ਪੰਜਾਬ

punjab

By

Published : Jun 30, 2021, 4:10 PM IST

Updated : Jul 10, 2021, 1:01 PM IST

ETV Bharat / state

ਤੇਲ ਨੂੰ ਅੱਗ ਲੱਗਣ ਤੋਂ ਬਾਅਦ ਹੁਣ ਦੁੱਧ 'ਚ ਉਬਾਲ

ਮਹਿੰਗਾਈ ਦੇ ਇਸ ਦੌਰ ਚ ਹੁਣ ਤੁਹਾਡੀ ਰਸੋਈ ਉਤੇ ਯਾਨੀ ਹੁਣ ਜੁਲਾਈ ਚ ਮਹਿੰਗਾਈ ਦਾ ਹੋਰ ਬੋਜ ਪੈਣਣ ਲੱਗਿਆ ਹੈ। 1 ਜੁਲਾਈ ਤੋਂ ਅਮੂਲ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਣ ਤੋਂ ਬਾਅਦ ਮਦਰ ਡੇਅਰੀ ਵੱਲੋਂ ਵੀ ਕੀਮਤ ਵਧਾ ਦਿੱਤੀ ਗਈ ਹੈ

ਤੇਲ ਨੂੰ ਅੱਗ ਲੱਗਣ ਤੋਂ ਬਾਅਦ ਹੁਣ ਦੁੱਧ 'ਚ ਉਬਾਲ
ਤੇਲ ਨੂੰ ਅੱਗ ਲੱਗਣ ਤੋਂ ਬਾਅਦ ਹੁਣ ਦੁੱਧ 'ਚ ਉਬਾਲ

ਹੈਦਰਾਬਾਦ: ਕੋਰੋਨਾ ਸੰਕਟ ਅਤੇ ਮਹਿੰਗਾਈ ਦਾ ਸਾਹਮਣਾ ਕਰ ਰਹੇ ਆਮ ਆਦਮੀ ਦੀ ਰਸੋਈ'ਤੇ ਇੱਕ ਹੋਰ ਬੋਝ ਪੈਣ ਵਾਲਾ ਹੈ। ਅਮੂਲ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਣ ਤੋਂ ਬਾਅਦ ਹੁਣ ਮਦਰ ਡੇਅਰੀ ਦਾ ਦੁੱਧ ਵੀ ਮਹਿੰਗਾ ਕਰ ਦਿੱਤਾ ਗਿਆ ਹੈਾ। ਯਾਨੀ ਦੁੱਧ ਹੁਣ 2 ਰੁਪਏ ਮਹਿੰਗਾ ਨਵੀਂ ਰੇਟ ਦੇ ਨਾਲ ਦੇਸ਼ ਦੇ ਸਾਰੇ ਰਾਜਾਂ ਵਿੱਚ ਉਪਲਬਧ ਹੋਵੇਗਾ।

ਅਮੂਲ ਦੇ ਸਾਰੇ ਦੁੱਧ ਉਤਪਾਦ ਅਮੂਲ ਗੋਲਡ, ਅਮੂਲ ਸ਼ਕਤੀ, ਅਮੂਲ ਤਾਜ਼ਾ, ਅਮੂਲ ਟੀ-ਸਪੈਸ਼ਲ, ਅਮੂਲ ਸਲਿਮ ਐਂਡ ਟ੍ਰਿਮ 'ਤੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਮਿਲੇਗਾ। ਯਾਨੀ ਇਕ ਜੁਲਾਈ ਤੋਂ ਅਮੂਲ ਦਾ ਦੁੱਧ ਦਿੱਲੀ, ਐਨਸੀਆਰ, ਗੁਜਰਾਤ, ਮਹਾਰਾਸ਼ਟਰ, ਪੱਛਮੀ ਬੰਗਾਲ ਸਣੇ ਦੂਜੇ ਰਾਜਾਂ ਵਿਚ ਮਹਿੰਗੇ ਭਾਅ 'ਤੇ ਉਪਲਬਧ ਹੋਵੇਗਾ। ਅਮੂਲ ਵੱਲੋਂ ਤਕਰੀਬਨ ਡੇਢ ਸਾਲ ਮਗਰੋਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

ਹਾਸਲ ਜਾਣਕਾਰੀ ਅਨੁਸਾਰ ਨਵੀਂ ਕੀਮਤ ਲਾਗੂ ਹੋਣ ਤੋਂ ਬਾਅਦ ਅਮੂਲ ਗੋਲਡ ਦੀ ਕੀਮਤ 58 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਸੰਕਟ ਕਾਰਨ ਪਿਛਲੇ ਡੇਢ ਸਾਲਾਂ ਤੋਂ ਲੋਕਾਂ ਦਾ ਕੰਮ ਬਹੁਤ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ, ਦੇਸ਼ ਦੇ ਕਈ ਹਿੱਸਿਆਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕ ਰਿਹਾ ਹੈ।

ਇਹ ਵੀ ਪੜੋ:ਜਾਣੋ : ਮੁਫਤ ਬਿਜਲੀ ਦੇ ਅਜੰਡੇ 'ਤੇ ਇੱਕ ਸਵਾਲ ਤੋਂ ਕੇਜਰੀਵਾਲ ਨੂੰ ਕਿਵੇਂ ਲੱਗਿਆ ਕਰੰਟ ?

ਇਸ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਪ੍ਰਭਾਵ ਦੁੱਧ ਦੇ ਰੇਟ ‘ਤੇ ਪੈਂਦਾ ਦਿਸ ਰਿਹਾ ਹੈ। ਲਾਕਡਾਉਨ ਤੇ ਅਨਲੌਕ ਦੀ ਪ੍ਰਕਿਰਿਆ ਦੇ ਵਿਚਕਾਰ ਬਾਜ਼ਾਰ ਨਿਰੰਤਰ ਖੁੱਲ੍ਹ ਰਹੇ ਹਨ ਅਤੇ ਬੰਦ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਲੋਕਾਂ ਦੇ ਰੁਜ਼ਗਾਰ 'ਤੇ ਚੱਲ ਰਹੇ ਸੰਕਟ ਦੇ ਵਿੱਚਕਾਰ ਮਹਿੰਗਾਈ ਇੱਕ ਨਵੀਂ ਚਿੰਤਾ ਦਾ ਵਿਸ਼ਾ ਹੈ।

Last Updated : Jul 10, 2021, 1:01 PM IST

ABOUT THE AUTHOR

...view details