ਚੰਡੀਗੜ੍ਹ:ਬੀਤੇ ਦਿਨ ਅਜਨਾਲਾ ਵਿੱਚ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਥਾਣੇ ਉੱਤੇ ਕਬਜ਼ਾ ਕਰਕੇ ਆਪਣੇ ਸਾਥੀ ਦੀ ਰਿਹਾਈ ਲਈ ਜੋ ਕੁੱਝ ਵੀ ਕੀਤਾ ਉਸ ਨੂੰ ਲੈਕੇ ਹੁਣ ਅੰਮ੍ਰਿਤਪਾਲ ਪੰਜਾਬ ਦੇ ਨਾਲ ਨਾਲ ਭਾਰਤ ਵਿੱਚ ਸੁਰਖੀਆਂ ਵਟੋਰ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੀ ਤੁਲਨਾ ਹੁਣ ਲੋਕਾਂ ਵੱਲੋਂ ਕੱਟੜ ਵਿਚਾਰਧਾਰਾ ਰੱਖਣ ਵਾਲੇ ਜਰਨੈਲ ਸਿੰਘ ਭਿਡਰਾਂਵਾਲੇ ਨਾਲ ਕੀਤੀ ਜਾ ਰਹੀ ਹੈ।ਦਰਅਸਲ ਮਰਹੂਮ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਪਹਿਰਾਵਾ, ਵਿਚਾਰਧਾਰਾ ਅਤੇ ਬਿਆਨ ਸਭ ਕੁੱਝ ਅੰਮ੍ਰਿਤਪਾਲ ਸਿੰਘ ਵੱਲੋਂ ਕਾਪੀ ਕੀਤਾ ਜਾ ਰਿਹਾ ਹੈ, ਜਿਸ ਕਰਕੇ ਹੁਣ ਅੰਮ੍ਰਿਤਪਾਲ ਦੀ ਤੁਲਨਾ ਭਿੰਡਾਰਾਂਵਾਲੇ ਨਾਲ ਕੀਤੀ ਜਾ ਰਹੀ ਹੈ।
ਕੌਣ ਸੀ ਭਿਰਾਂਵਾਲਾ:ਭਿੰਡਰਾਵਾਲੇ ਦਾ ਜਨਮ 2 ਜੂਨ 1947 ਵਿੱਚ ਇੱਕ ਜੱਟ ਸਿੱਖ ਪਰਿਵਾਰ ਵਿੱਚ ਮਾਲਵਾ ਖੇਤਰ 'ਚ ਸਥਿਤ ਮੋਗਾ ਜ਼ਿਲ੍ਹਾ ਦੇ ਰੋਡੇ ਵਿੱਚ ਹੋਇਆ ਸੀ। ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ ਇੱਕ ਆਗੂ ਸੀ। 1978 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਸ ਨੂੰ ਪ੍ਰਮੁੱਖਤਾ ਮਿਲੀ, ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣਿਆ। ਭਿੰਡਰਾਂਵਾਲੇ ਅਤੇ ਉਸ ਦੇ ਹਥਿਆਰਬੰਦ ਸਾਥੀਆਂ ਨੂੰ ਸ੍ਰੀ ਹਰਮਿੰਦਿਰ ਸਾਹਿਬ ਤੋਂ ਹਟਾਉਣ ਲਈ ਆਪ੍ਰੇਸ਼ਨ ਬਲਿਊਸਟਾਰ ਸ਼ੁਰੂ ਕੀਤਾ ਗਿਆ ਸੀ। ਉਸ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ ਉਸ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਸ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿਖੇਧੀ ਕੀਤੀ ਜਿਸ ਮੁਤਾਬਿਕ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਗਿਆ ਹੈ।
ਦਮਦਮੀ ਟਕਸਾਲ ਦਾ ਮੁਖੀ:ਭਿੰਡਰਾਂਵਾਲਾ ਕੱਟੜਪੰਥੀ ਸਿੱਖ ਧਾਰਮਿਕ ਸੰਸਥਾ ਦਮਦਮੀ ਟਕਸਾਲ ਦਾ ਮੁਖੀ ਸੀ ਅਤੇ ਪੰਜਾਬ ਵਿੱਚ ਇੱਕ ਸਾਂਝੇ ਧਾਰਮਿਕ ਸਿਰਲੇਖ ਵਜੋਂ ਮਿਸ਼ਨਰੀ "ਸੰਤ" ਦੀ ਉਪਾਧੀ ਰੱਖਦਾ ਸੀ। ਇਸ ਸਮੇਂ ਦੌਰਾਨ ਭਿੰਡਰਾਂਵਾਲੇ ਸਿੱਖ ਖਾੜਕੂਵਾਦ ਦੇ ਨੇਤਾ ਵਜੋਂ ਵੱਡਾ ਹੋਇਆ। ਸਿੱਖ ਕੌਮ ਦੇ ਕੁਝ ਹਿੱਸਿਆਂ ਵਿੱਚ ਮੌਜੂਦਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀਆਂ ਵਿੱਚ ਅਸੰਤੁਸ਼ਟੀ ਸੀ। ਭਿੰਡਰਾਂਵਾਲੇ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਸਿੱਖਾਂ ਪ੍ਰਤੀ ਵਿਤਕਰੇ ਅਤੇ ਸਿੱਖ ਪਹਿਚਾਣ ਨੂੰ ਕਮਜ਼ੋਰ ਕਰਨ ਵਜੋਂ ਬਿਆਨਿਆ। 1970 ਦੇ ਦਹਾਕੇ ਦੇ ਅੰਤ ਵਿੱਚ ਇੰਦਰਾ ਗਾਂਧੀ ਦੀ ਕਾਂਗਰਸ ਪਾਰਟੀ ਨੇ ਭਿੰਡਰਾਂਵਾਲੇ ਦਾ ਸਿੱਖ ਵੋਟਾਂ ਨੂੰ ਵੰਡਣ ਅਤੇ ਪੰਜਾਬ ਵਿੱਚ ਇਸ ਦੇ ਮੁੱਖ ਵਿਰੋਧੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਉਸ ਦਾ ਸਮਰਥਨ ਕੀਤਾ। ਕਾਂਗਰਸ ਨੇ 1978 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਭਿੰਡਰਾਂਵਾਲੇ ਦੇ ਸਮਰਥਨ ਵਾਲੇ ਉਮੀਦਵਾਰਾਂ ਦਾ ਸਮਰਥਨ ਕੀਤਾ। ਕਾਂਗਰਸੀ ਨੇਤਾ ਗਿਆਨੀ ਜੈਲ ਸਿੰਘ ਨੇ ਵੱਖਵਾਦੀ ਸੰਗਠਨ ਦਲ ਖਾਲਸਾ ਦੀਆਂ ਮੁੱਢਲੀਆਂ ਮੀਟਿੰਗਾਂ ਲਈ ਕਥਿਤ ਤੌਰ 'ਤੇ ਵਿੱਤ ਦਿੱਤੇ।1980 ਦੀਆਂ ਚੋਣਾਂ ਵਿੱਚ ਭਿੰਡਰਾਂਵਾਲੇ ਨੇ ਕਾਂਗਰਸ ਉਮੀਦਵਾਰਾਂ ਦਾ ਸਮਰਥਨ ਕੀਤਾ ਸੀ। ਭਿੰਡਰਾਂਵਾਲਾ ਅਸਲ ਵਿੱਚ ਪਹਿਲਾਂ ਬਹੁਤ ਪ੍ਰਭਾਵਸ਼ਾਲੀ ਨਹੀਂ ਸੀ, ਪਰ ਕਾਂਗਰਸ ਦੀਆਂ ਗਤੀਵਿਧੀਆਂ ਨੇ 1980 ਦਹਾਕੇ ਦੇ ਅਰੰਭ ਵਿੱਚ ਉਸ ਨੂੰ ਇੱਕ ਵੱਡੇ ਨੇਤਾ ਦੇ ਰੁਤਬੇ ਤੱਕ ਪਹੁੰਚਾਇਆ। ਬਾਅਦ ਵਿੱਚ ਇਹ ਹਿਸਾਬ ਗਲਤ ਸਾਬਿਤ ਹੋਇਆ, ਕਿਉਂਕਿ ਭਿੰਡਰਾਂਵਾਲੇ ਰਾਜਨੀਤਿਕ ਉਦੇਸ਼ ਖੇਤਰ ਦੇ ਜੱਟ ਸਿੱਖਾਂ ਕਿਸਾਨਾਂ ਵਿੱਚ ਪ੍ਰਸਿੱਧ ਹੋ ਗਏ।