿਰੀਲੀ ਗੈਸ ਛੱਡਦਾ ਹੈ ਜੋ ਅਸੀਂ ਸਾਹ ਲੈਂਦੇ ਹਾਂ ਅਤੇ ਇਸ ਨਾਲ ਫੇਫੜਿਆਂ ਦੇ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ। ਪਲਾਸਟਿਕ ਦੇ ਸਮਝਦਿਆਂ ਕੇਂਦਰ ਸਰਕਾਰ ਨੇ ਵੀ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਬੈਨ ਲਗਾਇਆ ਹੈ।