ਚੰਡੀਗੜ੍ਹੀ :ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅਤੇ ਵੱਖਵਾਦੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਦੀ ਘਰਵਾਲੀ ਹੁਣ ਹਾਈਕੋਰਟ ਪਹੁੰਚੀ ਹੈ। ਜਾਣਕਾਰੀ ਮੁਤਾਹਿਕ ਉਸ ਵਲੋਂ ਉਸਨੇ ਸਾਥੀਆਂ ਵਿਰੁੱਧ ਕੌਮੀ ਸੁਰੱਖਿਆ ਕਾਨੂੰਨ ਯਾਨੀ ਕਿ ਐਨਐਸਏ ਨੂੰ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਕ ਪਟੀਸ਼ਨ ਅਰਜ਼ੀ ਪਾਈ ਗਈ ਹੈ। ਇਹ ਵੀ ਯਾਦ ਰਹੇ ਕਿ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਵੱਖਵਾਦੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ ਰਸੂਕਾ ਤਹਿਤ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ ਸੀ।
ਸਹੀ ਤਰੀਕੇ ਨਾਲ ਨਹੀਂ ਹੋਇਆ ਕਾਨੂੰਨ ਦਾ ਪਾਲਣ :ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਹੁਕਮ ਨੂੰ ਚੁਣੌਤੀ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਕ ਅਰਜ਼ੀ ਪਾਈ ਗਈ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਦੀ ਘਰਵਾਲੀ ਨੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਆਪਣੇ ਘਰਵਾਲੇ ਦੇ ਖ਼ਿਲਾਫ਼ ਐਨਐਸਏ ਖਤਮ ਕਰਨ ਦੀ ਵਿਸ਼ੇਸ਼ ਮੰਗ ਕੀਤੀ ਹੈ। ਇਹ ਵੀ ਦੱਸਣਯੋਗ ਹੈ ਕਿ ਕਲਸੀ ਇਸ ਸਮੇਂ ਪੁਲਿਸ ਪਕੜ ਵਿੱਚ ਹੈ ਅਤੇ ਆਸਾਮ ਵਿੱਚ ਹੈ। ਜਾਣਕਾਰੀ ਮੁਤਾਬਿਕ ਕਲਸੀ ਦੀ ਘਰਵਾਲੀ ਨੇ ਪਟੀਸ਼ਨ 'ਚ ਇਹ ਕਿਹਾ ਹੈ ਕਿ ਉਸਦੇ ਘਰਵਾਲੇ ਦੇ ਖਿਲਾਫ ਐੱਨਐੱਸਏ ਲਗਾਉਣ ਲਈ ਕਾਨੂੰਨ ਦਾ ਸਹੀ ਤਰੀਤੇ ਨਾਲ ਪਾਲਣ ਨਹੀਂ ਕੀਤਾ ਗਿਆ ਹੈ।