ਚੰਡੀਗੜ੍ਹ (ਡੈਸਕ) :ਅੱਤਵਾਦ ਨੇ ਸ਼ਾਇਦ ਹੀ ਸਮਾਜ ਦਾ ਕੋਈ ਵਰਗ ਹੋਵੇਗਾ, ਜਿਸਨੂੰ ਬਿਨਾਂ ਕਾਰਣ ਤਸੀਹੇ ਨਾ ਦਿੱਤੇ ਹੋਣ। ਸਰਹੱਦਾਂ ਉੱਤੇ ਸਾਡੇ ਫੌਜੀ ਜਵਾਨ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੁੰਦੇ ਰਹੇ ਹਨ ਅਤੇ ਰੋਜਾਨਾਂ ਹੋ ਵੀ ਰਹੇ ਹਨ। ਇਸਨੂੰ ਰੋਕਣ ਲਈ ਸਰਕਾਰਾਂ ਸੁਰੱਖਿਆ ਮਾਪਦੰਡਾਂ ਉੱਤੇ ਲਗਾਤਾਰ ਕੰਮ ਕਰਦੀਆਂ ਰਹੀਆਂ ਹਨ, ਪਰ ਹਰ ਸਾਲ 21 ਮਈ ਨੂੰ ਅੱਤਵਾਦ ਵਿਰੋਧੀ ਦਿਨ ਵਜੋਂ ਮਨਾਉਣ ਪਿੱਛੇ ਕਈ ਕਾਰਣ ਹਨ। ਇਹ ਦਿਨ ਲੋਕਾਂ ਨੂੰ ਅੱਤਵਾਦਾ ਜਾਂ ਦਹਿਸ਼ਤਗਰਦੀ ਦੇ ਖਿਲਾਫ ਆਵਾਜ ਚੁੱਕਣ ਲ਼ਈ ਜਾਗਰੂਕ ਵੀ ਕਰਦਾ ਹੈ। ਅੱਤਵਾਦ ਦੇ ਖਿਲਾਫ ਕੌਮੀ ਪੱਧਰ ਉੱਤੇ ਅੱਜ ਦੇ ਦਿਨ ਚੁੱਕੀ ਜਾਂਦੀ ਆਵਾਜ ਦੇ ਕਈ ਕਾਰਣ ਹਨ।
ਕੀ ਹੈ ਇਸਦੇ ਪਿੱਛੇ ਕਾਰਣ :ਦਰਅਸਲ, ਕੌਮੀ ਅੱਤਵਾਦ ਵਿਰੋਧੀ ਦਿਨ ਦਾ ਐਲਾਨ 21 ਮਈ 1991 ਨੂੰ ਕੀਤਾ ਗਿਆ ਸੀ। ਇਸ ਦਿਨ ਦੇਸ਼ ਦੇ 7ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। ਰਾਜੀਵ ਗਾਂਧੀ ਨੂੰ ਇੱਕ ਅੱਤਵਾਦੀ ਨੇ ਇੱਕ ਮੁਹਿੰਮ ਵਿੱਚ ਤਾਮਿਲਨਾਡੂ ਵਿੱਚ ਪ੍ਰੋਗਰਾਮ ਦੌਰਾਨ ਮਾਰ ਦਿੱਤਾ ਸੀ। ਇਹ ਮਹਿਲਾ ਆਪਣੇ ਕੱਪੜਿਆਂ ਵਿੱਚ ਬੰਬ ਲੁਕੋ ਕੇ ਆਈ ਤੇ ਜਦੋਂ ਉਹ ਸਟੇਜ ਉੱਤੇ ਪ੍ਰਧਾਨ ਮੰਤਰੀ ਦੇ ਬਿਲਕੁਲ ਕੋਲ ਆਈ ਤਾਂ ਉਸ ਵੇਲੇ ਉਸਨੇ ਇਹ ਵਿਸਫੋਟ ਕਰ ਦਿੱਤਾ ਸੀ।
- Mount Everest News: ਭਾਰਤੀ ਮੂਲ ਦਾ ਸਿੰਗਾਪੁਰੀ ਪਰਬਤਾਰੋਹੀ ਮਾਊਂਟ ਐਵਰੈਸਟ ਤੋਂ ਲਾਪਤਾ
- Nitish Meets Kejriwal: ਸੀਐਮ ਕੇਜਰੀਵਾਲ ਨਾਲ ਮਿਲੇ ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ, ਵਿਰੋਧੀ ਧਿਰ ਦੀ ਰਣਨੀਤੀ 'ਤੇ ਚਰਚਾ
- Dance Video In Delhi Metro: ਮੁੜ ਮੈਟਰੋ ਵਿੱਚ ਡਾਂਸ ਕਰਦੇ ਨੌਜਵਾਨ ਦੀ ਵੀਡੀਓ ਵਾਇਰਲ
ਮਨੁੱਖਤਾ ਦਾ ਸੰਦੇਸ਼ ਜਰੂਰੀ :ਅੱਤਵਾਦ ਜਾਂ ਦਹਿਸ਼ਤਗਰਦੀ ਫੈਲਣ ਜਾਂ ਫੈਲਾਉਣ ਵਾਲਿਆਂ ਦੇ ਕੋਈ ਵੀ ਏਜੰਡੇ ਹੋ ਸਕਦੇ ਹਨ, ਪਰ ਅੱਤਵਾਦ ਜਾਂ ਦਹਿਸ਼ਤਗਰਦੀ ਕਿਸੇ ਵੀ ਰੂਪ ਵਿੱਚ ਸੱਭਿਅਕ ਸਮਾਜ ਦਾ ਭਲਾ ਨਹੀਂ ਕਰਦੀ। ਰੋਜਾਨਾਂ ਦੇਸ਼ ਦੁਨੀਆਂ ਦੇ ਕਿਸੇ ਨਾਲ ਕਿਸੇ ਹਿੱਸੇ ਤੋਂ ਅੱਤਵਾਦੀਆਂ ਦੀਆਂ ਕਾਰਵਾਈਆਂ ਦੀਆਂ ਖਬਰਾਂ ਆਉਂਦੀਆਂ ਹਨ। ਬਿਨਾਂ ਕਸੂਰੋਂ ਲੋਕ ਮਾਰ ਦਿੱਤੇ ਜਾਂਦੇ ਹਨ। ਬੰਬ ਧਮਾਕੇ ਹੁੰਦੇ ਨੇ, ਘਰ ਫੂਕੇ ਜਾਂਦੇ ਨੇ ਜਾਂ ਬਾਰਡਰ ਉੱਤੇ ਆਪਣੇ ਦੇਸ਼ ਦੀ ਸੁਰੱਖਿਆ ਲ਼ਈ ਤੈਨਾਤ ਜਵਾਨ ਦੀ ਜਾਨ ਲੈ ਲਈ ਜਾਂਦੀ ਹੈ। ਇਸ ਦਿਨ ਲੋਕਾਂ ਦੇ ਭਲੇ ਲਈ ਮਨੁੱਖਤਾ ਅਤੇ ਸ਼ਾਂਤੀ ਦੇ ਸੰਦੇਸ਼ ਦਾ ਪ੍ਰਚਾਰ ਕਰਨਾ ਬੇਹੱਦ ਜਰੂਰੀ ਹੋ ਜਾਂਦਾ ਹੈ। ਇਸੇ ਲਈ ਇਹ ਦਿਨ ਮਨਾਉਣ ਦੀ ਲੋੜ ਪੈਂਦੀ ਹੈ।
ਲੋਕ ਚੁੱਕਦੇ ਨੇ ਅੱਤਵਾਦ ਦੇ ਖਿਲਾਫ ਸਹੁੰ :ਇਹ ਵੀ ਯਾਦ ਰੱਖਣਯੋਗ ਹੈ ਕਿ ਜਿਥੇ ਰਾਜੀਵ ਗਾਂਧੀ ਦੀ ਹੱਤਿਆ ਕੀਤੀ ਗਈ ਸੀ, ਉੱਥੇ 25 ਹੋਰ ਲੋਕਾਂ ਦੀ ਵੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ.ਪੀ. ਸਿੰਘ ਦੀ ਸਰਕਾਰ ਨੇ 21 ਮਈ ਦੇ ਦਿਨ ਨੂੰ ਅੱਤਵਾਦ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਲਿਆ ਸੀ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ, ਜਨਤਕ ਖੇਤਰਾਂ ਦੇ ਅਦਾਰਿਆਂ ਅਤੇ ਹੋਰ ਜਨਤਕ ਅਦਾਰਿਆਂ ਆਦਿ ਵਿੱਚ ਅੱਤਵਾਦ ਦੇ ਖਿਲਾਫ ਸਹੁੰ ਵੀ ਚੁੱਕੀ ਜਾਂਦੀ ਹੈ।