ਪੰਜਾਬ

punjab

ETV Bharat / state

ਅਨੁਰਾਗ ਵਰਮਾ ਬਣੇ ਪੰਜਾਬ ਦੇ ਮੁੱਖ ਸਕੱਤਰ, ਵੀਕੇ ਜੰਜੂਆ ਨੂੰ ਮਿਲ ਸਕਦਾ ਇਹ ਅਹੁਦਾ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨਵੇਂ ਮੁੱਖ ਸਕੱਤਰ ਦੀ ਚੋਣ ਕਰ ਲਈ ਗਈ ਹੈ। ਇਸ ਦੌੜ ਵਿੱਚ ਕਈ ਨਾਮ ਅੱਗੇ ਸਨ ਪਰ ਅਨੁਰਾਗ ਵਰਮਾ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।

ਅਨੁਰਾਗ ਵਰਮਾ ਪੰਜਾਬ ਦੇ ਮੁੱਖ ਸਕੱਤਰ, ਵੀਕੇ ਜੰਜੂਆ ਨੂੰ ਮਿਲ ਸਕਦਾ ਇਹ ਅਹੁਦਾ
ਅਨੁਰਾਗ ਵਰਮਾ ਪੰਜਾਬ ਦੇ ਮੁੱਖ ਸਕੱਤਰ, ਵੀਕੇ ਜੰਜੂਆ ਨੂੰ ਮਿਲ ਸਕਦਾ ਇਹ ਅਹੁਦਾ

By

Published : Jun 26, 2023, 4:39 PM IST

Updated : Jun 26, 2023, 7:00 PM IST

ਚੰਡੀਗੜ੍ਹ:ਪੰਜਾਬ ਦੇ ਮੁੱਖ ਸਕੱਤਰ ਅਹੁਦੇ ਲਈ ਕਈ ਨਾਮ ਦਰਜ ਸਨ ਪਰ ਅੰਤ ਵਿਚ ਅਨੁਰਾਗ ਵਰਮਾ ਦੇ ਨਾਮ ਉੱਤੇ ਮੁਹਰ ਲੱਗੀ ਹੈ। ਉੱਥ ਹੀ ਵੀਕੇ ਜੰਜੂਆ ਨੂੰ ਪੰਜਾਬ ਲੋਕ ਸੇਵਾ ਸਭਾ ਦਾ ਚੈਅਰਮੈਨ ਬਣਾਇਆ ਜਾ ਸਕਦਾ ਹੈ।

ਪੰਜਾਬ ਦੇ ਮੁੱਖ ਸਕੱਤਰ:ਅਨੁਰਾਗ ਵਰਮਾ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ। ਵੀਕੇ ਜੰਜੂਆ 30 ਜੂਨ ਨੂੰ ਰਿਟਾਇਰ ਹੋ ਰਹੇ ਹਨ। ਜੰਜੂਆ ਨੂੰ ਪੀ.ਪੀ.ਐੱਸ.ਸੀ. ਦਾ ਚੈਅਰਮੈਨ ਲਗਾਇਆ ਜਾ ਸਕਦਾ ਹੈ। ਮੁੱਖ ਸਕੱਤਰ ਦੇ ਅਹੁਦੇ ਲਈ ਕਈ ਨਾਮ ਚਰਚਾ ਵਿੱਚ ਸਨ ਪਰ ਆਖਿਰਕਾਰ ਮੁਹਰ ਅਨੁਰਾਗ ਵਰਮਾ ਦਾ ਨਾਮ 'ਤੇ ਲੱਗੀ ਹੈ। ਇਸ ਨੂੰ ਲੈ ਕੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਜੰਜੂਆ ਦੀ ਸੇਵਾ ਦੇ ਵਿਸਤਾਰ ਲਈ ਕੇਂਦਰ ਨੂੰ ਪੱਤਰ ਲਿਿਖਆ ਗਿਆ ਹੈ ਸੀ ਪਰ ਮਨਜ਼ੂਰੀ ਨਾ ਮਿਲਣ ਕਾਰਨ ਅਜਿਹਾ ਨਹੀਂ ਹੋ ਸਕਿਆ। ਅਨੁਰਾਗ ਵਰਮਾ 1993 ਬੈਚ ਦੇ ਆਈਏਐਸ ਅਧਿਕਾਰੀ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਨੇੜੇ ਮੰਨਿਆ ਜਾਂਦਾ ਹੈ।

ਵੀਕੇ ਜੰਜੂਆ: 5 ਜੁਲਾਈ 2022 ਨੂੰ ਵੀਕੇ ਜੰਜੂਆ ਨੂੰ ਪੰਜਾਬ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ। ਅਨਿਰੁਧ ਤਿਵਾਰੀ ਨੂੰ ਹਟਾਉਣ ਦੇ ਬਾਅਦ ਉਨ੍ਹਾਂ ਦੀ ਨਿਯੁਕਤੀ ਹੋਈ ਸੀ। ਪਹਿਲਾਂ ਵੀਕੇ ਜੰਜੂਆ ਜੇਲ੍ਹ ਅਤੇ ਐਡਿਸ਼ਨਲ ਸਪੈਸ਼ਲ ਚੀਫ਼ ਸੈਕਟਰੀ ਇਲੈਕਸ਼ਨ ਦੇ ਅਹੁਦੇ 'ਤੇ ਤੈਨਾਅ ਸਨ।

ਕੌਣ-ਕੌਣ ਸੀ ਰੇਸ 'ਚ ਸ਼ਾਮਿਲ: ਪੰਜਾਬ ਦੇ ਮੁੱਖ ਸਕੱਤਰ ਅਹੁਦੇ ਲਈ ਅਨੁਰਾਗ ਵਰਮਾ ਤੋਂ ਇਲਾਵਾ 1992 ਬੈਚ ਦੇ ਆਈਏਐਸ ਅਧਿਕਾਰੀਆਂ- ਕੇਪੀ ਸਿਨਹਾ, 1990 ਬੈਚ ਦੇ ਆਈਏਐਸ ਅਧਿਕਾਰੀ ਵੀਕੇ ਸਿੰਘ, ਅਨਰੁਧ ਤਿਵਾਰੀ, ਵਿਨੀ ਮਹਾਜਨ, ਅੰਜਲੀ ਭਾਵਰਾ ਅਤੇ ਰਵਨੀਤ ਕੌਰ ਦੇ ਨਾਂਅ ਰੇਸ ਵਿੱਚ ਸ਼ਾਮਲ ਸਨ। ਰਵਨੀਤ ਕੌਰ ਨੂੰ ਛੱਡ ਕੇ ਬਾਕੀ ਸਾਰੇ ਅਫਸਰਾਂ ਦਾ ਕਾਰਜਕਾਲ 2024 ਤੋਂ 2027 ਤਕ ਬਾਕੀ ਹੈ। ਉੱਥੇ ਰਵਨੀਤ ਕੌਰ ਇਸੇ ਸਾਲ 31 ਅਕਤੂਬਰ ਨੂੰ ਰਿਟਾਇਰ ਹੋਣ ਵਾਲ਼ੀ ਹੈ।

Last Updated : Jun 26, 2023, 7:00 PM IST

ABOUT THE AUTHOR

...view details