ਪੰਜਾਬ

punjab

ETV Bharat / state

Amritpal's craze to become Bhindranwala 2.0: ਭਿੰਡਰਾਂਵਾਲਾ ਜਿਹਾ ਦਿਖਣ ਲਈ ਅੰਮ੍ਰਿਤਪਾਲ ਨੇ ਕਰਵਾਈ ਸੀ ਸਰਜਰੀ, ਜੇਲ੍ਹ ਬੰਦ ਸਾਥੀ ਨੇ ਕੀਤੇ ਵੱਡੇ ਖ਼ੁਲਾਸੇ - ਅੰਮ੍ਰਿਤਪਾਲ ਦਾ ਜਾਰਜੀਆ ਕਨੈਕਸ਼ਨ

ਪੰਜਾਬ ਵਿੱਚ 1984 ਦੇ ਕਾਲੇ ਦੌਰ ਸਮੇਂ ਜਰਨੈਲ ਸਿੰਘ ਭਿਡਰਾਂਵਾਲੇ ਦੇ ਐਕਸ਼ਨਾਂ ਦੀ ਚਰਚਾ ਸੀ ਅਤੇ ਹੁਣ ਉਸ ਦੇ ਹੀ ਨਕਸ਼ੇ ਕਦਮਾਂ ਉੱਤੇ ਭਗੌੜਾ ਅੰਮ੍ਰਿਤਪਾਲ ਚੱਲ ਰਿਹਾ ਸੀ। ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਅੰਮ੍ਰਿਤਪਾਲ ਦੇ ਸਾਥੀ ਨੇ ਖੁਲਾਸਾ ਕੀਤਾ ਹੈ ਕਿ ਭਿਡਰਾਂਵਾਲਾ ਜਿਹੀ ਦਿਖ ਬਣਾਉਣ ਲਈ ਅੰਮ੍ਰਿਤਪਾਲ ਨੇ 2 ਮਹੀਨੇ ਜਾਰਜੀਆ ਵਿੱਚ ਰੁਕ ਕੇ ਪਲਾਸਟਿਕ ਸਰਜਰੀ ਕਰਵਾਈ ਸੀ।

amritpal singh surgery
ਭਿੰਡਰਾਂਵਾਲਾ ਜਿਹਾ ਦਿਖਣ ਲਈ ਅੰਮ੍ਰਿਤਪਾਲ ਨੇ ਕਰਵਾਈ ਸੀ ਸਰਜਰੀ, ਜੇਲ੍ਹ ਬੰਦ ਸਾਥੀ ਨੇ ਕੀਤੇ ਵੱਡੇ ਖ਼ੁਲਾਸੇ

By

Published : Apr 7, 2023, 4:18 PM IST

ਚੰਡੀਗੜ੍ਹ:ਪਿਛਲਾ ਕੁੱਝ ਸਮਾਂ ਖਾਲਿਸਤਾਨੀ ਸਮਰਥਕਾਂ ਦੇ ਐਕਸ਼ਨ ਕਰਕੇ ਪੰਜਾਬ ਅੰਦਰ ਮਾਹੌਲ ਬਹੁਤ ਹੀ ਜੱਦੋ-ਜਹਿਦ ਅਤੇ ਤਣਾਅ ਭਰਿਆ ਰਿਹਾ ਹੈ। ਇਸ ਤੋਂ ਬਾਅਦ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਪੰਜਾਬ ਸਰਕਾਰ ਨੇ ਐਕਸ਼ਨ ਕੀਤਾ ਇਸ ਦਰਮਿਆਨ ਅੰਮ੍ਰਿਤਪਾਲ ਫਰਾਰ ਹੋ ਗਿਆ। ਹਾਲਾਂਕਿ ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਹਾਜ਼ਰੀ ਲਵਾ ਰਿਹਾ ਹੈ। ਅੰਮ੍ਰਿਤਪਾਲ ਦੇ ਬੋਲਾਂ, ਮਨਸੂਬਿਆਂ ਅਤੇ ਸਾਹਮਣੇ ਆਏ ਬਿਆਨਾਂ ਤੋਂ ਸਪੱਸ਼ਟ ਸੀ ਕਿ ਜਰਨੈਲ ਸਿੰਘ ਭਿਡਰਾਂਵਾਲਾ ਨੂੰ ਆਪਣਾ ਆਦਰਸ਼ ਮੰਨਦਾ ਹੈ ਅਤੇ ਉਸ ਦੇ ਨਕਸ਼ੇ ਕਦਮਾਂ ਉੱਤੇ ਚੱਲਣਾ ਚਾਹੁੰਦਾ ਹੈ। ਹੁਣ ਅੰਮ੍ਰਿਤਪਾਲ ਦੇ ਸਾਥੀ ਨੇ ਸੁਰੱਖਿਆ ਏਜੰਸੀਆਂ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਹੈ ਕਿ ਅੰਮ੍ਰਿਤਪਾਲ ਨੇ ਭਿੰਡਰਾਂਵਾਲਾ 2.0 ਬਣਨ ਲਈ ਖ਼ਾਸ ਤੌਰ ਉੱਤੇ ਜਾਰਜੀਆ ਵਿੱਚ ਪਲਾਸਟਿਕ ਸਰਜਰੀ ਕਰਵਾਈ ਸੀ।

ਜਾਰਜੀਆ ਤੱਕ ਕੀਤੀ ਪਹੁੰਚ:ਮੀਡੀਆ ਰਿਪੋਰਟਾਂ ਮੁਤਾਬਿਕ ਅੰਮ੍ਰਿਤਪਾਲ ਦੇ ਇੱਕ ਸਾਥੀ ਨੇ ਖੁਦ ਖੁਫੀਆ ਏਜੰਸੀਆਂ ਨੂੰ ਇਨਪੁੱਟ ਦਿੱਤੇ ਹਨ ਕਿ ਅੰਮ੍ਰਿਤਪਾਲ ਸਿੰਘ ਨੇ ਭਿੰਡਰਾਂਵਾਲਾ ਵਰਗਾ ਦਿਖਣ ਲਈ ਚਿਹਰੇ ਦੀ ਸਰਜਰੀ ਕਰਵਾਈ ਸੀ। ਨੱਕ, ਭਰਵੱਟੇ ਇਸ ਤਰ੍ਹਾਂ ਬਦਲੇ ਕਿ ਉਸ ਦੀ ਝਲਕ ਭਿੰਡਰਾਂਵਾਲਾ ਵਰਗੀ ਲੱਗ ਜਾਵੇ। ਅੰਮ੍ਰਿਤਪਾਲ ਨੇ ਕਥਿਤ ਤੌਰ 'ਤੇ ਜਾਰਜੀਆ ਵਿੱਚ ਦੋ ਮਹੀਨੇ ਬਿਤਾਏ। ਫੜੇ ਗਏ ਮੁਲਜ਼ਮਾਂ ਨੇ ਖੁਫੀਆ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਭਿੰਡਰਾਂਵਾਲੇ ਵਰਗਾ ਦਿਖਣ ਲਈ ਸਰਜਰੀ ਕਰਵਾਉਣ ਜਾਰਜੀਆ ਗਿਆ ਸੀ। ਦੱਸ ਦਈਏ ਇਸ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਦੇ ਜਾਰਜੀਆ ਕਨੈਕਸ਼ਨ ਦੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਹਨ। ਜਿੱਥੇ ਇਹ ਸਪੱਸ਼ਟ ਹੋਇਆ ਕਿ ਅੰਮ੍ਰਿਤਪਾਲ ਸਿੰਘ ਨੇ ਜਾਰਜੀਆ ਵਿੱਚ ਹਥਿਆਰਾਂ ਦੀ ਸਿਖਲਾਈ ਵੀ ਲਈ ਸੀ। ਇਸ ਵਿੱਚ ਉਸ ਨੂੰ ਸਿੱਖ ਫਾਰ ਜਸਟਿਸ ਦੇ ਹੈਂਡਲਰ ਪਰਮਜੀਤ ਪੰਮਾ ਅਤੇ ਗੁਰਪਤਵੰਤ ਪੰਨੂੰ ਨੇ ਸਮਰਥਨ ਦਿੱਤਾ। ਇੱਥੇ ਅੰਮ੍ਰਿਤਪਾਲ ਦੋਵਾਂ ਦੇ ਸੰਪਰਕ ਵਿੱਚ ਸੀ।

ਆਪ੍ਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰਾ) ਨੂੰ ਅੰਜਾਮ: ਦੱਸ ਦਈਏ ਜਰਨੈਲ ਸਿੰਘ ਭਿਡਰਾਂਵਾਲੇ ਨੇ 80 ਦੇ ਦਹਾਕੇ ਵਿੱਚ ਭਾਰਤ ਸਰਕਾਰ ਨਾਲ ਕਈ ਮੰਗਾਂ ਨੂੰ ਲੈਕੇ ਸਿੱਧੇ ਤੌਰ ਉੱਤੇ ਮੱਥਾ ਲਾਇਆ ਸੀ। ਇਸ ਤੋਂ ਮਗਰੋਂ ਭਿੰਡਰਾਂਵਾਲੇ ਦੇ ਐਕਸ਼ਨਾਂ ਤੋਂ ਬਾਅਦ ਭਾਰਤ ਸਰਕਾਰ ਨੇ ਸ੍ਰੀ ਹਰਿਮੰਦਿਰ ਸਾਹਿਬ ਨੂੰ ਢਹਿ-ਢੇਰੀ ਕਰਦਿਆਂ ਆਪ੍ਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰਾ) ਨੂੰ ਅੰਜਾਮ ਦਿੱਤਾ। ਇਸ ਆਪ੍ਰੇਸ਼ਨ ਦੌਰਾਨ ਜਿੱਥੇ ਭਾਰਤੀ ਫੌਜ ਦਾ ਵੀ ਵੱਡਾ ਜਾਨੀ ਨੁਕਸਾਨ ਹੋਇਆ ਉੱਥੇ ਹੀ ਅਪ੍ਰੇਸ਼ਨ ਦੌਰਾਨ ਸੈਂਕੜੇ ਖਾਲਿਸਤਾਨੀ ਸਮਰਥਕਾਂ ਸਮੇਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਵੀ ਮੌਤ ਹੋ ਗਈ। ਦੱਸ ਦਈਏ ਅੰਮ੍ਰਿਤਪਾਲ ਵੀ ਭਿੰਡਰਾਂਵਾਲਾ ਦੀ ਤਰ੍ਹਾਂ ਹੱਥ ਵਿੱਚ ਤੀਰ, ਸਿਰ ਉੱਤੇ ਦੁਮਾਲਾ ਅਤੇ ਚੱਲਣ ਸਮੇਂ ਵੀ ਭਿੰਡਰਾਵਾਲੇ ਦੀ ਕਾਪੀ ਕਰਦਾ ਸੀ।

ਇਹ ਵੀ ਪੜ੍ਹੋ:ਰਾਹੋਂ ਰੋਡ ਦੇ ਨਿਰਮਾਣ ਲਈ 43.45 ਕਰੋੜ ਰੁਪਏ ਮਨਜ਼ੂਰ, ਕ੍ਰੇਡਿਟ ਲੈਣ ਲਈ ਰਿਵਾਇਤੀ ਪਾਰਟੀਆਂ ਅਤੇ 'ਆਪ' ਦੇ ਲੀਡਰ ਹੋਏ ਆਹਮੋ-ਸਾਹਮਣੇ

ABOUT THE AUTHOR

...view details