ਪੰਜਾਬ

punjab

ETV Bharat / state

ਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ: ਤ੍ਰਿਪਤ ਬਾਜਵਾ - coronavirus punjab latest news

ਸੂਬੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਪਰ ਇਸ ਸੰਕਟ ਦੀ ਘੜੀ ਵਿੱਚ ਵੀ ਦੁੱਧ ਲੋਕਾਂ ਦੀ ਅਹਿਮ ਲੋੜ ਹੈ, ਜਿਸ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਅਤੇ ਪਸ਼ੂ ਪਾਲਕਾਂ ਦੀ ਮੱਦਦ ਲਈ ਸੂਬੇ ਦੇ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰੱਖੀਆਂ ਗਈਆਂ ਹਨ।

ਤ੍ਰਿਪਤ ਬਾਜਵਾ
ਤ੍ਰਿਪਤ ਬਾਜਵਾ

By

Published : Apr 2, 2020, 7:25 PM IST

ਚੰਡੀਗੜ੍ਹ: ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਚਲਦਿਆਂ ਸੂਬੇ ਵਿੱਚ ਪਹਿਲਾਂ ਲੌਕਡਾਊਨ ਅਤੇ ਹੁਣ ਕਰਫਿਊ ਲਗਾਇਆ ਗਿਆ ਹੈ ਪਰ ਇਸ ਸੰਕਟ ਦੀ ਘੜੀ ਵਿੱਚ ਵੀ ਦੁੱਧ ਲੋਕਾਂ ਦੀ ਅਹਿਮ ਲੋੜ ਹੈ, ਇਸ ਤੋਂ ਇਲਾਵਾ ਮੀਟ ਅਤੇ ਅੰਡੇ ਵੀ ਲੋਕਾਂ ਦੇ ਭੋਜਨ ਦਾ ਅਹਿਮ ਹਿੱਸਾ ਹਨ, ਜਿਸ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਅਤੇ ਪਸ਼ੂ ਪਾਲਕਾਂ ਦੀ ਮੱਦਦ ਲਈ ਸੂਬੇ ਦੇ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰੱਖੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਭਾਵੇਂ ਕਿ ਪੰਜਾਬ ਵੀ ਸਾਰੀ ਦੁਨੀਆਂ ਦੀ ਤਰ੍ਹਾਂ ਕੋਰੋਨਾ ਵਾਇਰਸ ਕਾਰਨ ਬੜੇ ਹੀ ਮੁਸ਼ਕਿਲ ਦੌਰ ਵਿਚੋਂ ਗੁਜਰ ਰਿਹਾ ਹੈ, ਪਰ ਸਾਡੇ ਸੂਬੇ ਵਿਚ ਖੇਤੀ ਦੇ ਨਾਲ-ਨਾਲ ਲੋਕਾਂ ਵੱਲੋਂ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵੱਡੀ ਪੱਧਰ 'ਤੇ ਕੀਤਾ ਜਾਂਦਾ ਹੈ ਅਤੇ ਇਹੀ ਲੋਕ ਦੁਧ ਦੀ ਪੈਦਾਵਰ ਕਰਨ ਵਿਚ ਵੱਡੀ ਭੂਮੀਕਾ ਨਿਭਾਉਂਦੇ ਹਨ, ਜੋ ਅਜਿਹੇ ਸਮੇਂ ਵਿੱਚ ਵੀ ਵੱਡੀ ਲੋੜ ਹੈ, ਇਸ ਦੇ ਨਾਲ ਹੀ ਅੰਡੇ ਅਤੇ ਮੀਟ ਵੀ ਅਹਿਮ ਲੋੜਾਂ ਵਿਚ ਆਉਂਦੇ ਹਨ। ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਪਸ਼ੂ ਪਾਲਣ ਵਿਭਾਗ ਵਲੋਂ ਸੂਬੇ ਭਰ ਵਿੱਚ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

ਪਸ਼ੂ ਪਾਲਣ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਘਰੇਲੂ ਪਸ਼ੂ ਪਾਲਕਾ ਦੇ ਪਸ਼ੂਆਂ ਲਈ ਬਨਾਉਟੀ ਗਰਭਦਾਨ ਦੀਆਂ ਸੇਵਾਵਾਂ ਵੀ ਨਿਰੰਤਰ ਜਾਰੀ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਦੇ ਪਸ਼ੂਆਂ ਨੂੰ ਮਸਨੂਈ ਗਰਭਦਾਨ ਦੇ ਟੀਕੇ ਜਿਨ੍ਹਾਂ ਨੂੰ ਤਰਲ ਨਾਈਟਰੋਜਨ ਗੈਸ ਵਿੱਚ ਰੱਖਿਆ ਜਾਂਦਾ ਹੈ ਲਈ ਤਰਲ ਨਾਈਟਰੋਜਨ ਗੈਸ 12000 ਲੀਟਰ ਤਰਲ ਨਾਈਟਰੋਜਨ ਗੈਸ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਪਲਾਈ ਕੀਤੀ ਹੈ।

ਇਹ ਫੈਸਲਾ ਰਾਜ ਸਰਕਾਰ ਵੱਲੋਂ ਇਸ ਲਈ ਲਿਆ ਗਿਆ ਹੈ ਕਿ ਸਮਾਨ ਦੀ ਕੁਆਲਟੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਪਸ਼ੂ ਪਾਲਕਾਂ ਤੱਕ ਬਨਾਉਟੀ ਗਰਭਦਾਨ ਦੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ ਜਾਣ।

ਇਹ ਵੀ ਪੜੋ: ਕੈਪਟਨ ਦਾ PM ਨੂੰ ਪੱਤਰ, ਪੰਜਾਬ ਦਾ GST ਬਕਾਇਆ ਜਾਰੀ ਕਰੇ ਕੇਂਦਰ

ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸਮਾਨ ਦੀ ਸਪਲਾਈ ਪਟਿਆਲਾ ਤੋਂ ਰਾਜ ਦੇ ਸਾਰੇ ਜ਼ਿਲ੍ਹਿਆਂ ਨੂੰ ਕੀਤੀ ਜਾਂਦੀ ਹੈ। ਇਹ ਸਪਲਾਈ ਜ਼ਿਲ੍ਹਾਂ ਪੱਧਰ ਤੋਂ ਸਾਰੇ ਜ਼ਿਲ੍ਹਿਆਂ ਦੇ ਪਸ਼ੂ ਹਸਪਤਾਲਾਂ/ਡਿਸਪੈਸਰੀਆਂ ਵਿੱਚ ਕੀਤੀ ਜਾਂਦੀ ਹੈ। ਜਿੱਥੇ ਜਾ ਕੇ ਘਰੇਲੂ ਪਸ਼ੂ ਪਾਲਕ ਇਹ ਸੇਵਾਵਾਂ ਹਾਸਿਲ ਕਰ ਸਕਦੇ ਹਨ।

ABOUT THE AUTHOR

...view details