ਚੰਡੀਗੜ੍ਹ:ਅਨੰਦ ਮੈਰਿਜ ਐਕਟ (Anand Marriage Act) ਨੂੰ ਲੈਕੇ ਪਿਛਲੇ ਲੰਮੇਂ ਸਮੇਂ ਤੋਂ ਰੇੜਕਾ ਬਣਿਆ ਹੋਇਆ ਹੈ। ਪਰ ਹੁਣ ਪੰਜਾਬ ਸਰਕਾਰ ਨੇ ਇਸ ਐਕਟ ਨੂੰ ਲਾਗੀ ਕਰਨ ਦੀ ਤਿਆਰੀ ਜੰਗੀ ਪੱਧਰ ਉੱਤੇ ਲੀਕਣ ਦੇ ਨਿਰਦੇਸ਼ ਦਿੱਤੇ ਹਨ। ਅਕਾਲੀ ਭਾਜਪਾ ਸਰਕਾਰ ਵੇਲੇ ਸਾਲ 2016 ਵਿੱਚ ਆਨੰਦ ਮੈਰਿਜ ਐਕਟ ਲਾਗੂ (In 2016 Anand Marriage Act came into effect) ਹੋਇਆ ਸੀ, ਪਰ ਇਸ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਅਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ, ਫਿਰ ਵੀ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ।
ਹਿੰਦੂ ਵਿਆਹ ਵਜੋਂ ਰਜਿਸਟਰਡ: ਪਹਿਲਾਂ ਸਿੱਖ ਵਿਆਹ ਹਿੰਦੂ ਵਿਆਹ ਵਜੋਂ ਰਜਿਸਟਰਡ (Sikh marriage registered as a Hindu marriage) ਹੁੰਦਾ ਰਿਹਾ। ਇਸ ਕਾਰਨ ਵਿਦੇਸ਼ ਜਾਣ ਵਾਲੇ ਜੋੜਿਆਂ ਨੂੰ ਜਿੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਉਨ੍ਹਾਂ ਲਈ ਵਿਦੇਸ਼ ਜਾ ਕੇ ਇਹ ਸਾਬਤ ਕਰਨਾ ਵੀ ਔਖਾ ਹੋ ਗਿਆ ਕਿ ਉਹ ਹਿੰਦੂ ਜੋੜਾ ਹੈ ਜਾਂ ਸਿੱਖ। ਇਸ ਤੋਂ ਬਾਅਦ ਸੋਧ ਹੋਈ ਅਤੇ ਫਿਰ ਵਿਆਹ ਰਜਿਸਟਰਡ ਹੋਣੇ ਸ਼ੁਰੂ ਹੋ ਗਏ।