ਚੰਡੀਗੜ੍ਹ ਡੈਸਕ :ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਤੀਜੀ ਵਾਰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਉੱਤੇ ਰੋਕਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨੂੰ ਆਪਣਾ ਸੰਦੇਸ਼ ਵੀ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਮੈਨੂੰ ਇੰਗਲੈਂਡ ਜਾਣ ਤੋਂ ਤੀਜੀ ਵਾਰ ਰੋਕਿਆ ਗਿਆ ਹੈ, ਕਿਉਂਕਿ ਕਾਨੂੰਨ ਦੇ ਅਨੁਸਾਰ ਮੈਨੂੰ 180 ਦਿਨ ਪਹਿਲਾਂ ਦਾਖਲਾ ਲੈਣ ਦੀ ਲੋੜ ਹੈ। ਅਪ੍ਰੈਲ ਦੇ ਦੌਰਾਨ ਕੁਝ ਮੀਡੀਆ ਅਤੇ ਵਿਅਕਤੀਆਂ ਨੇ ਸੋਚਿਆ ਕਿ ਮੈਂ ਇੰਗਲੈਂਡ ਵਾਪਸ ਦੌੜ ਰਹੀ ਸੀ। ਕਿਸੇ ਦੇ ਵੀ ਘਰ ਵਾਪਸ ਜਾਣ ਨੂੰ ਦੌੜਨਾ ਨਹੀਂ ਕਿਹਾ ਜਾ ਸਕਦਾ। ਇੱਕ ਬ੍ਰਿਟਿਸ਼ ਨਾਗਰਿਕ ਹੋਣ ਦੇ ਨਾਤੇ ਮੇਰੇ 'ਤੇ ਵੱਖ-ਵੱਖ ਨਿਯਮ ਲਾਗੂ ਹੁੰਦੇ ਹਨ।
14 ਜੁਲਾਈ ਨੂੰ ਕੀਤੀ ਸੀ ਫਲਾਇਟ ਬੁੱਕ :ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਕਿਹਾ ਹੈ ਉਦੋਂ ਤੋਂ ਮੈਂ ਇਹ ਪੁਸ਼ਟੀ ਕਰਨ ਲਈ ਕਿ ਮੈਨੂੰ ਇੰਗਲੈਂਡ ਜਾਣ ’ਚ ਕੋਈ ਸਮੱਸਿਆ ਨਹੀਂ ਹੋਵੇਗੀ, ਠੀਕ ਇੱਕ ਮਹੀਨਾ ਪਹਿਲਾਂ 14 ਜੁਲਾਈ ਲਈ ਇੱਕ ਫਲਾਈਟ ਬੁੱਕ ਕੀਤੀ ਸੀ। ਜਿਸ ਦਿਨ ਜਾਣਾ ਸੀ ਮੈਂ ਦੱਸਿਆ ਸੀ ਕਿ ਮੈਨੂੰ ਜਾਣ ’ਚ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ, ਫਿਰ ਬੋਰਡਿੰਗ ਦੇ ਸਮੇਂ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਰੋਕਿਆ ਗਿਆ। ਉਨਾਂ ਨੇ ਮੈਨੂੰ 18 ਤਰੀਕ ਤੱਕ ਕੁਝ ਦਿਨ ਉਡੀਕ ਕਰਨ ਦੀ ਬੇਨਤੀ ਕੀਤੀ। ਇਸ ਲਈ ਮੈਂ ਦੁਬਾਰਾ ਉਸੇ ਤਰ੍ਹਾਂ 19 ਤਾਰੀਖ ਲਈ ਫਿਰ ਤੋਂ ਫਲਾਇਟ ਬੁੱਕ ਕੀਤੀ।