ਹਰਿਆਣਾ ਦੇ ਸ਼ਾਹਬਾਦ ਵਿੱਚ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਬਲਜੀਤ ਕੌਰ ਨੂੰ ਨਕੋਦਰ ਕੋਰਟ ਚ ਪੇਸ਼ ਕੀਤਾ ਗਿਆ ਸੀ।
Amritpal Search Operation : ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ
18:04 March 24
*ਬਲਜੀਤ ਕੌਰ 3 ਦਿਨ ਦੇ ਪੁਲਿਸ ਰਿਮਾਂਡ ’ਤੇ
17:32 March 24
*ਨੇਪਾਲ ਸਰਹੱਦ 'ਤੇ ਲਾਏ ਅੰਮ੍ਰਿਤਪਾਲ ਦੇ ਪੋਸਟਰ
ਨੇਪਾਲ ਨਾਲ ਲੱਗਦੀ ਸਰਹੱਦ 'ਤੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਏ ਹਨ, ਤਾਂ ਜੋ ਕੱਟੜਪੰਥੀ ਪ੍ਰਚਾਰਕ ਦੇ ਉੱਤਰ ਪ੍ਰਦੇਸ਼ ਦੇ ਰਸਤੇ ਦੇਸ਼ ਤੋਂ ਭੱਜਣ ਦੀ ਸੰਭਾਵਨਾ ਨੂੰ ਟਾਲਿਆ ਜਾ ਸਕੇ। ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਅੰਮ੍ਰਿਤਪਾਲ ਅਤੇ ਉਸ ਦੀ "ਵਾਰਿਸ ਪੰਜਾਬ ਦੇ" ਜਥੇਬੰਦੀ ਦੇ ਅਨਸਰਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ।
13:48 March 24
*AKF ਨਾਲ ਜੁੜੇ ਨੌੌਜਵਾਨਾਂ ਨੂੰ ਦਿੱਤੀ ਜਾਂਦੀ ਸੀ ਤਨਖਾਹ
- AKF ਦੇ ਨੌਜਵਾਨਾਂ ਨੂੰ ਦਿੱਤੇ ਸੀ ਬੈਲਟ ਨੰਬਰ
- ਨੌਜਵਾਨਾਂ ਨੂੰ ਦਿੱਤੀ ਜਾਂਦੀ ਸੀ ਤਨਖਾਹ
- ਨੌਜਵਾਨਾਂ ਨੂੰ AKF ਲੋਗੋ ਵਾਲੇ ਹਥਿਆਰ ਦਿੱਤੇ ਗਏ ਸਨ
- AKF ਨਾਲ ਜੁੜੀ ਅੰਮ੍ਰਿਤਪਾਲ ਟਾਇਗਰ ਫੋਰਸ ਵੀ ਬਣਾਈ
- AKF ਵਿੱਚ ਨਵੇਂ ਮੁੰਡੇ ਸ਼ਾਮਿਲ ਕੀਤੇ ਜਾਂਦੇ ਸੀ
- ਬੁਲੇਟ ਪਰੂਫ ਜੈਕਟਾਂ ਦਾ ਵੀ ਇੰਤਜਾਮ
- AK47, AK5 ਅਤੇ AK53 ਚਲਾਉਣ ਦੀ ਸਿਖਲਾਈ
13:21 March 24
*ਸੁਰੱਖਿਆ ਲਈ ਬਣਾਈ ਕਲੋਜ਼ ਪ੍ਰੋਟੇਕਸ਼ਨ ਟੀਮ (CPT)
SSP ਖੰਨਾ, ਅਮਨੀਤ ਕੌਂਡਲ ਨੇ ਖੁਲਾਸਾ ਕਰਦਿਆ ਦੱਸਿਆ ਕਿ ਅੰਮ੍ਰਿਤਪਾਲ AKF ਦੇ ਨਾਮ ਤੋਂ ਹਥਿਆਰਬੰਦ ਫੌਜ ਤਿਆਰ ਕਰ ਰਿਹਾ ਸੀ। ਖਾਲਿਸਤਾਨੀ ਝੰਡਾ ਤੇ ਕਰੰਸੀ ਤੱਕ ਵੀ ਤਿਆਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਲਈ ਬਣਾਈ ਕਲੋਜ਼ ਪ੍ਰੋਟੇਕਸ਼ਨ ਟੀਮ ਤਿਆਰ ਕੀਤੀ।
12:46 March 24
*ਦਲਜੀਤ ਕਲਸੀ ਨੂੰ ਲੈ ਕੇ ਵੱਡਾ ਖੁਲਾਸਾ
13 ਸਾਲਾਂ ਵਿੱਚ 18 ਵਾਰ ਅੰਮ੍ਰਿਤਪਾਲ ਸਿੰਘ ਦਾ ਫਾਇਨੈਂਸਰ ਦਲਜੀਤ ਕਲਸੀ ਥਾਈਲੈਂਡ ਸਣੇ ਵਿਦਸ਼ੀ ਯਾਤਰਾ ਉੱਤੇ ਰਿਹਾ ਹੈ।
12:31 March 24
*ਅੰਮ੍ਰਿਤਪਾਲ ਦੇ ਲੁਧਿਆਣਾ ਤੋਂ ਹਰਿਆਣਾ ਜਾਣ ਦੀ ਪੂਰੀ ਜਾਣਕਾਰੀ ਆਈ ਸਾਹਮਣੇ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਅੰਮ੍ਰਿਤਪਾਲ ਲਗਭਗ 40 ਤੋਂ 50 ਮਿੰਟ ਲੁਧਿਆਣਾ ਦੇ ਵਿਚ ਅੰਮ੍ਰਿਤਪਾਲ ਭੇਸ ਬਦਲ ਕੇ ਘੁੰਮਦਾ ਰਿਹਾ ਹੈ। ਸ਼ੇਰਪੁਰ ਚੌਕ ਤੋਂ ਇਕ ਨਿਜੀ ਬੱਸ ਲੈ ਕੇ ਹਰਿਆਣਾ ਪਹੁੰਚਿਆ।
10:58 March 24
*ਅੰਮ੍ਰਿਤਪਾਲ ਵੱਲੋਂ ਉੱਤਰਾਖੰਡ ਭੱਜਣ ਦਾ ਸ਼ੱਕ, ਅਲਰਟ ਜਾਰੀ
ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਨੂੰ ਲੈ ਕੇ ਦੇਹਰਾਦੂਨ ਅਤੇ ਹਰਿਦੁਆਰ ਜ਼ਿਲਿਆਂ 'ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਦੇ ਪੁਲਿਸ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਪਾਲ ਦੇ ਲੁਕਣ ਦੇ ਹਰ ਸੰਭਵ ਟਿਕਾਣੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉੱਤਰਾਖੰਡ ਦੇ ਊਧਮ ਸਿੰਘ ਨਗਰ ਅਤੇ ਚੰਪਾਵਤ ਜ਼ਿਲ੍ਹੇ ਨੇਪਾਲ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ ਜਿਸ ਰਾਹੀਂ ਉਹ ਨੇਪਾਲ ਭੱਜ ਸਕਦਾ ਹੈ।
10:58 March 24
*ਅਸਾਮ ਭੇਜੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਲੈ ਕੇ ਵੱਡਾ ਖੁਲਾਸਾ
ਮੀਡੀਆ ਰਿਪੋਰਟਾਂ ਮੁਤਾਬਕ, ਸੁੱਰਖਿਆ ਏਜੰਸੀਆਂ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਦੇ ਇਹ ਮੁੱਖ ਚਾਰ ਸਾਥੀ ਜੇਲ੍ਹ ਬ੍ਰੇਕ ਕਰਦੇ ਸੀ ਜਿਸ ਕਾਰਨ ਪੰਜਾਬ ਵਿੱਚ ਰਹਿ ਕੇ ਜੇਲ੍ਹ ਬ੍ਰੇਕ ਦਾ ਖ਼ਤਰਾ ਵੀ ਸੀ ਅਤੇ ਅਜਨਾਲਾ ਕਾਂਡ ਵਰਗੀ ਘਟਨਾ ਨੂੰ ਮੁੜ ਅੰਜਾਮ ਦਿੱਤਾ ਜਾ ਸਕਦਾ ਸੀ। ਇਸ ਕਾਰਨ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਅਸਾਮ ਜੇਲ੍ਹ ਭੇਜਿਆ ਗਿਆ ਹੈ।
10:40 March 24
*ਅੰਮ੍ਰਿਤਪਾਲ ਦੀ ਫਾਇਰਿੰਗ ਰੇਂਜ ਦੀ ਵੀਡੀਓ ਵਾਇਰਲ !
ਮੀਡੀਆ ਰਿਪੋਰਟਾਂ ਮੁਤਾਬਕ, ਅੰਮ੍ਰਿਤਸਰ ਦੇ ਜੱਲੂਪੁਰ ਖੇੜਾ ਵਿੱਚ ਅੰਮ੍ਰਿਤਪਾਲ ਸਿੰਘ ਨੇ ਫਾਇਰਿੰਗ ਰੇਂਜ ਬਣਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਫੌਜੀ ਇਨ੍ਹਾਂ ਨੂੰ ਹਥਿਆਰ ਚਲਾਉਣਾ ਸਿਖਾਉਣ ਵਿੱਚ ਮਦਦ ਕਰਦੇ ਸੀ। ਅੰਮ੍ਰਿਤਪਾਲ ਅਨੰਦਪੁਰ ਖਾਲਸਾ ਫੌਜ ਬਣਾ ਰਿਹਾ ਸੀ। ਪੁਲਿਸ ਨੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣ ਦੇ ਮਾਮਲੇ ਵਿੱਚ 19 ਸਿੱਖ ਬਟਾਲੀਅਨ ਤੋਂ ਸੇਵਾਮੁਕਤ ਦੋ ਸਾਬਕਾ ਸੈਨਿਕ ਵਰਿੰਦਰ ਸਿੰਘ ਅਤੇ ਥਰਡ ਆਰਮਡ ਪੰਜਾਬ ਦੇ ਤਲਵਿੰਦਰ ਦੀ ਪਛਾਣ ਕੀਤੀ ਹੈ। ਪੁਲਿਸ ਨੇ ਦੋਵਾਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ। ਪੁਲਿਸ ਜਾਂਚ ਅਨੁਸਾਰ ਅੰਮ੍ਰਿਤਪਾਲ ਨੇ ਪੰਜਾਬ ਆਉਂਦਿਆਂ ਹੀ ਅਜਿਹੇ ਵਿਵਾਦਤ ਸਾਬਕਾ ਸੈਨਿਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕੋਲ ਪਹਿਲਾਂ ਹੀ ਅਸਲਾ ਲਾਇਸੈਂਸ ਹੈ, ਇਸ ਲਈ ਉਨ੍ਹਾਂ ਰਾਹੀਂ ਸਿਖਲਾਈ ਪ੍ਰਾਪਤ ਕਰਨਾ ਆਸਾਨ ਹੋ ਸਕਦਾ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਅੰਮ੍ਰਿਤਪਾਲ ਸਿੰਘ ਦੇ ISI ਲਿੰਕ ਸਾਹਮਣੇ ਆ ਰਹੇ ਹਨ। ਇਸ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਉੱਤੇ ਟੈਰਰ ਫੰਡਿੰਗ ਦਾ ਮਾਮਲਾ ਵੀ ਦਰਜ ਹੋ ਸਕਦਾ ਹੈ।
10:17 March 24
*ਅੰਮ੍ਰਿਤਪਾਲ ਦੀ ਪਤਨੀ ਕੋਲੋਂ ਕਈ ਘੰਟੇ ਪੁੱਛਗਿੱਛ
ਅੰਮ੍ਰਿਤਪਾਲ ਦੀ ਪਤਨੀ ਕੋਲੋਂ ਪੁਲਿਸ ਨੇ ਕਈ ਘੰਟੇ ਪੁੱਛਗਿੱਛ ਕੀਤੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਿਰਨਦੀਪ ਕੌਰ ਨੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦਿੱਤੇ। ਹੁਣ ਉਸ ਤੋਂ ਮੁੜ ਪੁੱਛਗਿਛ ਕੀਤੀ ਜਾਵੇਗੀ। ਇਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
10:15 March 24
*ਅੰਮ੍ਰਿਤਪਾਲ ਦਾ ਪਾਸਪੋਰਟ ਗਾਇਬ, LOC ਰਿਮਾਈਂਡਰ ਜਾਰੀ
ਪੰਜਾਬ ਪੁਲਿਸ ਨੂੰ ਅੰਮ੍ਰਿਤਪਾਲ ਦਾ ਪਾਸਪੋਰਟ ਘਰੋਂ ਗਾਇਬ ਮਿਲਿਆ ਹੈ। ਪੁਲਿਸ ਨੇ ਪਰਿਵਾਰ ਤੋਂ ਇਸ ਦੀ ਮੰਗ ਕੀਤੀ, ਪਰ ਉਨ੍ਹਾਂ ਪਾਸਪੋਰਟ ਹੋਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਪਰਿਵਾਰ ਨੇ ਹੀ ਪਾਸਪੋਰਟ ਕਿਸੇ ਨੂੰ ਦਿੱਤਾ, ਤਾਂ ਜੋ ਅੰਮ੍ਰਿਤਪਾਲ ਮੌਕਾ ਮਿਲਦੇ ਹੀ ਵਿਦੇਸ਼ ਭੱਜ ਸਕੇ। ਇਸ ਦੇ ਮੱਦੇਨਜ਼ਰ ਪੁਲਿਸ ਨੇ ਏਅਰਪੋਰਟ ਅਤੇ ਲੈਂਡ ਪੋਰਟ 'ਤੇ ਆਪਣੇ ਲੁੱਕਆਊਟ ਸਰਕੂਲਰ ਨੂੰ ਰੀਮਾਈਂਡਰ ਭੇਜਿਆ ਹੈ।
10:14 March 24
*ਨਵੀਂ ਸੀਸੀਟੀਵੀ 'ਚ ਛੱਤਰੀ ਲੈ ਕੇ ਜਾਂਦਾ ਵਿਖਾਈ ਦਿੱਤਾ ਅੰਮ੍ਰਿਤਪਾਲ
ਦੂਜੇ ਪਾਸੇ ਪੁਲਿਸ ਸੂਤਰਾਂ ਤੋਂ ਮਿਲੀ ਨਵੀਂ ਸੀਸੀਟੀਵੀ ਫੁਟੇਜ 'ਚ ਸ਼ਾਹਬਾਦ ਤੋਂ ਬਾਅਦ ਹੁਣ ਅੰਮ੍ਰਿਤਪਾਲ ਕੁਰੂਕਸ਼ੇਤਰ ਦੇ ਪਿਪਲੀ ਬੱਸ ਸਟੈਂਡ 'ਤੇ ਨਜ਼ਰ ਆਇਆ ਹੈ ਜਿਸ 'ਚ ਉਹ ਪਾਪਲਪ੍ਰੀਤ ਨਾਲ ਛੱਤਰੀ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਇੱਥੋਂ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਬੱਸਾਂ ਚੱਲਦੀਆਂ ਹਨ। ਹੁਣ ਅੰਮ੍ਰਿਤਪਾਲ ਦੇ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦਾ ਸ਼ੱਕ ਹੈ।
10:11 March 24
ਵਿਦੇਸ਼ ਭੱਜਣ ਦੀ ਫਿਰਾਕ 'ਚ ਅੰਮ੍ਰਿਤਪਾਲ, ਘਰੋਂ ਨਹੀਂ ਮਿਲਿਆ ਪਾਸਪੋਰਟ
ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕੇ ਅੰਮ੍ਰਿਤਪਾਲ ਨੇ ਆਪਣਾ ਭੇਸ ਬਦਲ ਲਿਆ ਹੈ। ਇਸ ਦੇ ਨਾਲ ਹੀ, ਪੁਲਿਸ ਨੇ ਉਸ ਦੀਆਂ ਵੱਖ-ਵੱਖ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਤੇ ਕਿਹਾ ਜਾ ਰਿਹਾ ਹੈ ਕਿ ਕਦੇ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਨਜ਼ਰ ਆ ਰਿਹਾ ਸੀ। ਉਸ ਨੇ ਕਾਲੇ ਰੰਗ ਦੀ ਐਨਕ, ਗੁਲਾਬੀ ਰੰਗ ਦੀ ਪੱਗ, ਸਲੇਟੀ ਰੰਗ ਦੀ ਪੈਂਟ ਅਤੇ ਜ਼ਿੱਪਰ ਪਹਿਨੀ ਹੋਈ ਹੈ। ਉਸ ਤੋਂ ਬਾਅਦ ਇਕ ਹੋਰ ਸੀਸੀਟੀਵੀ ਵਿੱਚ ਅੰਮ੍ਰਿਤਪਾਲ ਕੁਰੂਕਸ਼ੇਤਰ ਦੇ ਪਿਪਲੀ ਬੱਸ ਸਟੈਂਡ 'ਤੇ ਨਜ਼ਰ ਆਇਆ ਹੈ ਜਿਸ 'ਚ ਉਹ ਪਾਪਲਪ੍ਰੀਤ ਨਾਲ ਛੱਤਰੀ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ।
ਅੰਮ੍ਰਿਤਪਾਲ ਦੀ ਪਤਨੀ ਦੇ ਬੱਬਰ ਖਾਲਸਾ ਨਾਲ ਸਬੰਧ:ਅੰਮ੍ਰਿਤਪਾਲ ਸਿੰਘ ਦੀ ਘਰਵਾਲੀ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕਿਰਨਦੀਪ ਕੌਰ ਦੇ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਨਾਲ਼ ਸੰਬੰਧ ਹਨ। ਜਾਣਕਾਰੀ ਇਹ ਵੀ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਬ੍ਰਿਟੇਨ ਦੇ ਖਾਲੀਸਤਾਨ ਦੇ ਲਈ ਫੰਡਿੰਗ ਕਰ ਰਹੀ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਵਿਆਹ ਤੋਂ ਬਾਅਦ ਕਿਰਨਦੀਪ ਕੌਰ ਪੰਜਾਬ ਵਿੱਚ ਸ਼ਿਫਟ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ 2020 ਵਿਚ ਕਿਰਨਦੀਪ ਕੌਰ ਬੱਬਰ ਖਾਲਸਾ ਦੇ ਲਈ ਫੰਡਿੰਗ ਕਰਦੀ ਸੀ। ਇਹ ਵੀ ਪਤਾ ਲੱਗਿਆ ਹੈ ਕਿ ਪੈਸੈ ਦੀ ਫੰਡਿੰਗ ਦੇ ਚੱਕਰ ਵਿੱਚ ਹੀ ਗ੍ਰਿਫ਼ਤਾਰੀ ਹੋਈ ਸੀ।
ਭੇਸ ਬਦਲ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਅੰਮ੍ਰਿਤਪਾਲ:ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਪਾਲ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਭੇਸ ਬਦਲ ਅੰਮ੍ਰਿਤਪਾਲ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਹੈ। ਪੁਲਿਸ ਦਾ ਕਹਿਣਾ ਹੈ ਕਿ ਪਿੰਡ ਨੰਗਲ ਅੰਬੀਆ ਦੇ ਗੁਰਦੁਆਰੇ ਵਿੱਚ ਅੰਮ੍ਰਿਤਪਾਲ ਨੇ ਆਪਣਾ ਰੂਪ ਬਦਲ ਲਿਆ ਸੀ ਤੇ ਉਸ ਨੇ ਆਪਣਾ ਬਾਣਾ ਉਤਾਰ ਪੈਂਟ ਕਮੀਜ਼ ਪਾ ਲਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲੇ 'ਚ ਚਾਰ ਕਾਰਾਂ ਬਰਾਮਦ ਕਰ ਲਈਆਂ ਹਨ ਤੇ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੇ ਭੱਜਣ ਲਈ ਕਈ ਕਾਰਾਂ ਬਦਲੀਆਂ ਹਨ। ਇਸ ਪੂਰੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੋਂ ਇਲਾਵਾ ਉਸ ਨੂੰ ਭੱਜਣ ਵਿੱਚ ਮਦਦ ਕਰਨ ਵਾਲੇ ਕੁੱਲ 150 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਤੋਂ ਇਲਾਵਾ ਹੁਣ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਭੇਜਣ ਦੀ ਯੋਜਨਾ ਹੈ, ਜਿਸ ਲਈ 13 ਜੇਲ੍ਹਾਂ ਦੀ ਸ਼ਨਾਖਤ ਕੀਤੀ ਗਈ ਹੈ।