ਚੰਡੀਗੜ੍ਹ : ਜਲੰਧਰ ਜ਼ਿਮਨੀ ਚੋਣਾਂ ਵਿਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਜਿੱਤ ਦੇ ਜਸ਼ਨਾਂ ਵਿਚ ਡੁੱਬੀ ਹੋਈ ਹੈ। ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਚ ਵੀ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ ਗਏ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਪਾਰਟੀ ਦੀ ਖੁਸ਼ੀ ਵਿਚ ਸ਼ਰੀਕ ਹੋਏ ਅਤੇ ਪਾਰਟੀ ਵਰਕਰਾਂ ਨਾਲ ਮਿਲਕੇ ਢੋਲ ਦੇ ਡਗੇ ਉੱਤੇ ਭੰਗੜਾ ਪਾਇਆ। ਵੱਡੀ ਲੀਡ 'ਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਲਈ ਉਹਨਾਂ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਪਾਰਟੀ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਨੂੰ ਇੰਨੇ ਵੱਡੇ ਮਾਰਜਨ ਨਾਲ ਜਿੱਤ ਹਾਸਲ ਹੋਵੇਗੀ।
ਜਲੰਧਰ ਨੇ ਹੌਸਲੇ ਕੀਤੇ ਬੁਲੰਦ :ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਲੰਧਰ ਵਾਸੀਆਂ ਨੇ ਉਹਨਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਸੀਐਮ ਮਾਨ ਦੇ ਕੰਮਾਂ ਨੂੰ ਲੋਕਾਂ ਨੇ ਪਸੰਦ ਕੀਤਾ ਹੈ। ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਹੈ, ਇਸੇ ਲਈ ਇਹ ਫਤਵਾ ਦਿੱਤਾ ਗਿਆ। ਹੁਣ ਜਲੰਧਰ ਵਿਚ ਹੋਰ ਹੌਸਲੇ ਨਾਲ ਕੰਮ ਹੋਣਗੇ ਅਤੇ ਜਲੰਧਰ ਦਾ ਦੁੱਗਣਾ ਵਿਕਾਸ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਪ ਦੇ ਵਲੰਟੀਅਰਜ਼ ਨੇ ਦਿਨ ਰਾਤ ਮਿਹਨਤ ਕੀਤੀ ਹੈ।
ਬਲਕੌਰ ਸਿੱਧੂ ਦੇ ਪ੍ਰਚਾਰ ਕਰਨ 'ਤੇ ਬੋਲੇ, ਨਤੀਜੇ ਸਭ ਦੇ ਸਾਹਮਣੇ :ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਜਲੰਧਰ ਵਿਚ ਇਨਸਾਫ਼ ਮਾਰਚ ਕੱਢਿਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਾ ਭੁਗਤਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਸੀ। ਜਿਸ ਬਾਰੇ ਬੋਲਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਹੁਣ ਨਤੀਜੇ ਸਭ ਦੇ ਸਾਹਮਣੇ ਨੇ ਲੋਕਾਂ ਨੇ ਸਭ ਕੁਝ ਸਾਫ਼ ਕਰ ਦਿੱਤਾ ਹੈ। ਲੋਕ ਵਿਕਾਸ ਦੇਖ ਰਹੇ ਹਨ, ਕੰਮਕਾਜ ਵੇਖ ਰਹੇ ਹਨ ਜਿਸਨੂੰ ਵੇਖਦਿਆਂ ਹੀ ਲੋਕਾਂ ਨੇ ਵੋਟ ਕੀਤੀ ਹੈ। ਅਜੇ ਸਰਕਾਰ ਨੇ ਇਕ ਸਾਲ ਹੀ ਕੰਮ ਕੀਤਾ ਆਉਂਦੇ 4 ਸਾਲ 'ਚ ਅਜਿਹੇ ਕੰਮ ਹੋਣਗੇ ਕਿ ਲੋਕਾਂ ਦੀ ਰੂਹ ਖੁਸ਼ ਹੋ ਜਾਵੇਗੀ। ਲੋਕਾਂ ਨੇ ਜੋ ਹੱਲਾ ਸ਼ੇਰੀ ਦਿੱਤੀ ਉਸਤੇ ਖਰਾ ਉਤਰਿਆ ਜਾਵੇਗਾ।
ਚੰਡੀਗੜ੍ਹ ਤੱਕ ਸੁਣੀ ਜਲੰਧਰ ਦੀ ਜਿੱਤ ਦੀ ਧਮਕ- ਅਨਮੋਲ ਗਗਨ ਮਾਨ ਨੂੰ ਚੜ੍ਹਿਆ ਚਾਅ, ਨੱਚ ਕੇ ਮਨਾਈ ਖੁਸ਼ੀ - ਅਨਮੋਲ ਗਗਨ ਮਾਨ
ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਤੋਂ ਬਾਅਦ ਥਾਈਂ ਥਾਈਂ ਜਸ਼ਨ ਮਨਾਏ ਜਾ ਰਹੇ ਹਨ। ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਚ ਵੀ ਪਾਰਟੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਉਥੇ ਹੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਨੱਚ ਕੇ ਖੁਸ਼ੀ ਮਨਾਈ।
ਚੰਡੀਗੜ੍ਹ ਤਕ ਸੁਣੀ ਜਲੰਧਰ ਦੀ ਜਿੱਤ ਦੀ ਧਮਕ- ਅਨਮੋਲ ਗਗਨ ਮਾਨ ਨੂੰ ਚੜ੍ਹਿਆ ਚਾਅ, ਨੱਚ ਕੇ ਮਨਾਈ ਖੁਸ਼ੀ
ਜਲੰਧਰ ਵਿਚ ਮੁਕਾਬਲਾ ਸਖ਼ਤ ਸੀ :ਅਨਮੋਲਮ ਗਗਨ ਮਾਨ ਦਾ ਕਹਿਣਾ ਹੈ ਕਿ ਜਲੰਧਰ ਵਿਚ ਮੁਕਾਬਲਾ ਬਹੁਤ ਸਖ਼ਤ ਸੀ ਜਿਸਤੇ ਐਨੀ ਵੱਡੀ ਲੀਡ ਮਿਲਣ ਦੀ ਕੋਈ ਉਮੀਦ ਨਹੀਂ ਸੀ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੀ ਇਸੇ ਤਰ੍ਹਾਂ ਦੇ ਹੀ ਰੁਝਾਨ ਵੇਖਣ ਨੂੰ ਮਿਲਣਗੇ। 13 ਦੀਆਂ 13 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿੱਤਣਗੇ। ਬੂਥ ਕੈਪਚਰਿੰਗ ਅਤੇ ਗੁੰਡਾਗਰਦੀ ਦੇ ਇਲਜ਼ਾਮਾਂ ਤੇ ਬੋਲਦਿਆਂ ਉਹਨਾਂ ਆਖਿਆ ਕਿ ਅਸੀਂ ਅਕਾਲੀ ਕਾਂਗਰਸੀ ਨਹੀਂ ਜੋ ਗੁੰਡਾਗਰਦੀ ਕਰਾਂਗੇ। ਇਹ ਆਮ ਲੋਕਾਂ ਦੀ ਬਣਾਈ ਪਾਰਟੀ ਹੈ ਜੋ ਮਿਹਨਤ ਕਰਕੇ ਅੱਗੇ ਆਉਂਦੀ ਹੈ।