ਪੰਜਾਬ

punjab

ETV Bharat / state

Amritpal Singh's New Photo : Mystery Man ਬਣੇ ਅੰਮ੍ਰਿਤਪਾਲ ਸਿੰਘ ਦੀਆਂ ਆ ਗਈਆਂ ਦੋ ਹੋਰ ਤਸਵੀਰਾਂ, ਸਾਥੀ ਪੱਪਲਪ੍ਰੀਤ ਨਾਲ ਐਨਰਜ਼ੀ ਡ੍ਰਿੰਕ ਪੀਂਦਾ ਦਿਸਿਆ ਅੰਮ੍ਰਿਤਪਾਲ - ਪੰਜਾਬ ਪੁਲਿਸ

ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਅੰਮ੍ਰਿਤਪਾਲ ਸਿੰਘ ਦੀਆਂ ਲਗਾਤਾਰ ਫੋਟੋਆਂ ਵਾਇਰਲ ਹੋ ਰਹੀਆਂ ਹਨ। ਹੁਣ ਉਸਦੀਆਂ ਇੱਕੋ ਲੋਕੇਸ਼ਨ ਉੱਤੇ ਦੋ ਵੱਖਰੇ ਅੰਦਾਜ ਵਿੱਚ ਦੋ ਤਸਵੀਰਾਂ ਸਾਹਮਣੇ ਆਈਆਂ ਹਨ।

Amritpal Singh's new photo went viral
Amritpal Singh's New Photo : Mystery Man ਬਣੇ ਅੰਮ੍ਰਿਤਪਾਲ ਸਿੰਘ ਦੀਆਂ ਆ ਗਈਆਂ ਦੋ ਹੋਰ ਤਸਵੀਰਾਂ, ਸਾਥੀ ਪੱਪਲਪ੍ਰੀਤ ਨਾਲ ਐਨਰਜ਼ੀ ਡ੍ਰਿੰਕ ਪੀਂਦਾ ਦਿਸਿਆ ਅੰਮ੍ਰਿਤਪਾਲ

By

Published : Mar 27, 2023, 5:33 PM IST

ਚੰਡੀਗੜ੍ਹ :ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਪੁਲਿਸ ਪਕੜ ਤੋਂ ਫਿਲਹਾਲ ਬਾਹਰ ਦੱਸੇ ਜਾ ਰਹੇ ਅੰਮ੍ਰਿਤਪਾਲ ਸਿੰਘ ਦੀਆਂ ਦੋ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਉਸਦੇ ਦੋ ਅੰਦਾਜ਼ ਹਨ। ਅੰਮ੍ਰਿਤਪਾਲ ਸਿੰਘ ਕਿਸੇ ਸੜਕ ਕੰਢੇ ਹਾਈਵੇ ਲਾਗੇ ਬੈਠਾ ਨਜ਼ਰ ਆ ਰਿਹਾ ਹੈ। ਉਸਦੇ ਨਾਲ ਉਸਦਾ ਸਾਥੀ ਪੱਪਲਪ੍ਰੀਤ ਸਿੰਘ ਵੀ ਹੈ ਅਤੇ ਪੱਪਲਪ੍ਰੀਤ ਸੈਲਫੀ ਲੈ ਰਿਹਾ ਹੈ। ਅੰਮ੍ਰਿਤਪਾਲ ਸਿੰਘ ਅਤੇ ਪੱਪਲਪ੍ਰੀਤ ਨੇ ਹੱਥਾਂ ਵਿੱਚ ਐਨਰਜੀ ਡ੍ਰਿੰਕ ਦੇ ਕੈਨ ਫੜ੍ਹੇ ਹੋਏ ਹਨ। ਦੂਜੇ ਪਾਸੇ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਹਾਲੇ ਭਗੌੜਾ ਹੈ ਅਤੇ ਪੁਲਿਸ ਦੀ ਪਕੜ ਤੋਂ ਬਾਹਰ ਹੈ।

ਕਿੱਥੋਂ ਦੀ ਹੈ ਤਾਜ਼ੀ ਤਸਵੀਰਾ, ਸਸਪੈਂਸ ਬਰਕਰਾਰ :ਦਰਅਸਲ ਅੰਮ੍ਰਿਤਪਾਲ ਸਿੰਘ ਲਗਾਤਾਰ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ। ਪੁਲਿਸ ਕਹਿ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਭਗੌੜਾ ਹੈ ਅਤੇ ਸੁਰੱਖਿਆ ਏਜੰਸੀਆਂ ਦੀ ਪਕੜ ਤੋਂ ਬਾਹਰ ਹੈ ਪਰ ਅੰਮ੍ਰਿਤਪਾਲ ਸਿੰਘ ਦੀਆਂ ਸੀਸੀਟੀਵੀ ਫੁਟੇਜ ਰਾਹੀਂ ਆ ਰਹੀਆਂ ਤਸਵੀਰਾਂ ਲੋਕਾਂ ਨੂੰ ਜ਼ਰੂਰ ਭੰਬਲਭੂਸੇ ਵਿੱਚ ਪਾ ਰਹੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਬਹੁਤੀਆਂ ਤਸਵੀਰਾਂ ਪੰਜਾਬ ਵਿੱਚ ਹੀ ਖਾਸ ਇਲਾਕਿਆਂ ਵਿੱਚੋਂ ਸਾਹਮਣੇ ਆਈਆਂ ਹਨ ਅਤੇ ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਹਾਲੇ ਭਗੌੜਾ ਹੈ। ਹਾਲਾਂਕਿ ਉਸਦੀ ਜਾਂਚ ਅਤੇ ਭਾਲ ਜ਼ਰੂਰ ਜਾਰੀ ਹੈ। ਇਹ ਤਾਜੀ ਫੋਟੋ ਕਿੱਥੋਂ ਦੀ ਹੈ ਇਹ ਵੀ ਫਿਲਹਾਲ ਜਾਂਚ ਦਾ ਵਿਸ਼ਾ ਹੈ।

ਸੀਸੀਟੀਵੀ ਫੁਟੇਜ ਵੀ ਹੋਈ ਸੀ ਵਾਇਰਲ :ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀਆਂ ਲਿਸਟਾਂ ਵਿੱਚ ਭਗੌੜਾ ਦੱਸਿਆ ਜਾ ਰਿਹਾ ਅੰਮ੍ਰਿਤਪਾਲ ਸਿੰਘ ਕਈ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਵਿੱਚ ਨਜਰ ਆਇਆ ਹੈ। ਹਾਲਾਂਕਿ ਇਹ ਤਸਵੀਰਾਂ ਲੋਕਾਂ ਲਈ ਵੀ ਬੁਝਾਰਤ ਬਣੀਆਂ ਹੋਈਆਂ ਹਨ। ਕੋਈ ਇਹ ਕਹਿ ਰਿਹਾ ਹੈ ਕਿ ਇਹ ਐਡਿਟ ਕੀਤੀਆਂ ਗਈਆਂ ਹਨ ਤੇ ਕੋਈ ਕਹਿ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਰਾਹ ਵਿੱਚ ਇੰਨੇ ਸੀਸੀਟੀਵੀ ਕੈਮਰੇ ਕਿਵੇਂ ਲੱਗੇ ਹੋਏ ਹਨ। ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਇਨ੍ਹਾਂ ਤਸਵੀਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਪਰ ਸਵਾਲ ਇਹ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਦਰਅਸਲ ਭੱਜਣ ਦਾ ਕਿਹੜਾ ਰੂਟ ਰਿਹਾ ਹੈ। ਜਦੋਂ ਪੁਲਿਸ ਨੂੰ ਪਤਾ ਸੀ ਕਿ ਉਹ ਫਰਾਰ ਹੋਇਆ ਹੈ ਤਾਂ ਉਹ ਇੰਨੀ ਅਸਾਨੀ ਨਾਲ ਪੁਲਿਸ ਨੂੰ ਕਿਵੇਂ ਝਕਾਨੀ ਦੇ ਰਿਹਾ ਹੈ।

ਇਹ ਵੀ ਪੜ੍ਹੋ :SGPC Meeting: ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ, "ਫੜੇ ਗਏ ਨੌਜਵਾਨ ਸਿੱਖ ਰਿਹਾਅ ਕਰੋ, ਸ਼ੁਰੂ ਹੋਵੇਗੀ ਖਾਲਸਾ ਵਹੀਰ"

ਪਹਿਲਾਂ ਵੀ ਵਾਇਰਲ ਹੋਈਆਂ ਤਸਵੀਰਾਂ :ਅੰਮ੍ਰਿਤਪਾਲ ਦੀਆਂ ਪਹਿਲਾਂ ਵੀ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਇਕ ਤਸਵੀਰ ਵਿੱਚ ਅੰਮ੍ਰਿਤਪਾਲ ਸਿੰਘ ਇਕ ਪਲਟੀਨਾ ਮੋਟਰਸਾਇਕਲ ਉੱਤੇ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਪਿੱਛੇ ਬੈਠਾ ਹੈ। ਅੱਖਾਂ ਉੱਤੇ ਕਾਲੀ ਐਨਕ ਲੱਗੀ ਹੋਈ ਹੈ। ਇਸ ਤਸਵੀਰ ਵਿੱਚ ਉਸਦੇ ਕੱਪੜੇ ਵੀ ਬਦਲੇ ਹੋਏ ਹਨ। ਉਦੋਂ ਸਵਾਲ ਇਹ ਵੀ ਉਠੇ ਸੀ ਕਿ ਉਸਨੇ ਕਿਸੇ ਗ੍ਰੰਥੀ ਦੇ ਘਰ ਇਹ ਸਾਰਾ ਕੁੱਝ ਬਦਲਿਆ ਸੀ। ਇਕ ਹੋਰ ਤਸਵੀਰ ਵੀ ਕਈ ਮੀਡੀਆ ਅਦਾਰਿਆਂ ਨੇ ਛਾਪੀ ਤੇ ਦਿਖਾਈ ਵੀ ਹੈ। ਇਸ ਵਿੱਚ ਅੰਮ੍ਰਿਤਪਾਲ ਸਿੰਘ ਇਕ ਜੁਗਾੜੂ ਰੇਹੜੀ ਦੇ ਪਿੱਛੇ ਬੈਠਾ ਹੈ। ਇਕ ਹੋਰ ਸਾਥੀ ਵੀ ਨਾਲ ਹੈ। ਪਰ ਤਸਵੀਰ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਰੇਹੜੀ ਉੱਤੇ ਉਹੀ ਮੋਟਰਸਾਇਕਲ ਵੀ ਲੱਦਿਆ ਹੋਇਆ ਹੈ, ਜਿਸ ਉੱਤੇ ਉਸਦੇ ਫਰਾਰ ਹੋਣ ਦੀਆਂ ਖਬਰਾਂ ਆਈਆਂ ਸਨ। ਕਈ ਲੋਕਾਂ ਨੇ ਇਸਨੂੰ ਐਡਿਟ ਕੀਤੀ ਫੋਟੋ ਦੱਸਿਆ ਹੈ। ਪਰ ਮੀਡੀਆ ਅਦਾਰੇ ਪੁਸ਼ਟੀ ਵੀ ਕਰ ਰਹੇ ਹਨ। ਕਈਆਂ ਨੇ ਇਹ ਵੀ ਲਿਖਿਆ ਕਿ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਜਿਸ ਮੋਟਰਸਾਇਕਲ ਉੱਤੇ ਫਰਾਰ ਹੋਇਆ ਸੀ, ਉਸਦਾ ਪੈਟਰੋਲ ਮੁੱਕ ਗਿਆ ਜਾਂ ਖਰਾਬ ਹੋ ਗਿਆ। ਇਕ ਤਸਵੀਰ ਵਿੱਚ ਮੋਟਰਸਾਇਕਲ ਸਣੇ ਰੇਹੜੀ ਪਿੱਛੇ ਬੈਠਾ ਦਿਸਿਆ ਸੀ ਅਤੇ ਇਕ ਤਸਵੀਰ ਵਿੱਚ ਉਹ ਛੱਤਰੀ ਲੈ ਕੇ ਗਲੀ ਵਿੱਚ ਜਾਂਦਾ ਨਜਰ ਆ ਰਿਹਾ ਹੈ। ਮੀਂਹ ਪੈ ਰਿਹਾ ਹੈ ਤੇ ਉਸਦੇ ਹੱਥਾਂ ਵਿਚ ਇਕ ਕੈਰੀ ਬੈਗ ਵੀ ਹੈ। ਹਾਲਾਂਕਿ ਉਸਦੀ ਪਿੱਠ ਹੀ ਨਜ਼ਰ ਆ ਰਹੀ ਹੈ। ਪਰ ਪੁਲਿਸ ਨੇ ਜ਼ਰੂਰ ਇਸਦੀ ਪੁਸ਼ਟੀ ਕਰ ਦਿੱਤੀ ਹੈ। ਇਹ ਤਾਜੀ ਤਸਵੀਰ ਜੋ ਪੱਪਲਪ੍ਰੀਤ ਨਾਲ ਹੈ, ਇਹ ਵੀ ਕਿਸੇ ਹਾਈਵੇ ਕੰਢੇ ਬੈਠਿਆਂ ਦੀ ਹੈ।

ABOUT THE AUTHOR

...view details