ਚੰਡੀਗੜ੍ਹ: ਸੈਕਟਰ 44ਡੀ ਦੇ ਦਿਵਿਆ ਪਬਲਿਕ ਸਕੂਲ 'ਚ ਸ਼ਨੀਵਾਰ ਨੂੰ "ਏ ਕਲਚਰਲ ਫਿਯਸਟਾ-19" ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੀ ਮਰਦਮਸ਼ੁਮਾਰੀ ਆਪ੍ਰੇਸ਼ਨ ਦੀ ਡਾਇਰੈਕਟਰ ਪ੍ਰੇਰਨਾ ਪੁਰੀ ਨੇ ਸ਼ਿਰਕਤ ਕੀਤੀ।
ਇਸ ਸਲਾਨਾ ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਕੀਤੀ ਗਈ। ਇਸ ਦੌਰਾਨ ਦਿਵਿਆ ਐਜੁਕੇਸ਼ਨ ਸੁਸਾਇਟੀ ਦੇ ਪ੍ਰਧਾਨ ਓ.ਪੀ ਨੇ ਸਵਾਗਤੀ ਭਾਸ਼ਣ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪ੍ਰੀ ਨਰਸਰੀ ਸਕੂਲ ਦੇ ਛੋਟੇ ਬਚਿਆਂ ਨੇ ਵੈਲਕਮ ਡਾਂਸ ਪੇਸ਼ ਕੀਤਾ।
ਸਮਾਗਮ ਦੇ ਸ਼ੁਰੂ ਹੋਣ 'ਤੇ ਨਰਸਰੀ ਬਚਿਆਂ ਨੇ ਇੰਗਲਿਸ਼ ਮੈਡਲੀ ਅਤੇ ਰਾਧਾ ਕ੍ਰਿਸ਼ਨ ਅਤੇ ਕੇ.ਜੀ ਦੇ ਵਿਦਿਆਰਥੀਆਂ ਨੇ ਫਿਟਨੈਸ ਮੂਵਜ ਨਾਲ ਡਾਂਸ ਪੇਸ਼ ਕੀਤਾ। ਇਸ ਤੋਂ ਬਾਅਦ ਵੱਡੇ ਬਚਿਆਂ ਨੇ ਦੇਸ਼ ਭਗਤੀ ਤੇ ਡਾਂਸ ਕੀਤਾ।