ਚੰਡੀਗੜ੍ਹ : 2024 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਵੀ ਨਵੇਂ ਐਲਾਨ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ (New Executive of Punjab BJP ) ਦਾ ਐਲਾਨ ਕਰ ਦਿੱਤਾ ਗਿਆ ਹੈ। ਆਉ ਦੱਸਦੇ ਹਾਂ ਕਿ ਇਸ ਨਵੀਂ ਕਾਰਜਕਰਨੀ 'ਚ ਕਿਸ-ਕਿਸ ਨੂੰ ਥਾਂ ਮਿਲੀ ਹੈ। ਭਾਰਤੀ ਜਨਤਾ ਪਾਰਟੀ ਦੇ ਸੁਨੀਲ ਜਾਖੜ ਨੇ ਪੱਤਰ ਜਾਰੀ ਕਰਕੇ ਭਾਜਪਾ ਕਾਰਜਕਾਰਨੀ ਅਤੇ ਹੋਰ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਹੈ। ਦੱਸ ਦੇਈਏ ਕਿ 5 ਨਵੇਂ ਸੂਬਾ ਜਨਰਲ ਸਕੱਤਰ, 12 ਸੂਬਾ ਉਪ ਪ੍ਰਧਾਨ, 12 ਸੂਬਾ ਸਕੱਤਰ ਅਤੇ 4 ਹੋਰ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਕੈਪਟਨ ਅਮਰਿੰਦਰ ਦੀ ਬੇਟੀ ਜੈ ਇੰਦਰ ਕੌਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੈ ਇੰਦਰ ਕੌਰ ਨੂੰ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
- Kashmiri Students In Punjab: ਨਿੱਜੀ ਯੂਨੀਵਰਸਿਟੀ 'ਚ ਕਸ਼ਮੀਰੀ ਵਿਦਿਆਰਥਣਾਂ ਦਾ ਧਰਨਾ, ਪ੍ਰਤਾਪ ਬਾਜਵਾ ਦੀ ਮੁੱਖ ਮੰਤਰੀ ਨੂੰ ਚਿੱਠੀ ਤਾਂ ਅਕਾਲੀ ਦਲ ਦੀ ਧਰਨੇ ਨੂੰ ਹਮਾਇਤ
- Punjab Industry Old Policies: ਪੰਜਾਬ ਦੇ ਉਦਯੋਗਪਤੀ ਸਰਕਾਰ ਦੀਆਂ ਪੁਰਾਣੀਆਂ ਨੀਤੀਆਂ ਤੋਂ ਪਰੇਸ਼ਾਨ, ਰੱਖੀ ਵੱਡੀ ਮੰਗ ?
- Lawrence Jail Video Viral: ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਜੇਲ੍ਹ ਤੋਂ ਵੀਡੀਓ ਕਾਲ, ਨੂਹ ਹਿੰਸਾ ਦੇ ਮੁਲਜ਼ਮ ਮੋਨੂੰ ਮਾਨੇਸਰ ਨਾਲ ਕਰ ਰਿਹਾ ਗੱਲਾਂ