ਚੰਡੀਗੜ੍ਹ :ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਮੀਡੀਆ ਰਿਪੋਰਟ ਵਾਇਰਲ ਹੋ ਰਹੀ ਹੈ। ਇਕ ਮੀਡੀਆ ਅਦਾਰੇ ਵਲੋਂ ਦਿੱਤੀ ਗਈ ਰਿਪੋਰਟ ਦੀ ਮੰਨੀਏ ਤਾਂ ਉਸ ਵਲੋਂ ਕੁੱਝ ਅਜਿਹੇ ਸਕ੍ਰੀਨ ਸ਼ੌਟਸ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅੰਮ੍ਰਿਤਪਾਲ ਸਿੰਘ ਦੀਆਂ ਕੁੱਝ ਲੜਕੀਆਂ ਨਾਲ ਚੈਟਸ ਵਾਇਰਲ ਹੋ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਸ਼ਲੀਲ ਵੀਡੀਓ ਬਣਾ ਕੇ ਲੜਕੀਆਂ ਨੂੰ ਬਲੈਕਮੇਲ ਵੀ ਕਰਦਾ ਹੁੰਦਾ ਸੀ। ਮੀਡੀਆ ਰਿਪੋਰਟ ਦਾ ਦਾਅਵਾ ਹੈ ਕਿ ਉਹ ਲੜਕੀਆਂ ਨੂੰ ਪਿਆਰ ਵਿੱਚ ਫਸਾ ਕੇ ਧਮਕੀ ਦਿੰਦਾ ਸੀ। ਇਸਦੇ ਨਾਲ ਹੀ ਉਸਨੇ ਅਜਿਹਾ ਕਈ ਕੁੜੀਆਂ ਨਾਲ ਕੀਤਾ ਹੈ। ਇਹ ਵੱਡੇ ਮੀਡੀਆ ਅਦਾਰੇ ਦੀ ਇਕ ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ।
ਸ਼ੱਕੀ ਆਡਿਓ ਕਲਿੱਪਾਂ :ਮੀਡੀਆ ਰਿਪੋਰਟ ਦੀ ਮੰਨੀਏ ਤਾਂ ਅਦਾਰੇ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਅਜਿਹੇ ਖਾਸ ਦਸਤਾਵੇਜ਼ ਵੀ ਹਨ, ਜੋ ਅੰਮ੍ਰਿਤਪਾਲ ਸਿੰਘ ਕੋਲ ਹਨ। ਇਸ ਤੋਂ ਇਲਾਵਾ ਕਈ ਆਡੀਓ ਕਲਿੱਪਾਂ ਵੀ ਹਨ। ਲੜਕੀਆਂ ਨਾਲ ਹੋ ਰਹੀਆਂ ਅਸ਼ਲੀਲ ਗੱਲਾਂ ਵੀ ਹਨ, ਜਿਸ ਤੋਂ ਅੰਮ੍ਰਿਤਪਾਲ ਦੇ ਇਕ ਹੋਰ ਚਿਹਰੇ ਦਾ ਖੁਲਾਸਾ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਰਿਪੋਰਟ ਦੇ ਅਨੁਸਾਰ ਆਡੀਓ ਕਲਿੱਪਾਂ ਵਿੱਚ ਉਹ ਕੁੜੀਆਂ ਦੇ ਨਾਂ ਲੈ ਰਿਹਾ ਹੈ। ਇਸ ਤੋਂ ਇਲਾਵਾ ਉਹ ਕੁੜੀਆਂ ਨਾਲ ਰਿਸ਼ਤਿਆਂ ਬਾਰੇ ਵੀ ਗੱਲਾਂ ਕਹਿ ਰਿਹਾ ਹੈ। ਇੱਕ ਆਡੀਓ ਕਲਿੱਪ ਵਿੱਚ ਅੰਮ੍ਰਿਤਪਾਲ ਸਿੰਘ ਕਹਿ ਰਿਹਾ ਹੈ ਕਿ ਕੈਨੇਡਾ ਵਿੱਚ ਵੀ ਉਸਦੇ ਇਕ ਲੜਕੀ ਨਾਲ ਰਿਸ਼ਤੇ ਹਨ। ਉਸ ਲੜਕੀ ਦੇ ਉਸ ਕੋਲ ਕਈ ਇਤਰਾਜ਼ਯੋਗ ਕਲਿੱਪ ਹਨ।