ਪੰਜਾਬ

punjab

ETV Bharat / state

Amritpal Address Another Video: ਗ੍ਰਿਫ਼ਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਜਾਰੀ ਕੀਤਾ ਵੱਡਾ ਬਿਆਨ, ਦੇਖੋ ਵੀਡੀਓ - Amritpal Singh Arrested

ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਵਲੋਂ ਸੰਗਤ ਦੇ ਨਾਂ ਇਕ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਵੱਲੋਂ ਸੂਬਾ ਅਤੇ ਗ੍ਰਿਫਤਾਰੀ ਲਈ ਥਾਂ ਚੁਣਨ ਬਾਰੇ ਦੱਸਿਆ ਹੈ।

Amritpal had released a video message before his arrest
Amritpal Address Another Video : ਗ੍ਰਿਫ਼ਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਦਾ ਵੱਡਾ ਬਿਆਨ, 'ਮੈਂ ਉਸ ਤਰ੍ਹਾਂ ਦਾ ਮਨੁੱਖ ਨਹੀਂ ਕਿ ਭੀੜ ਪੈਣ 'ਤੇ ਆਪਣੇ ਸਾਥੀਆਂ ਨੂੰ ਛੱਡ ਕੇ ਕਿਸੇ ਹੋਰ ਮੁਲਕ 'ਚ ਤੁਰਿਆਂ ਫਿਰਾਂ...

By

Published : Apr 23, 2023, 1:51 PM IST

ਗ੍ਰਿਫ਼ਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਜਾਰੀ ਕੀਤਾ ਵੱਡਾ ਬਿਆਨ, ਦੇਖੋ ਵੀਡੀਓ

ਚੰਡੀਗੜ੍ਹ:ਮੋਗਾ ਦੇ ਪਿੰਡ ਰੋਡੇ ਵਿੱਚ ਆਪਣੀ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਵਲੋਂ ਇਕ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਅੰਮ੍ਰਿਤਪਾਲ ਨੇ ਕਿਹਾ ਕਿ ਸਾਨੂੰ ਜਿਸ ਤਰ੍ਹਾਂ ਘੇਰਾਬੰਦੀ ਕਰਕੇ ਫੜਿਆ ਜਾ ਰਿਹਾ ਸੀ, ਉਸ ਨਾਲ ਲੱਗਦਾ ਨਹੀਂ ਸੀ ਕਿ ਇਹ ਗ੍ਰਿਫਤਾਰੀ ਨਹੀਂ ਹੈ। ਉਸ ਤੋਂ ਬਾਅਦ ਇਕ ਮਹੀਨਾ ਲੱਗਿਆ ਹੈ ਕਿ ਹਕੂਮਤ ਦਾ ਚਿਹਰਾ ਨੰਗਾ ਹੋਇਆ ਹੈ। ਦੁਨੀਆਂ ਭਰ ਦੇ ਸਿੱਖਾਂ ਨੇ ਇਸ ਕਾਰਵਾਈ ਦੇ ਖਿਲਾਫ ਰੋਸ ਮੁਜਾਹਰੇ ਵੀ ਕੀਤੇ ਹਨ। ਇਸਦੇ ਨਾਲ ਹੀ ਅੰਨ੍ਹੇਵਾਹ ਸਿੱਖਾਂ ਦੀ ਫੜੋਫੜੀ ਕੀਤੀ ਗਈ ਹੈ। ਇਸ ਨਾਲ ਭੁਲੇਖਾ ਦੂਰ ਹੋ ਜਾਂਦਾ ਕਿ ਅਸੀਂ ਬਰਾਬਰ ਦੇ ਸ਼ਹਿਰੀ ਤੇ ਸੰਪੂਰਨ ਆਜਾਦ ਹਾਂ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਨਾਂ ਪਹਿਲਾਂ ਡਰ ਸੀ ਤੇ ਨਾ ਹੁਣ ਗ੍ਰਿਫਤਾਰੀ ਦਾ ਡਰ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਉਸ ਤਰ੍ਹਾਂ ਦਾ ਮਨੁੱਖ ਨਹੀਂ ਕਿ ਭੀੜ ਪੈਣ 'ਤੇ ਆਪਣੇ ਸਾਥੀਆਂ ਨੂੰ ਛੱਡ ਕੇ ਕਿਸੇ ਹੋਰ ਮੁਲਕ 'ਚ ਤੁਰਿਆਂ ਫਿਰਾਂ।

ਦਰਅਸਲ, ਅੰਮ੍ਰਿਤਪਾਲ ਸਿੰਘ ਦੀ ਅੱਜ ਹੋਈ ਗ੍ਰਿਫਤਾਰੀ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਰਾਤ ਤੋਂ ਨਿਗਰਾਨੀ ਬਣਾਈ ਰੱਖੀ ਹੋਏ ਸੀ। ਇਹ ਸਾਰਾ ਸਰਚ ਆਪ੍ਰੇਨ ਸੀਐਮ ਮਾਨ ਦੀ ਅਗਵਾਈ ਹੇਠ ਹੋਇਆ ਹੈ। ਜਾਣਕਾਰੀ ਮੁਤਾਬਕ, ਮੁੱਖ ਮੰਤਰੀ ਮਾਨ ਨੇ ਗੁਰਦੁਆਰਾ ਸਾਹਿਬ ਅੰਦਰ ਕੋਈ ਵੀ ਕਾਰਵਾਈ ਨਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਸਨ। ਇਸ ਕਾਰਨ 2-3 ਪੁਲਿਸ ਮੁਲਾਜ਼ਮ ਸਾਦੇ ਕਪੜਿਆਂ ਵਿੱਚ ਗੁਰਦੁਆਰਾ ਸਾਹਿਬ ਗਈ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਅੰਮ੍ਰਿਤਪਾਲ ਪਤਨੀ ਨੂੰ ਵਿਦੇਸ਼ ਭੇਜ ਖੁਦ ਵੀ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ।

ਅੰਮ੍ਰਿਤਪਾਲ ਉਦੋਂ ਤੋਂ ਦਬਾਅ ਵਿੱਚ ਸੀ, ਜਦੋਂ ਉਸ ਦੀ ਪਤਨੀ ਕਿਰਨਦੀਪ (ਇੱਕ ਬ੍ਰਿਟਿਸ਼ ਨਾਗਰਿਕ) ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ ਪੰਜਾਬ ਪੁਲਿਸ ਵੱਲੋਂ ਉਸ ਦਾ ਪਤਾ ਲਗਾਇਆ ਜਾ ਰਿਹਾ ਸੀ। ਅੰਮ੍ਰਿਤਪਾਲ ਨੂੰ ਡਰ ਸੀ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਕਰਨ ਲਈ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਫਸਾਉਣ ਜਾ ਰਹੀ ਹੈ।ਅੰਮ੍ਰਿਤਪਾਲ ਨੇ ਆਪਣੀ ਪਤਨੀ ਰਾਹੀਂ ਯੂਕੇ ਪੈਸੇ ਟਰਾਂਸਫਰ ਕੀਤੇ।ਕਿਰਨਦੀਪ ਕੌਰ ਦਾ ਭਾਰਤੀ ਵੀਜ਼ਾ ਜੁਲਾਈ ਤੱਕ ਸੀ ਅਤੇ ਉਹ ਇਸ ਤੋਂ ਪਹਿਲਾਂ ਭਾਰਤ ਛੱਡਣਾ ਚਾਹੁੰਦੀ ਸੀ।ਅੰਮ੍ਰਿਤਪਾਲ ਭਾਰਤ ਤੋਂ ਭੱਜ ਨਹੀਂ ਸਕਦਾ ਸੀ, ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਦੀ ਪਤਨੀ ਉਸ ਤੋਂ ਪਹਿਲਾਂ ਦੇਸ਼ ਚੋਂ ਸੁਰੱਖਿਅਤ ਬਾਹਰ ਨਿਕਲ ਜਾਵੇ।ਸੀਐਮ ਭਗਵੰਤ ਮਾਨ ਨੇ ਰਾਤ ਭਰ ਅੰਮ੍ਰਿਤਪਾਲ ਨੂੰ ਫੜ੍ਹਨ ਲਈ ਆਪਰੇਸ਼ਨ ਦੀ ਨਿਗਰਾਨੀ ਕੀਤੀ।ਸਵੇਰੇ 4 ਵਜੇ ਮੁੱਖ ਮੰਤਰੀ ਨੂੰ ਬਚਣ ਦਾ ਕੋਈ ਰਸਤਾ ਨਾ ਹੋਣ ਅਤੇ ਅੰਮ੍ਰਿਤਪਾਲ ਦੇ ਘਿਰਾਓ ਦੀ ਪੁਸ਼ਟੀ ਕੀਤੀ ਗਈ।ਪੰਜਾਬ ਪੁਲਿਸ ਨੇ ਪਿੰਡ ਦੀ ਘੇਰਾਬੰਦੀ ਕੀਤੀ ਅਤੇ ਸਿਰਫ਼ 2-3 ਪੁਲਿਸ ਵਾਲੇ ਹੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਗਏ।ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਾਰਵਾਈ ਨਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ :Amritpal singh Dibrugarh Jail: ਦੇਸ਼ ਦੀ ਸਭ ਤੋਂ ਸੁਰੱਖਿਅਤ ਡਿਬਰੂਗੜ੍ਹ ਕੇਂਦਰੀ ਜੇਲ੍ਹ 'ਚ ਰਹੇਗਾ ਅੰਮ੍ਰਿਤਪਾਲ, ਬਲੈਕ ਪੈਂਥਰ ਕਮਾਂਡੋ ਕਰਨਗੇ ਨਿਗਰਾਨੀ

ਸਵੇਰੇ ਹੋਈ ਗ੍ਰਿਫ਼ਤਾਰੀ:ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ 36 ਦਿਨ ਭਗੌੜਾ ਰਹਿਣ ਤੋਂ ਬਾਅਦ ਅੱਜ ਐਤਵਾਰ ਨੂੰ ਸਵੇਰੇ 6.45 ਵਜੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਬਠਿੰਡਾ ਦੇ ਏਅਰਫੋਰਸ ਸਟੇਸ਼ਨ ਤੋਂ ਲੈ ਗਈ, ਜਿੱਥੋਂ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਮੋਗਾ 'ਚ ਤਣਾਅ ਦਾ ਮਾਹੌਲ ਹੈ, ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਅੰਮ੍ਰਿਤਪਾਲ ਸ਼ਨੀਵਾਰ ਰਾਤ ਨੂੰ ਰੋਡੇ ਪਿੰਡ ਪਹੁੰਚਿਆ ਗਿਆ ਸੀ। ਅੱਜ ਸਵੇਰੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਨੇ ਕੰਘੀ ਤੇ ਕਛਹਿਰਾ ਲਿਆ ਅਤੇ ਸੰਗਤ ਨੂੰ ਸੰਬੋਧਨ ਕੀਤਾ।

ABOUT THE AUTHOR

...view details